ਨੈਗੇਟਿਵ ਨਿਊਜ਼ ਤੋਂ ਘਬਰਾ ਮੋਦੀ ਨੇ ਅਪਣਾਏ ਇਹ ਦਾਅ-ਪੇਚ

By: ਰਵੀ ਇੰਦਰ ਸਿੰਘ | | Last Updated: Friday, 12 January 2018 2:31 PM
ਨੈਗੇਟਿਵ ਨਿਊਜ਼ ਤੋਂ ਘਬਰਾ ਮੋਦੀ ਨੇ ਅਪਣਾਏ ਇਹ ਦਾਅ-ਪੇਚ

ਨਵੀਂ ਦਿੱਲੀ: 2019 ਵਿੱਚ ਆਮ ਚੋਣਾਂ ਆ ਰਹੀਆਂ ਹਨ ਤੇ ਭਾਰਤੀ ਜਨਤਾ ਪਾਰਟੀ ਹੁਣੇ ਤੋਂ ਸੰਜੀਦਾ ਹੋ ਗਈ ਹੈ। ਭਾਜਪਾ ਨਾਲ ਸਬੰਧਤ ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚਾਹੁੰਦੇ ਹਨ ਕਿ ਜਨਤਾ ਤਕ ਸਹੀ ਜਾਣਕਾਰੀਆਂ ਪਹੁੰਚਣ। ਅਜਿਹੇ ਵਿੱਚ ਪੀ.ਐਮ. ਨੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਾ ਸਿਰਫ ਵਿਰੋਧੀਆਂ ਦੀਆਂ ਗੱਲਾਂ ਦਾ ਜਵਾਬ ਦੇਣ ਬਲਕਿ ਸਰਕਾਰੀ ਯੋਜਨਾਵਾਂ ਬਾਰੇ ਵੀ ਦੱਸਣ।

3

ਸਰਕਾਰ ਦਰਅਸਲ ਨਕਾਰਾਤਮਕ ਖ਼ਬਰਾਂ ‘ਤੇ ਨਿਗ੍ਹਾ ਰੱਖ ਰਹੀ ਹੈ ਕਿ ਉਨ੍ਹਾਂ ਵਿੱਚ ਦਿੱਤੇ ਤੱਥ ਸਹੀ ਹੈ ਜਾਂ ਗ਼ਲਤ। ਜੇਕਰ ਉਹ ਤੱਥ ਗ਼ਲਤ ਹਨ ਤਾਂ ਉਨ੍ਹਾਂ ਨੂੰ ਦੇਸ਼ ਦੇ ਸਾਹਮਣੇ ਲਿਆਂਦਾ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਵਜ਼ੀਰਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਸਹੀ ਜਾਂ ਗ਼ਲਤ ਤੱਥਾਂ ਨੂੰ ਗ੍ਰਾਫਿਕਸ ਦੇ ਮਾਧਿਅਮ ਰਾਹੀਂ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

2

ਬੀਤੇ ਕੱਲ੍ਹ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਪਿਊਸ਼ ਗੋਇਲ ਸਮੇਤ ਭਾਜਪਾ ਦੇ ਕੁਝ ਹੋਰ ਨੇਤਾ ਟਵਿੱਟਰ ‘ਤੇ ਖਾਸ ਤਰ੍ਹਾਂ ਦੇ ਟਵੀਟ ਕਰਨ ਲੱਗੇ। ਇਨ੍ਹਾਂ ਟਵੀਟਸ ਵਿੱਚ ਕੁਝ ਖ਼ਾਸ ਤਰ੍ਹਾਂ ਦੇ ਹੈਸ਼ਟੈਗ ਵਰਤੇ ਗਏ ਸਨ, ਜਿਵੇਂ #KnowTheFacts #KnowTheTruth ਤੇ #SpreadTheTruth.

1

ਇਨ੍ਹਾਂ ਟਵੀਟ ਰਾਹੀਂ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸੱਚ ਕੀ ਹੈ ਤੇ ਝੂਠ ਕੀ। ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਅਧਿਕਾਰਤ ਟਵਿੱਟਰ ਹੈਂਡਲ ਸਮੇਤ ਭਾਜਪਾ ਦੇ ਨੇਤਾ ਤੇ ਵਰਕਰ ਹੁਣ ਇਨ੍ਹਾਂ ਹੈਸ਼ਟੈਗ ਰਾਹੀਂ ਜਨਤਾ ਤਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਸੋਸ਼ਲ ਮੀਡੀਆ ‘ਤੇ ਵੀ ਤਿੱਖੀ ਨਿਗ੍ਹਾ ਰੱਖ ਰਹੀ ਹੈ ਕਿ ਉੱਥੇ ਅਫਵਾਹਾਂ ਨਾ ਫੈਲਣ। ਭਾਜਪਾ ਦੇ ਮੰਤਰੀ ਹੁਣ ਅਜਿਹੀਆਂ ਗ਼ਲਤ ਖ਼ਬਰਾਂ ਦੇ ਤੱਥਾਂ ਨੂੰ ਦਰੁਸਤ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ।

 

Modi government keep eyes on negative news

First Published: Friday, 12 January 2018 2:30 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ