'ਪਦਮਾਵਤੀ' ਨਹੀਂ ਹੁਣ 'ਪਦਮਾਵਤ' ਵੇਖ ਸਕੋਗੇ

By: ਰਵੀ ਇੰਦਰ ਸਿੰਘ | | Last Updated: Monday, 8 January 2018 4:22 PM
'ਪਦਮਾਵਤੀ' ਨਹੀਂ ਹੁਣ 'ਪਦਮਾਵਤ' ਵੇਖ ਸਕੋਗੇ

ਨਵੀਂ ਦਿੱਲੀ: ਵਿਵਾਦਾਂ ਵਿੱਚ ਘਿਰੀ ਫ਼ਿਲਮ ਨੂੰ ਬਦਲੇ ਨਾਂ ‘ਪਦਮਾਵਤ’ ਹੇਠ ਰਿਲੀਜ਼ ਕਰਨ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਵੱਡੇ ਬਜਟ ਦੀ ਇਸ ਫ਼ਿਲਮ ਨੇ ਅਕਸ਼ੈ ਕੁਮਾਰ ਤੇ ਮਨੋਜ ਵਾਜਪੇਈ ਵਰਗੇ ਵੱਡੇ ਕਲਾਕਾਰਾਂ ਦੀਆਂ ਫ਼ਿਲਮਾਂ ਲਈ ਸਮੱਸਿਆ ਖੜ੍ਹੀ ਕਰ ਦਿੱਤੀ ਹੈ।

 

ਅਕਸ਼ੈ ਕੁਮਾਰ ਦੀ ਸਮਾਜ ਸੁਧਾਰ ਤੇ ਇਸਤਰੀਆਂ ਦੀ ਦਸ਼ਾ ‘ਤੇ ਬਣੀ ਫ਼ਿਲਮ ‘ਪੈਡਮੈਨ’ ਤੇ ਸਿੱਧਾਰਥ ਮਲਹੋਤਰਾ ਤੇ ਮਨੋਜ ਵਾਜਪੇਈ ਦੀ ਫ਼ਿਲਮ ‘ਅੱਯਾਰੀ’ ਆਉਂਦੀ 26 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਲਈ ਇਸ ਉੱਚ ਪੱਧਰੀ ਤੇ ਵੱਡੇ ਬਜਟ ਵਾਲਾ ਪ੍ਰਾਜੈਕਟ ‘ਪਦਮਾਵਤ’ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

 

ਇਸ ਤੋਂ ਪਹਿਲਾਂ ‘ਪਦਮਾਵਤ’ ਫ਼ਿਲਮ ਦਾ ‘ਪਦਮਾਵਤੀ’ ਰੱਖਿਆ ਗਿਆ ਸੀ ਤੇ ਇਹ ਬੀਤੇ ਸਾਲ 1 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਸੀ ਪਰ ਕਰਨੀ ਸੈਨਾ ਤੇ ਹੋਰਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਅੱਗੇ ਪਾ ਦਿੱਤੀ ਗਈ ਸੀ।

 

ਸੈਂਸਰ ਬੋਰਡ ਨੇ ਫ਼ਿਲਮ ਨੂੰ 5 ਥਾਵਾਂ ‘ਤੇ ਕੈਂਚੀ ਮਾਰ ਕੇ U/A ਪ੍ਰਮਾਣ ਪੱਤਰ ਯਾਨੀ ਬਾਲਗਾਂ ਦੀ ਨਿਗਰਾਨੀ ਤੇ ਨਿਰਦੇਸ਼ਾਂ ਤਹਿਤ ਵਿਖਾਏ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੈਂਸਰ ਬੋਰਡ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਸਾਵਧਾਨੀ (ਡਿਸਕਲੇਮਰ) ਜੋੜਨ ਦੇ ਨਿਰਦੇਸ਼ ਦਿੱਤੇ ਸਨ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਫ਼ਿਲਮ ਨੂੰ ਕਿੰਨੇ ਸਿਨੇਮਾਘਰਾਂ ਤੇ ਕਿੱਥੇ-ਕਿੱਥੇ ਜਾਰੀ ਕੀਤਾ ਜਾਵੇਗਾ।

First Published: Monday, 8 January 2018 4:22 PM

Related Stories

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ

ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ
ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।