ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'

By: ABP Sanjha | | Last Updated: Wednesday, 26 July 2017 2:00 PM
ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'

ਨਵੀਂ ਦਿੱਲੀ: ਸੰਜੇ ਗਾਂਧੀ ਦੀ ਜੈਵਿਕ ਪੁੱਤਰੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਫਿਲਮ ‘ਇੰਦੂ ਸਰਕਾਰ’ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਫਿਲਮ ਇਸ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪਟੀਸ਼ਨਰ ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਸਾਹਮਣੇ ਪੇਸ਼ ਹੋ ਕੇ ਇਲਜ਼ਾਮ ਲਾਇਆ ਕਿ ਮਧੁਰ ਭੰਡਾਰਕਰ ਵੱਲੋਂ ਨਿਰਦੇਸ਼ਤ ਫਿਲਮ ਮਨਘੜਤ ਤੱਥਾਂ ਨਾਲ ਭਰਪੂਰ ਹੈ। ਇਹ ਪੂਰੀ ਤਰ੍ਹਾਂ ਅਪਮਾਣਜਨਕ ਹੈ।

 

ਬੈਂਚ ਨੇ ਜਸਟਿਸ ਅਮਿਤਵ ਰਾਏ ਤੇ ਏ.ਐਮ. ਖ਼ਾਨਵਿਲਕਰ ਆਧਾਰਤ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਲਈ ਤਾਰੀਕ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ,, “ਤੁਸੀਂ ਆਪਣਾ ਮੀਮੋ ਦੇ ਦਿਓ। ਅਸੀਂ ਇਸ ਨੂੰ ਦੇਖਾਂਗੇ। ਅਸੀਂ ਕੋਈ ਤਾਰੀਖ ਨਹੀਂ ਦੇ ਰਹੇ ਹਾਂ।”

 

ਪਟੀਸ਼ਨਰ ਪ੍ਰਿਆ ਸਿੰਘ ਪਾਲ ਦੇ ਵਕੀਲ ਨੇ ਅਦਾਲਤ ਵਿੱਚ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਸਵੀਰ ਨੂੰ ਬਦਨਾਮ ਕਰਨ ਲਈ ਫਿਲਮ ਵਿੱਚ “ਅਪਮਾਣਜਨਕ ਤੱਥ” ਸ਼ਾਮਲ ਹਨ।

First Published: Wednesday, 26 July 2017 2:00 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’

ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'
ਬਾਬਾ ਰਾਮਦੇਵ ਬਣੇ ਫਿਲਮ 'ਯੇ ਹੈ ਇੰਡੀਆ' ਦੇ 'ਹੀਰੋ'

ਮੁੰਬਈ: ਯੋਗ ਗੁਰੂ ਬਾਬਾ ਰਾਮਦੇਵ ਆਗਾਮੀ ਫ਼ਿਲਮ ‘ਯੇ ਹੈ ਇੰਡੀਆ’ ਦੇ ਪ੍ਰਮੋਸ਼ਨ