WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

By: abp sanjha | | Last Updated: Friday, 19 May 2017 1:43 PM
WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ ਲਵੋ। ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟਰਾਈ) ਨੇ ਆਧਾਰ ਕਾਰਡ ਬਿਨਾ ਇੰਟਰਨੈੱਟ ਬਰਾਡਬੈਂਡ ਕਨੈਕਸ਼ਨ ਤੇ ਸਿੰਮ ਕਾਰਡ ਦੇਣ ਉੱਤੇ ਰੋਕ ਲਾ ਦਿੱਤੀ ਹੈ। ਟਰਾਈ ਵੱਲੋਂ ਜਾਰੀ ਗਾਈਡਲਾਈਨ ਵਿੱਚ ਕਿਹਾ ਗਿਆ ਹੈ ਕਿ ਮੋਬਾਈਲ ਸਿੰਮ ਕਾਰਡ, ਬਰਾਡਬੈਂਡ ਤੇ ਲੈਂਡਲਾਈਨ ਫ਼ੋਨ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਦੱਸ ਦੇਈਏ ਕਿ ਫਰਵਰੀ ਵਿੱਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਰੀਬ ਇੱਕ ਸਾਲ ਵਿੱਚ ਦੇਸ਼ ਦੇ ਸਾਰੇ ਸਿੰਮ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜ ਦਿੱਤਾ ਜਾਏਗਾ।
ਟਰਾਈ ਦੇ ਨਿਯਮ ਮੁਤਾਬਕ ਹੁਣ ਹਰ ਸਿੰਮ ਕਾਰਡ ਦੇ ਲਈ ਈ-ਕੇਵਾਈਸ ਜ਼ਰੂਰੀ ਹੋਵੇਗਾ। ਟਰਾਈ ਵੱਲੋਂ ਪ੍ਰਸਤਾਵਿਤ ਨਿਯਮਾਂ ਤਹਿਤ ਨਾ ਸਿਰਫ਼ ਮੋਬਾਈਲ ਸਿੰਮ ਬਲਕਿ ਮੌਜੂਦਾ ਸਾਰੇ ਮੋਬਾਈਲ ਸਬਸਕ੍ਰਾਈਬ ਦਾ ਈ-ਕੇਵਾਈਸ ਵੈਰੀਫਿਕੇਸ਼ਨ ਜ਼ਰੂਰੀ ਹੋਵੇਗਾ। ਕਿਸੇ ਦੂਸਰੇ ਸਰਕਲ ਵਿੱਚ ਜਾ ਕੇ ਮੋਬਾਈਲ ਫ਼ੋਨ ਕਨੈੱਕਸ਼ਨ ਨੂੰ ਲੈ ਕੇ ਕਾਫ਼ੀ ਦਿੱਕਤ ਆਉਂਦੀ ਹੈ। ਲੋਕਾਂ ਨੂੰ ਪਤਾ ਦੇ ਸਬੂਤ ਦੇਣ ਲਈ ਪ੍ਰੇਸ਼ਾਨੀ ਹੁੰਦੀ ਹੈ ਪਰ ਈਕੇਵਾਈਸੀ ਦੇ ਬਾਅਦ ਇਹ ਸਮੱਸਿਆ ਖ਼ਤਮ ਹੋ ਜਾਵੇਗੀ। ਹੁਣ ਈਕੇਵਾਈ ਨਾਲ ਇੱਕ ਹੀ ਪਤੇ ਉੱਤੇ ਪੂਰੇ ਦੇਸ਼ ਵਿੱਚ ਸਿੰਮ ਹਾਸਲ ਕੀਤਾ ਜਾ ਸਕੇਗਾ। ਇੰਨਾ ਹੀ ਨਹੀਂ ਈਕੇਵਾਈਸੀ ਦੀ ਮਦਦ ਨਾਲ ਸਿੰਮ ਕਾਰਡ ਵਿੱਚ ਫਰਜੀਵਾੜੇ ਨੂੰ ਰੋਕਿਆ ਜਾ ਸਕੇਗਾ।
ਦੇਸ਼ ਵਿੱਚ ਡਿਜੀਟਲ ਟ੍ਰਾਂਜੈਕਸ਼ਨ ਨੂੰ ਸੁਰੱਖਿਅਤ ਬਣਾਉਣ ਤੇ ਹੁਲਾਰਾ ਦੇਣ ਲਈ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੋਬਾਈਲ ਸਿੰਮ ਕਾਰਡ ਰੱਖਣ ਵਾਲਿਆਂ ਦੀ ਪਛਾਣ ਬੇਹੱਦ ਜ਼ਰੂਰੀ ਹੈ। ਅਜਿਹਾ ਨਾ ਹੋਣ ਉੱਤੇ ਇਹ ਧੋਖਾਧੜੀ ਨਾਲ ਰੁਪਏ ਕੱਢਣ ਵਿੱਚ ਕੰਮ ਵਿੱਚ ਇਸਤੇਮਾਲ ਹੁੰਦੇ ਹਨ। ਸਰਕਾਰ ਜਲਦ ਹੀ ਪਛਾਣ ਕਰਨ ਦੀ ਪ੍ਰਕਿਰਿਆ ਕਰਨੀ ਚਾਹੀਦੀ ਹੈ। ਉੱਥੇ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਿਹਾ ਗਿਆ ਸੀ ਕਿ ਉਸ ਨੂੰ ਹਲਫ਼ਨਾਮਾ ਦਾਖਲ ਕਰਨ ਲਈ ਵਖਤ ਚਾਹੀਦਾ। ਇਸ ਦੇ ਬਾਅਦ ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ਦਾ ਵਖਤ ਦਿੱਤਾ ਸੀ।
First Published: Friday, 19 May 2017 1:42 PM

Related Stories

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ

'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ
'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਈਲ ਗੇਮ ‘ਬਲੂ ਵੇਲ

ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ
ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ

ਚੰਡੀਗੜ੍ਹ :ਸਰਕਾਰੀ ਟੈਲੀਕਾਮ ਕੰਪਨੀ BSNLਦੇ ਯੂਜ਼ਰ 15 ਅਗਸਤ ਤੋਂ ਆਪਣੇ ਘਰੇਲੂ ਸਰਕਲ