ਕੇਜਰੀਵਾਲ ਵੱਲੋਂ ਬਜ਼ੁਰਗਾਂ ਨੂੰ ਵੱਡਾ ਤੋਹਫ਼ਾ

By: ਏਬੀਪੀ ਸਾਂਝਾ | | Last Updated: Friday, 12 January 2018 12:09 PM
ਕੇਜਰੀਵਾਲ ਵੱਲੋਂ ਬਜ਼ੁਰਗਾਂ ਨੂੰ ਵੱਡਾ ਤੋਹਫ਼ਾ

ਨਵੀਂ ਦਿੱਲੀ: ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਜੁਰਗਾਂ ਨੂੰ ਖਾਸ ਤੋਹਫਾ ਦਿੱਤਾ ਹੈ। ਇਹ ਸਰਕਾਰ ਹੁਣ ਹਰ ਸਾਲ 77 ਹਜਾਰ ਸੀਨੀਅਰ ਸਿਟੀਜ਼ਨਜ਼ (60 ਸਾਲ ਤੋਂ ਵੱਧ ਉਮਰ ਵਾਲਿਆਂ) ਨੂੰ ਮੁਫਤ ਤੀਰਥ ਯਾਤਰਾ ਲਈ ਸਹੂਲਤ ਦੇਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਸੀਨੀਅਰ ਸਿਟੀਜ਼ਨਜ਼ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇਗੀ ਤੇ ਜਿਹੜੇ ਕਿਸੇ ਸਰਕਾਰੀ ਤੇ ਖੁਦ ਮੁਖਤਿਆਰ ਅਦਾਰੇ ਦੇ ਕਰਮਚਾਰੀ ਨਾ ਹੋਣਗੇ, ਉਹ ਹੀ ਇਸ ਸਹੂਲਤ ਦਾ ਲਾਭ ਉਠਾ ਸਕਣਗੇ।
ਮਿਲੀ ਜਾਣਕਾਰੀ ਅਨੁਸਾਰ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਹੇਠ ਇਹ ਯਾਤਰਾ ਕਰਵਾਈਆਂ ਜਾਣਗੀਆਂ। ਦਿੱਲੀ ਮੰਤਰੀ ਮੰਡਲ ਦੀ ਬੈਠਕ ਨੇ ਇਸ ਉੱਤੇ ਮੁਹਰ ਲਾਈ ਹੈ। ਜਿਹੜੇ ਪੰਜ ਤੀਰਥ ਯਾਤਰਾ ਰੂਟਾਂ ਨੂੰ ਬਜੁਰਗਾਂ ਦੇ ਲਈ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਵਿਚ ਇੱਕ ਮਥੁਰਾ-ਵ੍ਰਿੰਦਾਵਣ-ਆਗਰਾ-ਫਤਹਿਪੁਰ ਸੀਕਰੀ, ਦੂਸਰਾ ਹਰਿਦੁਆਰ-ਰਿਸ਼ੀਕੇਸ਼-ਨੀਲਕੰਠ, ਤੀਸਰਾ ਪੁਸ਼ਕਰ-ਅਜਮੇਰ, ਚੌਥਾ ਅੰਮ੍ਰਿਤਸਰ-ਆਨੰਦਪੁਰ ਸਾਹਿਬ ਤੇ ਪੰਜਵਾਂ ਜੰਮੂ-ਵੈਸ਼ਣੋ ਦੇਵੀ ਸ਼ਾਮਿਲ ਹਨ।

 

ਸਿਸੋਦੀਆ ਨੇ ਦੱਸਿਆ ਕਿ ਰਾਜ ਸਰਕਾਰ ਯਾਤਰਾ ਦੇ ਹੱਕਦਾਰ ਨਾਗਰਿਕਾਂ ਲਈ ਯਾਤਰਾ, ਠਹਿਰਨ ਤੇ ਖਾਣ ਦਾ ਪ੍ਰਬੰਧ ਕਰੇਗੀ ਅਤੇ ਹਰ ਤੀਰਥ ਯਾਤਰੀ ਉੱਤੇ ਲੱਗਭੱਗ ਸੱਤ ਹਜਾਰ ਰੁਪਏ ਖਰਚ ਆਵੇਗਾ। ਸੀਨੀਅਰ ਸਿਟੀਜ਼ਨਜ਼ ਆਪਣੇ ਨਾਲ 18 ਸਾਲ ਤੋਂ ਵੱਧ ਉਮਰ ਦਾ ਕੋਈ ਨੌਕਰ ਵੀ ਰੱਖ ਸਕਣਗੇ ਤੇ ਇਸ ਦਾ ਖਰਚ ਵੀ ਦਿੱਲੀ ਸਰਕਾਰ ਹੀ ਦੇਵੇਗੀ।
ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਹਰ ਯਾਤਰਾ ਚੱਕਰ ਦੀ ਮਿਆਦ ਤਿੰਨ ਦਿਨ ਤੇ ਦੋ ਰਾਤਾਂ ਹੋਵੇਗੀ ਤੇ ਹਰ ਸਾਲ ਹਰ ਵਿਧਾਨ ਸਭਾ ਹਲਕੇ ਤੋਂ ਇਸ ਯਾਤਰਾ ਲਈ 1100 ਬਜੁਰਗ ਚੁਣੇ ਜਾਣਗੇ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇ ਪੱਤਰ ਇਸ ਵਿਭਾਗ ਦੇ ਕਮਿਸ਼ਨਰ ਦੇ ਦਫਤਰ, ਸਬੰਧਤ ਵਿਧਾਇਕ ਜਾਂ ਤੀਰਥ ਯਾਤਰਾ ਕਮੇਟੀ ਦੇ ਰਾਹੀਂ ਆਨਲਾਈਨ ਵੀ ਭਰੇ ਜਾ ਸਕਣਗੇ ਤੇ ਤੀਰਥ ਯਾਤਰੂਆਂ ਦੀ ਚੋਣ ਡਰਾਅ ਰਾਹੀਂ ਕੀਤੀ ਜਾਵੇਗੀ। ਸਿਸੋਦੀਆ ਨੇ ਤਾਰੀਖ ਦਾ ਜਿ਼ਕਰ ਨਹੀਂ ਕੀਤਾ, ਜਦੋਂ ਤੋਂ ਇਹ ਯਾਤਰਾ ਸ਼ੁਰੂ ਹੋਵੇਗੀ, ਪਰ ਇਹ ਕਿਹਾ ਕਿ ਯੋਜਨਾ ਛੇਤੀ ਹੀ ਲਾਗੂ ਹੋਵੇਗੀ।

First Published: Friday, 12 January 2018 9:33 AM

Related Stories

ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ
ਚੋਣਾਂ ਤੋਂ ਨਹੀਂ ਡਰਦੀ ਆਮ ਆਦਮੀ ਪਾਰਟੀ

ਨਵੀਂ ਦਿੱਲੀ: ਚੋਣ ਕਮਿਸ਼ਨ ਵੱਲੋਂ 20 ਵਿਧਾਇਕਾਂ ਖ਼ਿਲਾਫ ਕਰਵਾਈ ਦੀ ਸਿਫਾਰਸ਼ ਮਗਰੋਂ

20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ
20 ਵਿਧਾਇਕਾਂ ਦੀ ਮੈਂਬਰੀ 'ਤੇ ਤਲਵਾਰ ਲਟਕਣ ਮਗਰੋਂ ਕੇਜਰੀਵਾਲ ਨੇ ਘੁਮਾਇਆ ਬੱਲਾ

ਨਵੀਂ ਦਿੱਲੀ: ਮੁਨਾਫ਼ੇ ਦੇ ਅਹੁਦੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ
ਸਾਥੀ ਕਲਾਕਾਰ ਨੇ ਹੀ ਕੀਤਾ ਗਾਇਕਾ ਮਮਤਾ ਦਾ ਕਤਲ

ਨਵੀਂ ਦਿੱਲੀ: ਭਜਨ ਗਾਇਕਾ ਮਮਤਾ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਨਵਾਂ ਖ਼ੁਲਾਸਾ

ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ
ਹੋਮ ਵਰਕ ਤੋਂ ਝਿੜਕਣ 'ਤੇ ਪ੍ਰਿੰਸੀਪਲ ਦਾ ਕਤਲ

ਯਮੁਨਾਨਗਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀਆਂ ਮਾਰ

ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ
ਸਰਹੱਦ 'ਤੇ ਇੱਕ ਹੋਰ ਪੰਜਾਬੀ ਜਵਾਨ ਸ਼ਹੀਦ

ਸ੍ਰੀਨਗਰ: ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ

ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ
ਸਰਹੱਦ 'ਤੇ ਜੰਗ ਵਰਗੇ ਹਾਲਾਤ, ਦੋਵੇਂ ਪਾਸਿਓਂ ਜ਼ਬਰਦਸਤ ਫਾਇਰਿੰਗ

ਜੰਮੂ: ਭਾਰਤ-ਪਾਕਿ ਸਰਹੱਦ ‘ਤੇ ਜੰਗ ਵਰਗੇ ਹਾਲਾਤ ਬਣ ਗਏ ਹਨ। ਪਾਕਿਸਤਾਨ ਲਗਾਤਾਰ

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ
ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਦੇ ਹੱਕ 'ਚ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁਲਕ ਵਿੱਚ ਲੋਕ ਸਭਾ ਤੇ ਵਿਧਾਨ

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ
'ਪਦਮਾਵਤ' ਨੂੰ ਰੋਕਣ ਲਈ ਫਿਰ ਧਮਕੀਆਂ ਦਾ ਹੜ੍ਹ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ