ਮੱਕਾ ਮਸਜਿਦ ਦੇ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਜੱਜ ਨੇ ਦਿੱਤਾ ਅਸਤੀਫ਼ਾ

By: ABP Sanjha | | Last Updated: Monday, 16 April 2018 7:23 PM
ਮੱਕਾ ਮਸਜਿਦ ਦੇ ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਜੱਜ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਿਸ਼ੇਸ਼ ਜੱਜ ਰਵਿੰਦਰ ਰੈੱਡੀ ਨੇ ਅੱਜ ਆਪਣਾ ਅਸਤੀਫ਼ਾ ਆਂਧਰਾ ਪ੍ਰਦੇਸ਼ ਦੇ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ। ਉਨ੍ਹਾਂ ਆਪਣੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਜੱਜ ਨੂੰ ਅਸਤੀਫ਼ਾ ਪ੍ਰਵਾਨ ਕਰਨ ਦੀ ਬੇਨਤੀ ਕੀਤੀ। ਜੱਜ ਰੈੱਡੀ ਨੇ ਇਹ ਕਦਮ 2007 ਦੇ ਹੈਦਰਾਬਾਦ ਦੀ ਮੱਕਾ ਮਸਜਿਦ ਧਮਾਕਾ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਉਣ ਤੋਂ ਬਾਅਦ ਚੁੱਕਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਸਵਾਮੀ ਅਸੀਮਾਨੰਦ ਵੀ ਸ਼ਾਮਲ ਹੈ।

ਜੱਜ ਦੇ ਇਸ ਕਦਮ ‘ਤੇ ਆਲ ਇੰਡੀਆ ਮਜਲਿਸ-ਏ-ਏਤੇਹੁਦਾਲ ਮੁਸਲੀਮੀਨ ਪਾਰਟੀ (AIMIM) ਦੇ ਮੁਖੀ ਆਸਾਉੱਦੀਨ ਉਵੈਸੀ ਨੇ ਟਵੀਟ ਕਰ ਕੇ ਸ਼ੱਕ ਦਾ ਪ੍ਰਗਟਾਵਾ ਕੀਤਾ ਹੈ। ਉਵੈਸੀ ਨੇ ਟਵੀਟ ਕੀਤਾ ਹੈ ਕਿ ਜੱਜ, ਜਿਨ੍ਹਾਂ ਨੇ ਮੱਕਾ ਮਸਜਿਦ ਬਲਾਸਟ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਦਾ ਅਸਤੀਫ਼ਾ ਦੇਣਾ ਸ਼ੱਕੀ ਹੈ ਤੇ ਮੈਂ ਨਿਆਂ ਦੇਣ ਵਾਲਿਆਂ ਦੇ ਅਜਿਹੇ ਫੈਸਲੇ ਤੋਂ ਹੈਰਾਨ ਹਾਂ।

 

ਬਚਾਅ ਪੱਖ ਦੇ ਵਕੀਲ ਜੇ.ਪੀ. ਸ਼ਰਮਾ ਨੇ ਕਿਹਾ ਕਿ ਸਰਕਾਰੀ ਵਕੀਲ ਲਾਏ ਗਏ ਇਲਜ਼ਾਮਾਂ ਵਿੱਚੋਂ ਕਿਸੇ ਇੱਕ ਨੂੰ ਵੀ ਸਾਬਤ ਕਰਨ ਵਿੱਚ ਨਾਕਾਮ ਰਹੇ, ਇਸ ਲਈ ਜੱਜ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

 

18 ਮਈ, 2007 ਨੂੰ ਹੈਦਰਾਬਾਦ ਦੀ ਮੱਕਾ ਮਸਜਿਦ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ, ਜਿਸ ਵਿੱਚ ਨੌਂ ਲੋਕ ਮਾਰੇ ਗਏ ਸਨ ਤੇ 58 ਫੱਟੜ ਹੋਏ ਹਨ। ਪਹਿਲਾਂ ਇਸ ਕੇਸ ਦੀ ਜਾਂਚ ਸਥਾਨਕ ਪੁਲਿਸ ਤੋਂ ਸੀਬੀਆਈ ਨੂੰ ਦਿੱਤੀ ਗਈ ਤੇ ਫਿਰ 2011 ਵਿੱਚ ਐਨਆਈਏ ਦੇ ਹਵਾਲੇ ਕਰ ਦਿੱਤੀ ਗਈ। ਪਰ ਬਰੀ ਕਰਨ ਦਾ ਫੈਸਲਾ ਦੇਣ ਵਾਲੇ ਜੱਜ ਦਾ ਅਸਤੀਫਾ ਦੇਣਾ ਹੁਣ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਕਰ ਰਿਹਾ।

First Published: Monday, 16 April 2018 7:22 PM

Related Stories

ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ
ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਿੱਚ ਖੱਬੇ ਪੱਖੀ ਪਾਰਟੀਆਂ ਸ਼ੁੱਕਰਕਵਾਰ ਨੂੰ ਉਪ

IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ
IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ

ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ
ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ: ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ ‘ਕਰਾਈ’

ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ

ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ

ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM
ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM

ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ

20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ
20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ

ਕਰਨਾਲ: ਹਰਿਆਣਾ ਵਿੱਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ

ਪਠਾਨਕੋਟ ’ਚ ਫਿਰ ਹਾਈ ਅਲਰਟ !
ਪਠਾਨਕੋਟ ’ਚ ਫਿਰ ਹਾਈ ਅਲਰਟ !

ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ

ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !

ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ