ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ

By: ਰਵੀ ਇੰਦਰ ਸਿੰਘ | | Last Updated: Friday, 19 January 2018 12:26 PM
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਬੈਠਕ ਵਿੱਚ 29 ਤਰ੍ਹਾਂ ਦੀਆਂ ਵਸਤੂਾਂ ਅਤੇ 53 ਤਰ੍ਹਾਂ ਦੀਆਂ ਸੇਵਾਵਾਂ ‘ਤੇ ਜੀ.ਐੱਸ.ਟੀ. ਦਰ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਜੀ.ਐੱਸ.ਟੀ. ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਨਾਲ ਆਉਂਦੇ ਦਿਨਾਂ ‘ਚ ਛੋਟੇ ਕਾਰੋਬਾਰੀਆਂ ਨੂੰ ਰਾਹਤ ਮਿਲਣ ਦੀ ਆਸ ਹੈ।

ਇਨ੍ਹਾਂ ਚੀਜ਼ਾਂ ‘ਤੇ ਟੈਕਸ ਘਟਿਆ-

  • 20 ਲੀਟਰ ਵਾਲੀ ਪਾਣੀ ਦੀ ਬੋਤਲ (ਕੈਨ),
  • ਟੌਫੀਜ਼,
  • ਬਾਇਓ ਡੀਜ਼ਲ,
  • ਜੈਵਿਕ ਖਾਦ,
  • ਡ੍ਰਿੱਪ ਸਿੰਜਾਈ,
  • ਖੇਤੀ ਵਿੱਚ ਵਰਤੇ ਜਾਣ ਵਾਲੇ ਔਜ਼ਾਰ
  • ਹੈਂਡੀਕ੍ਰਾਫਟਸ

ਇਸ ਤੋਂ ਇਲਾਵਾ ਮਹਿੰਦੀ, ਨਿੱਜੀ ਕੰਪਨੀਆਂ ਦੀ ਰਸੋਈ ਗੈਸ ‘ਤੇ ਵੀ ਜੀ.ਐੱਸ.ਟੀ. 18 ਦੀ ਥਾਂ 5 ਫ਼ੀ ਸਦੀ ਕਰ ਦਿੱਤੀ ਗਈ। ਐਂਬੂਲੈਂਸ ‘ਤੇ ਪਹਿਲਾਂ 15 ਫ਼ੀ ਸਦੀ ਜੀ.ਐੱਸ.ਟੀ. ਦੀ ਦਰ ਸੀ ਹੁਣ ਉਸ ਨੂੰ ਹਟਾ ਦਿੱਤਾ ਗਿਆ ਹੈ। ਬਾਇਓ ਗੈਸ ‘ਤੇ ਜੀ.ਐੱਸ.ਟੀ. 28 ਦੀ ਥਾਂ 18 ਫ਼ੀ ਸਦ ਕਰ ਦਿੱਤੀ ਗਈ ਹੈ।

ਸੂਚਨਾ ਦੇ ਅਧਿਕਾਰ ਤਹਿਤ ਦਿੱਤੇ ਜਾਣ ਵਾਲੇ ਅਧਿਕਾਰ ‘ਤੇ ਜੀ.ਐੱਸ.ਟੀ. ਨਹੀਂ ਲੱਗੇਗਾ। ਟੇਲਰਿੰਗ ‘ਤੇ ਜੀ.ਐੱਸ.ਟੀ. ਦੀ ਦਰ 18 ਦੀ ਥਾਂ 5 ਕਰ ਦਿੱਤੀ ਗਈ ਹੈ। ਥੀਮ ਪਾਰਕ, ਵਾਟਰ ਪਾਰਕ ਵਰਗੀਆਂ ਸੇਵਾਵਾਂ ‘ਤੇ ਹੁਣ 28 ਦੀ ਥਾਂ 18 ਫ਼ੀ ਸਦ ਜੀ.ਐੱਸ.ਟੀ. ਲੱਗੇਗਾ। ਇਹ ਦਰਾਂ 25 ਜਨਵਰੀ ਤੋਂ ਲਾਗੂ ਹੋਣਗੀਆਂ।

ਜੀ.ਐੱਸ.ਟੀ. ਕੌਂਸਲ ਦੀ ਬੈਠਕ ਵਿੱਚ ਰਿਟਰਨ ਦੇ ਪ੍ਰੋਸੈਸ ਨੂੰ ਹੀ ਅਸਾਨ ਕਰਨ ‘ਤੇ ਸਹਿਮਤੀ ਬਣੀ। ਹੁਣ ਤਿੰਨ ਦੀ ਥਾਂ ਸਿਰਫ ਇਕ ਰਿਟਰਨ ਫਾਰਮ ਹੋਵੇਗਾ। ਇਸ ਬਾਰੇ ਆਖਰੀ ਫੈਸਲਾ ਅਗਲੀ ਮੀਟਿੰਗ ਵਿੱਚ ਹੋਵੇਗਾ।

First Published: Friday, 19 January 2018 12:23 PM

Related Stories

ਕੁਪਵਾੜਾ 'ਚ ਪੰਜ ਅੱਤਵਾਦੀ ਤੇ ਪੰਜ ਸੁਰੱਖਿਆ ਮੁਲਾਜ਼ਮ ਹਲਾਕ
ਕੁਪਵਾੜਾ 'ਚ ਪੰਜ ਅੱਤਵਾਦੀ ਤੇ ਪੰਜ ਸੁਰੱਖਿਆ ਮੁਲਾਜ਼ਮ ਹਲਾਕ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਦਹਿਸ਼ਤਗਰਦਾਂ ਨਾਲ ਕਰੀਬ 48

ਪਾਵਰ ਪੁਆਇੰਟ ਪ੍ਰੈਜ਼ੇਂਟੇਸ਼ਨ ਰਾਹੀਂ ਹੋਏਗਾ ਆਧਾਰ ਦਾ ਨਿਬੇੜਾ!
ਪਾਵਰ ਪੁਆਇੰਟ ਪ੍ਰੈਜ਼ੇਂਟੇਸ਼ਨ ਰਾਹੀਂ ਹੋਏਗਾ ਆਧਾਰ ਦਾ ਨਿਬੇੜਾ!

ਨਵੀਂ ਦਿੱਲੀ: ਆਧਾਰ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਪਰੀਮ ਕੋਰਟ

ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੇ ISI ਕੇਂਦਰਾਂ 'ਚ ਮਿਲ ਰਹੀ ਸਿਖਲਾਈ: ਸਰਕਾਰ
ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੇ ISI ਕੇਂਦਰਾਂ 'ਚ ਮਿਲ ਰਹੀ ਸਿਖਲਾਈ: ਸਰਕਾਰ

ਨਵੀਂ ਦਿੱਲੀ: ਗ੍ਰਹਿ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਕਿ ਸਿੱਖ ਨੌਜਵਾਨਾਂ ਨੂੰ

ਭਿਆਨਕ ਸੜਕ ਹਾਦਸੇ 'ਚ ਪੰਜ ਮੌਤਾਂ
ਭਿਆਨਕ ਸੜਕ ਹਾਦਸੇ 'ਚ ਪੰਜ ਮੌਤਾਂ

ਹਿਸਾਰ: ਇੱਥੋਂ ਦੇ ਦੁਰਜਨਪੁਰ ਪਿੰਡ ਕੋਲ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ

PM ਮੋਦੀ ਨੇ 36 ਲੱਖ ਖਰਚ ਕੇ ਕੀਤਾ ਪ੍ਰਦੂਸ਼ਣ ਦਾ 'ਹੱਲ'
PM ਮੋਦੀ ਨੇ 36 ਲੱਖ ਖਰਚ ਕੇ ਕੀਤਾ ਪ੍ਰਦੂਸ਼ਣ ਦਾ 'ਹੱਲ'

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਫ਼ਤਰ ਨੇ ਹਵਾ ਨੂੰ ਸ਼ੁੱਧ ਕਰਨ

ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀ ਮਾਰ ਮੁਕਾਏ, ਤਲਾਸ਼ੀ ਮੁਹਿੰਮ ਜਾਰੀ
ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀ ਮਾਰ ਮੁਕਾਏ, ਤਲਾਸ਼ੀ ਮੁਹਿੰਮ ਜਾਰੀ

ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਬੀਤੀ ਰਾਤ ਸੁਰੱਖਿਆ ਬਲਾਂ

ਇਰਾਕ 'ਚ ਮੇਰੀਆਂ ਅੱਖਾਂ ਸਾਹਮਣੇ ਹੋਇਆ ਪੰਜਾਬੀਆਂ ਦਾ ਕਤਲ: ਹਰਜੀਤ
ਇਰਾਕ 'ਚ ਮੇਰੀਆਂ ਅੱਖਾਂ ਸਾਹਮਣੇ ਹੋਇਆ ਪੰਜਾਬੀਆਂ ਦਾ ਕਤਲ: ਹਰਜੀਤ

ਚੰਡੀਗੜ੍ਹ: ਇਰਾਕ ਵਿੱਚ 39 ਭਾਰਤੀਆਂ ਦੇ ਨਾਲ ਅਗ਼ਵਾ ਕੀਤੇ ਜਾਣ ਤੋਂ ਬਾਅਦ ਜੂਨ 2014

ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!
ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!

ਨਵੀਂ ਦਿੱਲੀ: 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ 39 ਭਾਰਤੀਆਂ ਦੀ ਦਰਦਨਾਕ ਹੱਤਿਆ ਅਬੁ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਮ੍ਰਿਤਕ ਪੰਜਾਬੀਆਂ ਦੇ ਪਰਿਵਾਰ ਲਈ ਖਹਿਰਾ ਨੇ ਮੰਗੀ ਨੌਕਰੀ ਤੇ ਮੁਆਵਜ਼ਾ
ਮ੍ਰਿਤਕ ਪੰਜਾਬੀਆਂ ਦੇ ਪਰਿਵਾਰ ਲਈ ਖਹਿਰਾ ਨੇ ਮੰਗੀ ਨੌਕਰੀ ਤੇ ਮੁਆਵਜ਼ਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਇਰਾਕ ਵਿੱਚ ਮਾਰੇ ਗਏ ਭਾਰਤੀਆਂ ਦੇ