'ਪਾਕਿਸਤਾਨ ਨੇ ਕਰਵਾਇਆ ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ'

By: ਰਵੀ ਇੰਦਰ ਸਿੰਘ | | Last Updated: Monday, 12 February 2018 8:09 PM
'ਪਾਕਿਸਤਾਨ ਨੇ ਕਰਵਾਇਆ ਸੁੰਜਵਾਂ ਫ਼ੌਜੀ ਕੈਂਪ 'ਤੇ ਹਮਲਾ'

ਨਵੀਂ ਦਿੱਲੀ: ਜੰਮੂ ਦੇ ਸੁੰਜਵਾਂ ਫ਼ੌਜੀ ਕੈਂਪ ‘ਤੇ ਹੋਏ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਦੇਰ ਸ਼ਾਮ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪੱਤਰਕਾਰ ਸੰਮੇਲਨ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਇਸ ਹਮਲੇ ਦਾ ਸਰਗਣਾ ਜੈਸ਼-ਏ-ਮੁਹੰਮਦ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਹੈ।

 

ਰੱਖਿਆ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਮਸੂਦ ਅਜ਼ਹਰ ਦਾ ਸਮਰਥਨ ਹਾਸਲ ਸੀ। ਉਨ੍ਹਾਂ ਇਸ ਹਮਲੇ ਦੀ ਜਾਂਚ ਜਾ ਜ਼ਿੰਮਾ NIA ਨੂੰ ਸੌਂਪ ਦਿੱਤੀ ਹੈ। ਰੱਖਿਆ ਮੰਤਰੀ ਨੇ ਭਾਰਤ ਸਾਰੇ ਸਬੂਤ ਇਕੱਠੇ ਕਰ ਕੇ ਪਾਕਿਸਤਾਨ ਨੂੰ ਸੌਂਪਣ ਦੀ ਗੱਲ ਵੀ ਕਹੀ ਹੈ।

masood-azhar

ਮਜ਼ਹੂਰ ਅਜ਼ਹਰ 2001 ਦੌਰਾਨ ਸੰਸਦ ਭਵਨ ‘ਤੇ ਵੱਡਾ ਅੱਤਵਾਦੀ ਹਮਲਾ ਤੇ ਸ੍ਰੀਨਗਰ ਵਿਧਾਨ ਸਭਾ ਦੇ ਬਾਹਰ ਬੰਬ ਧਮਾਕਾ ਵਰਗੇ ਵੱਡੇ ਜੁਰਮਾਂ ਦਾ ਸਰਗਣਾ ਹੈ। ਉਸ ਨੂੰ ਉਸ ਦੇ ਸਾਥੀਆਂ ਨੇ 2001 ਵਿੱਚ ਹੀ ਕੰਧਾਰ ਵਿੱਚ ਭਾਰਤੀ ਜਹਾਜ਼ ਨੂੰ ਅਗ਼ਵਾ ਕਰ ਕੇ ਛੁਡਵਾ ਲਿਆ ਸੀ। ਮਸੂਦ ਅਜ਼ਹਰ ਦੀ ਉੜੀ ਤੇ ਪਠਾਨਕੋਟ ਵਿੱਚ ਫ਼ੌਜੀ ਟਿਕਾਣਿਆ ‘ਤੇ ਹੋਏ ਹਮਲੇ ਵਿੱਚ ਵੀ ਸ਼ਮੂਲੀਅਤ ਹੈ। ਇਸੇ ਕਰ ਕੇ ਭਾਰਤ ਉਸ ਨੂੰ ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਵਾਉਣ ਲਈ ਚਾਰਾਜੋਈ ਕਰ ਰਿਹਾ ਹੈ।

 

10 ਫਰਵਰੀ ਨੂੰ ਅੱਤਵਾਦੀਆਂ ਨੇ ਪਠਾਨਕੋਟ ਜੰਮੂ ਮਾਰਗ ‘ਤੇ ਬਣੇ ਹੋਏ ਸੁੰਜਵਾਂ ਫ਼ੌਜੀ ਕੈਂਪ ‘ਤੇ ਹਮਲਾ ਕਰ ਦਿੱਤਾ ਸੀ। 30 ਘੰਟੇ ਚੱਲੇ ਇਸ ਆਪ੍ਰੇਸ਼ਨ ਵਿੱਚ ਪੰਜ ਫ਼ੌਜੀ ਜਵਾਨਾਂ ਸਮੇਤ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਵੀ ਮਾਰ ਮੁਕਾਇਆ ਸੀ।

First Published: Monday, 12 February 2018 7:56 PM

Related Stories

ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ
ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ

ਨਵੀਂ ਦਿੱਲੀ: ਰਾਂਚੀ ਜਾ ਰਹੀ 19 ਸਾਲਾ ਮੁਟਿਆਰ ਨਾਲ ਝਾਰਖੰਡ ਸਵਰਣ ਜੈਅੰਤੀ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ

ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ

ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ
ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਠੱਗਾਂ ਦਾ 3 ਮਾਰਚ ਤੱਕ ਰਿਮਾਂਡ

ਚੰਡੀਗੜ੍ਹ:  ਪੰਜਾਬ ਨੈਸ਼ਨਲ ਬੈਂਕ ਘੁਟਾਲੇ ‘ਚ ਗ੍ਰਿਫ਼ਤਾਰ ਬੈਂਕ ਅਧਿਕਾਰੀਆਂ ਨੂੰ

ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ
ਪੈਸੇ ਨਾ ਹੋਣ ਕਾਰਨ ਪੁੱਤ ਦੀ ਮ੍ਰਿਤਕ ਦੇਹ ਕੀਤੀ ਮੈਡੀਕਲ ਕਾਲਜ ਨੂੰ ਦਾਨ

ਰਾਏਪੁਰ: ਛੱਤੀਸਗੜ੍ਹ ਦੇ ਬਸਤਰ ਵਿੱਚ ਇੱਕ ਆਦੀਵਾਸੀ ਮਾਂ ਨੇ ਆਪਣੇ ਜਵਾਨ ਮੁੰਡੇ ਦੀ

ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ
ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ

ਲੁਧਿਆਣਾ: ਸ਼ਹਿਰ ਦੇ ਢੰਡਾਰੀ ਖੁਰਦ ਇਲਾਕੇ ਦੀ ਈਸ਼ਵਰ ਕਾਲੋਨੀ ਵਿੱਚ ਬੀਤੀ ਰਾਤ ਕਰੰਟ

ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ
ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ

ਬੈਲਜੀਅਮ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਦੇ ਮਹਾ-ਘੁਟਾਲੇ ਦੀ ਖ਼ਬਰ

500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ
500 ਕਰੋੜ ਦਾ ਲੋਨ ਲੈ ਹੁਣ 'ਰੋਟੋਮੈਕ' ਦਾ ਮਾਲਕ ਫਰਾਰ

ਕਾਨਪੁਰ: ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਸਾਢੇ 11 ਹਜ਼ਾਰ ਕਰੋੜ ਦੇ ਘੁਟਾਲੇ

'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ
'ਲਵਲੀ' ਮੁੜ ਹੋਏ ਕਾਂਗਰਸ ਨਾਲ ਲਵਲੀ

ਚੰਡੀਗੜ੍ਹ: 2017 ‘ਚ ਹੋਈਆਂ ਦਿੱਲੀ ਨਿਗਮ ਚੋਣਾਂ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ