ਦੇਸ਼ ਦੀ ਅੱਧੀ ਆਬਾਦੀ 'ਤੇ ਖਤਰਾ, ਕੇਂਦਰ ਸਰਕਾਰ ਨੇ ਮੰਨਿਆ

By: ਏਬੀਪੀ ਸਾਂਝਾ | | Last Updated: Monday, 15 May 2017 5:11 PM
ਦੇਸ਼ ਦੀ ਅੱਧੀ ਆਬਾਦੀ 'ਤੇ ਖਤਰਾ, ਕੇਂਦਰ ਸਰਕਾਰ ਨੇ ਮੰਨਿਆ

ਨਵੀਂ ਦਿੱਲੀ: ਕੁਦਰਤੀ ਆਫ਼ਤਾਂ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਕਰੀਬ ਅੱਧੀ ਆਬਾਦੀ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨਾਲ ਘਿਰੇ ਇਲਾਕਿਆਂ ਵਿੱਚ ਰਹਿੰਦੀ ਹੈ।

 

ਕੁਦਰਤੀ ਆਫ਼ਤਾਂ ਪ੍ਰਬੰਧਨ ਦੀ ਬੈਠਕ ਦੌਰਾਨ ਬੋਲਦਿਆਂ ਰਾਜਨਾਥ ਸਿੰਘ ਨੇ ਆਖਿਆ ਕਿ ਸਰਕਾਰ ਨੇ ਦੇਸ਼ ਭਰ ਵਿੱਚ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨੂੰ ਘੱਟ ਕਰਨ ਲਈ ਕੌਮੀ ਪੱਧਰ ਉੱਤੇ ਸਾਂਝਾ ਮੰਚ (ਐਨਪੀਡੀਆਰਆਰ) ਦਾ ਗਠਨ ਕੀਤਾ ਹੈ। ਇਸ ਦਾ ਕੰਮ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨੂੰ ਘੱਟ ਕਰਨ ਲਈ ਕੇਂਦਰ ਤੇ ਰਾਜ ਸਰਕਾਰਾਂ ਨੇ ਨਾਲ ਸਾਂਝੀ ਰਣਨੀਤੀ ਬਣਾਉਣਾ ਹੈ।

 

ਰਾਜਨਾਥ ਸਿੰਘ ਨੇ ਆਖਿਆ ਕਿ ਦੇਸ਼ ਦੀ ਕਰੀਬ 50 ਫ਼ੀਸਦੀ ਆਬਾਦੀ ਭੂਚਾਲ, ਹੜ੍ਹ, ਚੱਕਰਵਰਤੀ ਤੂਫ਼ਾਨ, ਸੋਕਾ ਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨਾਲ ਘਿਰੀ ਰਹਿੰਦੀ ਹੈ। ਅਜਿਹੇ ਵਿੱਚ ਐਨਪੀਡੀਆਰਆਰ ਇਨ੍ਹਾਂ ਕੁਦਰਤੀ ਆਫਤਾਵਾਂ ਦੇ ਖ਼ਤਰਿਆਂ ਦੇ ਪ੍ਰਭਾਵੀ ਰੂਪ ਨਾਲ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

 

ਰਾਜਨਾਥ ਸਿੰਘ ਨੇ ਆਖਿਆ ਭਾਰਤ ਦੁਨੀਆ ਦਾ ਪਹਿਲਾਂ ਦੇਸ਼ ਹੈ ਜਿਸ ਨੇ ਕੁਦਰਤੀ ਆਫ਼ਤਾਂ ਦੇ ਦੌਰਾਨ ਫੂਡ ਭੰਡਾਰਨ ਤੇ ਇਸ ਦੇ ਸਾਂਭ-ਸੰਭਾਲ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਨੇ ਕੁਦਰਤੀ ਆਫ਼ਤਾਂ ਦੇ ਖ਼ਤਰਿਆਂ ਨੂੰ ਘੱਟ ਕਰਨ ਲਈ ਦੱਖਣੀ ਏਸ਼ਿਆਈ ਦੇਸਾਂ ਨਾਲ ਆਪਸੀ ਸਹਿਯੋਗ ਨੂੰ ਵਧਾਉਣਾ ਉੱਤੇ ਜ਼ੋਰ ਦਿੱਤਾ ਹੈ।

First Published: Monday, 15 May 2017 5:11 PM

Related Stories

ਹੁਣ ਆਉਣਗੇ 200 ਦੇ ਨੋਟ!
ਹੁਣ ਆਉਣਗੇ 200 ਦੇ ਨੋਟ!

ਨਵੀਂ ਦਿੱਲੀ: ਹੁਣ ਜਲਦ ਹੀ 200 ਰੁਪਏ ਦਾ ਨੋਟ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ

ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!
ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!

ਮੁੰਬਈ: ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਫੈਲੇ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਦਸਤੇ ਦੀ ਮੁਸਤੈਦੀ ਕਾਰਨ

ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!
ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਖਹਿਬਾਜ਼ੀ ਵਧ ਗਈ ਹੈ। ਇਸ ਦਾ

 ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ
ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ