ਅੱਤਵਾਦੀ ਕਹਿਣ 'ਤੇ ਭੜਕੇ ਕੱਟੜਪੰਥੀ ਹਿੰਦੂ, ਕਮਲ ਹਾਸਨ ਖਿਲਾਫ ਪਟੀਸ਼ਨ

By: ਏਬੀਪੀ ਸਾਂਝਾ | | Last Updated: Sunday, 5 November 2017 2:08 PM
ਅੱਤਵਾਦੀ ਕਹਿਣ 'ਤੇ ਭੜਕੇ ਕੱਟੜਪੰਥੀ ਹਿੰਦੂ, ਕਮਲ ਹਾਸਨ ਖਿਲਾਫ ਪਟੀਸ਼ਨ

ਪੁਰਾਣੀ ਤਸਵੀਰ

ਵਾਰਾਣਸੀ: ਫਿਲਮ ਅਭਿਨੇਤਾ ਕਮਲ ਹਾਸਨ ਦੇ ਵਿਵਾਦਤ ਬਿਆਨ ਨੂੰ ਲੈ ਕੇ ਵਾਰਾਣਸੀ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ‘ਤੇ 22 ਨਵੰਬਰ ਨੂੰ ਸੁਣਵਾਈ ਹੋਵੇਗੀ। ਅਦਾਲਤ ਨੇ ਸ਼ਨੀਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਉਸ ਨੂੰ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਬਿਆਨ ਲਈ ਅਗਲੀ ਤਾਰੀਕ 22 ਨਵੰਬਰ ਮਿਥੀ ਗਈ ਹੈ।

 

ਇਹ ਪਟੀਸ਼ਨ ਸ਼ਿਵਪੁਰ ਦੇ ਖੁਸ਼ਹਾਲ ਨਗਰ ਨਿਵਾਸੀ ਕਮਲੇਸ਼ ਚੰਦ ਤ੍ਰਿਪਾਠੀ ਵੱਲੋਂ ਦਾਖਲ ਕੀਤੀ ਗਈ ਹੈ। ਪਟੀਸ਼ਨ ‘ਚ ਅਭਿਨੇਤਾ ਕਮਲ ਹਾਸਨ ‘ਤੇ ਇਲਜ਼ਾਮ ਲਾਇਆ ਗਿਆ ਹੈ ਕਿ ਫਿਲਮਾਂ ਤੋਂ ਰਾਜਨੀਤੀ ‘ਚ ਆਉਣ ਦੀ ਤਿਆਰੀ ਕਰ ਰਹੇ ਤਮਿਲ ਫਿਲਮ ਅਭਿਨੇਤਾ ਨੇ ਤਮਿਲ ਮੈਗਜ਼ੀਨ ‘ਚ ਆਪਣੇ ਕਾਲਮ ‘ਚ ਹਿੰਦੂ ਅੱਤਵਾਦ ਬਾਰੇ ਲਿਖਿਆ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਅਭਿਨੇਤਾ ਨੇ ਹਿੰਦੂ ਸੰਗਠਨਾਂ ਨੂੰ ਕੱਟੜਪੰਥੀ ਲਿਖਦੇ ਹੋਏ ਅੱਤਵਾਦੀਆਂ ਦੀ ਕਤਾਰ ‘ਚ ਖੜ੍ਹਾ ਕਰ ਦਿੱਤਾ ਹੈ। ਅਭਿਨੇਤਾ ਨੇ ਹਿੰਦੂਆਂ ਨੂੰ ਹਿੰਸਕ ਵੀ ਦੱਸਿਆ ਹੈ।

 

ਪਿੱਛੇ ਜਿਹੇ ਕਮਲ ਨੇ ਕਿਸਾਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਦੌਰਾਨ ਕਿਹਾ ਸੀ, “ਜੇਕਰ ਅਸੀਂ ਉਨ੍ਹਾਂ ‘ਤੇ ਸਵਾਲ ਚੁੱਕਦੇ ਹਾਂ ਤਾਂ ਉਹ ਸਾਨੂੰ ਰਾਸ਼ਟਰ-ਵਿਰੋਧੀ ਦੱਸਦੇ ਹਨ ਤੇ ਜੇਲ੍ਹ ਭੇਜਣਾ ਚਾਹੁੰਦੇ ਹਨ। ਹੁਣ ਜੇਲ੍ਹਾਂ ‘ਚ ਕੋਈ ਥਾਂ ਖਾਲੀ ਨਹੀਂ। ਇਸ ਲਈ ਉਹ ਸਾਨੂੰ ਗੋਲੀ ਮਾਰ ਕੇ ਖਤਮ ਕਰਨਾ ਚਾਹੁੰਦੇ ਹਨ।”

First Published: Sunday, 5 November 2017 2:08 PM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ