ਤਿਰੰਗੇ ਨੂੰ ਸਨਮਾਨ ਦੇਣ ਵਾਲੇ ਵਿਦਿਆਰਥੀਆਂ 'ਤੇ ਲਾਠੀਚਾਰਜ

By: Sarbjit Singh | | Last Updated: Wednesday, 6 April 2016 10:27 AM
ਤਿਰੰਗੇ ਨੂੰ ਸਨਮਾਨ ਦੇਣ ਵਾਲੇ ਵਿਦਿਆਰਥੀਆਂ 'ਤੇ ਲਾਠੀਚਾਰਜ

ਜੰਮੂ : ਸ੍ਰੀਨਗਰ ਦੇ ਐਨ.ਆਈ.ਟੀ.ਕੈਂਪਸ ਵਿੱਚ ਸਥਿਤੀ ਉਸ ਵੇਲੇ ਖ਼ਰਾਬ ਹੋ ਗਈ ਜਦੋਂ ਪੁਲਿਸ ਨੇ ਕੈਂਪਸ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰ ਦਿੱਤਾ। ਕੈਂਪਸ ਵਿੱਚ ਫਿਲਹਾਲ ਸੀਆਰਪੀਐਫ ਤੈਨਾਤ ਕਰ ਦਿੱਤੀ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਫ਼ੋਨ ਉੱਤੇ ਇਸ ਸਬੰਧੀ ਗੱਲਬਾਤ ਵੀ ਕੀਤੀ ਹੈ।

 

 
ਯਾਦ ਰਹੇ ਕਿ ਕੈਂਪਸ ਵਿੱਚ ਪਿਛਲੇ ਦਿਨੀਂ ਪਾਕਿਸਤਾਨੀ ਝੰਡਾ ਦਿਖਾਏ ਜਾਣ ਤੋਂ ਬਾਅਦ ਕਾਲਜ ਦੇ ਗੈਰ ਕਸ਼ਮੀਰ ਵਿਦਿਆਰਥੀਆਂ ਨੇ ਇਸ ਦਾ ਤਿਰੰਗੇ ਨਾਲ ਵਿਰੋਧ ਕੀਤਾ ਸੀ। ਅਸਲ ਵਿੱਚ ਵੈਸਟ ਇੰਡੀਜ਼ ਹੱਥੋਂ ਭਾਰਤ ਨੂੰ ਕ੍ਰਿਕਟ ਟੀ-20 ਮੈਚ ਦੌਰਾਨ ਹਾਰ ਮਿਲਣ ਤੋਂ ਬਾਅਦ ਕਾਲਜ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੇ 1 ਅਪ੍ਰੈਲ ਨੂੰ ਪਾਕਿਸਤਾਨੀ ਝੰਡਾ ਲਹਿਰਾ ਦਿੱਤਾ ਸੀ। ਇਸ ਦਾ ਵਿਰੋਧ ਕੈਂਪਸ ਵਿੱਚ ਮੌਜੂਦ ਗੈਰ-ਕਸ਼ਮੀਰੀ ਵਿਦਿਆਰਥੀਆਂ ਨੇ ਤਿਰੰਗਾ ਲਹਿਰਾ ਕੇ ਕੀਤਾ।

 

 

 

 

ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਐਨ ਆਈ ਟੀ ਦੇ ਡਾਇਰੈਕਟਰ ਪ੍ਰੋ ਰਜਤ ਗੁਪਤਾ ਨੇ ਇਸ ਮਾਮਲੇ ਵਿੱਚ ਕੋਈ ਐਕਸ਼ਨ ਲੈਣ ਦੀ ਥਾਂ ਤਿਰੰਗਾ ਫਹਿਰਾਉਣ ਵਾਲੇ ਵਿਦਿਆਰਥੀਆਂ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋ ਰਜਤ ਗੁਪਤਾ ਦੀ ਸਹਿਮਤੀ ਦੇ ਨਾਲ ਹੀ ਮੰਗਲਵਾਰ ਦੇਰ ਸ਼ਾਮ ਕੈਂਪਸ ਵਿੱਚ ਪੁਲਿਸ ਨੇ ਦਾਖਲ ਹੋ ਕੇ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਉਤੇ ਲਾਠੀਚਾਰਜ ਕਰ ਦਿੱਤਾ। ਅਜੇ ਤੱਕ ਕਾਲਜ ਦੇ ਪ੍ਰਬੰਧਕਾਂ ਵੱਲੋਂ ਪਾਕਿਸਤਾਨ ਦਾ ਝੰਡਾ ਦਿਖਾਉਣ ਵਾਲੇ ਵਿਦਿਆਰਥੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

First Published: Wednesday, 6 April 2016 10:26 AM

Related Stories

ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ
ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ

ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ

ਚੀਨ ਨਹੀਂ ਭਾਰਤ ਹੈ  ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼!
ਚੀਨ ਨਹੀਂ ਭਾਰਤ ਹੈ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼!

ਬੀਜਿੰਗ: ਚੀਨ ਨਹੀਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਜੀ ਹਾਂ

ਭੀੜ ਨੇ ਰਾਜਸਥਾਨ 'ਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ
ਭੀੜ ਨੇ ਰਾਜਸਥਾਨ 'ਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ

ਚੰਡੀਗੜ੍ਹ: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿੱਚ ਚਾਰ ਸਿੱਖਾਂ ਨੂੰ ਬੁਰੀ ਤਰ੍ਹਾਂ

ਬਾਬਰੀ ਮਸਜਿਦ: ਅਡਵਾਨੀ ਤੇ ਓਮਾ ਭਾਰਤੀ ਨੂੰ ਅਦਾਲਤ ਦੀ ਫਟਕਾਰ
ਬਾਬਰੀ ਮਸਜਿਦ: ਅਡਵਾਨੀ ਤੇ ਓਮਾ ਭਾਰਤੀ ਨੂੰ ਅਦਾਲਤ ਦੀ ਫਟਕਾਰ

ਲਖਨਊ: ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ

ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ
ਕੈਨੇਡਾ ਨੇ ਮੰਗੀ ਭਾਰਤ ਤੋਂ ਮਾਫੀ, BSF ਅਫਸਰ ਲਈ ਖੋਲ਼੍ਹੇ ਦਰ

ਨਵੀਂ ਦਿੱਲੀ: ਬੀਐਸਐਫ ਦੇ ਸਾਬਕਾ ਅਧਿਕਾਰੀ ਤੇਜਿੰਦਰ ਸਿੰਘ ਢਿੱਲੋਂ ਨਾਲ ਵੈਨਕੂਵਰ

ਜਹਾਜ਼ ਵਰਗੀ ਰੇਲ 'ਚ ਯਾਤਰੀਆਂ ਨੇ ਪਹਿਲੇ ਦਿਨ ਹੀ ਚੜ੍ਹਾਇਆ ਚੰਨ
ਜਹਾਜ਼ ਵਰਗੀ ਰੇਲ 'ਚ ਯਾਤਰੀਆਂ ਨੇ ਪਹਿਲੇ ਦਿਨ ਹੀ ਚੜ੍ਹਾਇਆ ਚੰਨ

ਨਵੀਂ ਦਿੱਲੀ: ਮੁੰਬਈ ਤੋਂ ਗੋਆ ਜਾਣ ਵਾਲੀ ਹਾਈ ਸਪੀਡ ਰੇਲ ਤੇਜਸ ਐਕਸਪ੍ਰੈੱਸ ਦੀ

ਪਾਕਿਸਤਾਨ ਤੋਂ ਸੁੱਖੀ-ਸਾਂਦੀ ਭਾਰਤ ਪਰਤੀ ਉਜ਼ਮਾ
ਪਾਕਿਸਤਾਨ ਤੋਂ ਸੁੱਖੀ-ਸਾਂਦੀ ਭਾਰਤ ਪਰਤੀ ਉਜ਼ਮਾ

ਨਵੀਂ ਦਿੱਲੀ: ਇਸਲਾਮਾਬਾਦ ਹਾਈਕੋਰਟ ਦੇ ਆਦੇਸ਼ ਉੱਤੇ ਭਾਰਤੀ ਮਹਿਲਾ ਉਜ਼ਮਾ ਅੱਜ

 ਕਾਰ ਰੋਕ ਕੇ ਚਾਰ ਔਰਤਾਂ ਨਾਲ ਗੈਂਗਰੇਪ, ਵਿਰੋਧ ਕਰਨ 'ਤੇ ਨੌਜਵਾਨ ਨੂੰ ਗੋਲੀ ਮਾਰੀ
ਕਾਰ ਰੋਕ ਕੇ ਚਾਰ ਔਰਤਾਂ ਨਾਲ ਗੈਂਗਰੇਪ, ਵਿਰੋਧ ਕਰਨ 'ਤੇ ਨੌਜਵਾਨ ਨੂੰ ਗੋਲੀ ਮਾਰੀ

ਨਵੀਂ ਦਿੱਲੀ: ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ

 ਮੁੱਖ ਮੰਤਰੀ ਦਾ ਹੈਲੀਕਾਪਟਰ ਡਿੱਗਿਆ, ਵਾਲ-ਵਾਲ ਬਚੇ ਸੀ.ਐਮ.
ਮੁੱਖ ਮੰਤਰੀ ਦਾ ਹੈਲੀਕਾਪਟਰ ਡਿੱਗਿਆ, ਵਾਲ-ਵਾਲ ਬਚੇ ਸੀ.ਐਮ.

ਲਾਤੁਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਹੈਲੀਕਾਪਟਰ ਕ੍ਰੈਸ਼ ਹੋ

ਆਖਰ ਕਿੱਥੇ ਗਿਆ ਭਾਰਤ ਦਾ ਲੜਾਕੂ ਜਹਾਜ਼?, ਚੀਨ ਵੱਲੋਂ ਚੇਤਾਵਨੀ
ਆਖਰ ਕਿੱਥੇ ਗਿਆ ਭਾਰਤ ਦਾ ਲੜਾਕੂ ਜਹਾਜ਼?, ਚੀਨ ਵੱਲੋਂ ਚੇਤਾਵਨੀ

ਗੁਹਾਟੀ: ਅਸਮ ਦੇ ਤੇਜਪੁਰ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਗ਼ਾਇਬ