ਏਬੀਪੀ ਸਪੈਸ਼ਲ: ਜਾਣੋ ਇਸ ਸਾਲ ਕਿੰਨੀ ਪਏਗੀ ਟੈਕਸ ਦੀ ਮਾਰ ?

By: abpsanjha | | Last Updated: Wednesday, 10 January 2018 1:10 PM
ਏਬੀਪੀ ਸਪੈਸ਼ਲ: ਜਾਣੋ ਇਸ ਸਾਲ ਕਿੰਨੀ ਪਏਗੀ ਟੈਕਸ ਦੀ ਮਾਰ ?

ਨਵੀਂ ਦਿੱਲੀ: ਇਸ ਬਜਟ ਵਿੱਚ ਮੋਦੀ ਸਰਕਾਰ ਡਾਇਰੈਕਟ ਟੈਕਸ ਸਲੈਬ ਵਿੱਚ ਬਦਲਾਅ ਕਰਨ ਵਾਲੀ ਹੈ। ਸਰਕਾਰ ਟੈਕਸ ਵਿੱਚ ਛੋਟ ਦਾ ਦਾਇਰਾ ਵਧਾਉਣ ਦੇ ਨਾਲ ਹੀ ਟੈਕਸ ਸਲੈਬ ਨੂੰ ਨਵੇਂ ਸਿਰੇ ਤੋਂ ਬਦਲ ਸਕਦੀ ਹੈ। ‘ਏਬੀਪੀ ਨਿਊਜ਼’ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ ਹੈ।

 

ਜਾਣਕਾਰੀ ਮੁਤਾਬਕ 3 ਲੱਖ ਤੱਕ ਕੋਈ ਟੈਕਸ ਨਹੀਂ ਹੋਵੇਗਾ ਜਦਕਿ 3 ਲੱਖ ਤੋਂ 10 ਲੱਖ ਦੀ ਆਮਦਨੀ ਵਾਲਿਆਂ ਤੋਂ ਸਿਰਫ਼ 10 ਫ਼ੀਸਦੀ ਟੈਕਸ ਲਿਆ ਜਾਵੇਗਾ। ਇਸੇ ਤਰ੍ਹਾਂ 10 ਲੱਖ ਤੋਂ 20 ਲੱਖ ਰੁਪਏ ਤੱਕ 20 ਫ਼ੀਸਦੀ ਟੈਕਸ ਲਿਆ ਜਾਵੇਗਾ। 20 ਲੱਖ ਰੁਪਏ ਤੋਂ ਉੱਪਰ ਵਾਲਿਆਂ ਨੂੰ 30 ਫ਼ੀਸਦੀ ਟੈਕਸ ਦੇਣਾ ਪੈ ਸਕਦਾ ਹੈ।

 

ਜੇਕਰ ਇਹ ਬਦਲਾਅ ਹੁੰਦਾ ਹੈ ਤਾਂ ਇਸ ਵਿੱਚ ਸਾਰਿਆਂ ਨੂੰ ਫ਼ਾਇਦਾ ਨਹੀਂ ਹੋਣਾ। ਜਿਨ੍ਹਾਂ ਦੀ ਕਮਾਈ 5 ਲੱਖ ਤੱਕ ਹੈ, ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਦਰਅਸਲ, ਇਸ ਨਵੇਂ ਬਦਲਾਅ ਵਿੱਚ ਜਿੱਥੇ 10 ਫ਼ੀਸਦੀ ਟੈਕਸ ਦਰ ਨੂੰ ਮੁੜ ਲਿਆਉਣ ਦੀ ਗੱਲ ਆਖੀ ਗਈ ਹੈ, ਉੱਥੇ 5 ਫ਼ੀਸਦੀ ਦੀ ਟੈਕਸ ਦਰ ਨੂੰ ਗ਼ਾਇਬ ਕਰਨ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।

 

ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਜਿਸ ਦੀ ਆਮਦਨ 5 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਟੈਕਸ ਦੇਣਾ ਪਵੇਗਾ। ਪੰਜ ਲੱਖ ਤੱਕ ਆਮਦਨ ਵਾਲੇ ਹੁਣ ਤੱਕ 12,500 ਰੁਪਏ ਟੈਕਸ ਦੇ ਰਹੇ ਹਨ। ਹੁਣ 10 ਫ਼ੀਸਦੀ ਦੇ ਹਿਸਾਬ ਨਾਲ ਉਨ੍ਹਾਂ ਨੂੰ 20 ਹਜ਼ਾਰ ਰੁਪਏ ਦੇਣੇ ਪੈਣਗੇ। ਮਤਲਬ 7500 ਰੁਪਏ ਜ਼ਿਆਦਾ।

 

ਜੇਕਰ ਨਵਾਂ ਟੈਕਸ ਫਾਰਮੈਟ ਸਰਕਾਰ ਲਾਗੂ ਕਰਦੀ ਹੈ ਤਾਂ 10 ਲੱਖ ਰੁਪਏ ਤੱਕ ਕਮਾਉਣ ਵਾਲਿਆਂ ਨੂੰ ਇਸ ਦਾ ਮੁਨਾਫ਼ਾ ਹੋਵੇਗਾ। ਹੁਣ ਤੱਕ ਇਨ੍ਹਾਂ ਨੂੰ ਇੱਕ ਲੱਖ 12 ਹਜ਼ਾਰ, 500 ਰੁਪਏ ਟੈਕਸ ਦੇਣੇ ਪੈਂਦੇ ਹਨ। ਹੁਣ ਉਨ੍ਹਾਂ ਨੂੰ 70 ਹਜ਼ਾਰ ਟੈਕਸ ਦੇ ਤੌਰ ‘ਤੇ ਦੇਣੇ ਪੈਣਗੇ। ਮਤਲਬ ਕਰੀਬ 42 ਹਜ਼ਾਰ ਰੁਪਏ ਦਾ ਮੁਨਾਫ਼ਾ। ਇਸੇ ਤੱਕ 15 ਲੱਖ ਤੇ 20 ਲੱਖ ਰੁਪਏ ਕਮਾਉਣ ਵਾਲਿਆਂ ਨੂੰ ਵੀ ਮੁਨਾਫ਼ਾ ਹੋਵੇਗਾ।

First Published: Wednesday, 10 January 2018 1:10 PM

Related Stories

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ

ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ
ਬਾਰਡਰ 'ਤੇ ਵਧਿਆ ਤਣਾਅ, BSF ਨੇ ਚਾਰ ਪਾਕਿਸਤਾਨੀ ਮਾਰੇ

ਜੰਮੂ: ਬਾਰਡਰ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਜਾਰੀ ਹੈ। ਸ਼ਨੀਵਾਰ

ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਝਟਕਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ ਦਿੱਲੀ

20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!
20 ਵਿਧਾਇਕ ਜਾਣ ਨਾਲ ਵੀ ਨਹੀਂ ਡਿੱਗੇਗੀ ਕੇਜਰੀਵਾਲ ਸਰਕਾਰ!

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਲਾਭ ਪਦ ਮਾਮਲੇ ‘ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ
ਆਪਣੇ ਜਿਗਰ ਦੇ ਟੋਟੇ ਨੂੰ ਕਤਲ ਕਰ ਮਾਂ ਨੇ ਲਾਸ਼ ਵੀ ਸਾੜੀ

ਨਵੀਂ ਦਿੱਲੀ: ਕੇਰਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਦੇਸ਼

ਧੁੰਦ ਨੇ ਯਾਤਰੀ ਕੀਤੇ ਬੇਹਾਲ!
ਧੁੰਦ ਨੇ ਯਾਤਰੀ ਕੀਤੇ ਬੇਹਾਲ!

ਨਵੀਂ ਦਿੱਲੀ: ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ।