ਕਣਕ ਸੜਨੋਂ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਕਦ ਇਨਾਮ

By: ABP Sanjha | | Last Updated: Sunday, 15 April 2018 3:29 PM
ਕਣਕ ਸੜਨੋਂ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨਕਦ ਇਨਾਮ

ਫ਼ਤਿਹਾਬਾਦ: ਕਿਸਾਨ ਦੀ ਫ਼ਸਲ ਸੜਦੀ ਦੇਖ ਫਾਇਰ ਬ੍ਰਿਗੇਡ ਦਾ ਇੰਤਜ਼ਾਰ ਕਰੇ ਬਗ਼ੈਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅੱਗ ਬੁਝਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਨੇ 10-10 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ। ਭੂਨਾ ਥਾਣੇ ਦੇ ਮੁਖੀ ਤੇ ਉਨ੍ਹਾਂ ਦੀ ਟੀਮ ਨੇ ਦਰਖ਼ਤਾਂ ਦੀਆਂ ਟਾਹਣੀਆਂ ਨਾਲ ਹੀ ਅੱਗ ਬੁਝਾ ਦਿੱਤੀ।

 

ਹਰਿਆਣਾ ਪੁਲਿਸ ਮੁਖੀ ਡੀਜੀਪੀ ਬੀ. ਐਸ. ਸੰਧੂ ਨੇ ਅੱਗ ਬੁਝਾਉਣ ਲਈ ਕੁੱਦੇ ਦੋਵੇਂ ਪੁਲਿਸ ਮੁਲਜ਼ਮਾਂ ਦੀ ਸ਼ਲਾਘਾ ਕਰਦਿਆਂ 10-10 ਹਜ਼ਾਰ ਰੁਪਏ ਦੀ ਪ੍ਰਸ਼ੰਸਾ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਅੱਗ ਬੁਝਾਉਣ ਵਿੱਚ ਪੁਲਿਸ ਮੁਲਾਜ਼ਮਾਂ ਦਾ ਸਾਥ ਦੇਣ ਵਾਲੇ ਪਿੰਡ ਵਾਸੀਆਂ ਨੂੰ ਫਤਿਹਾਬਾਦ ਦੇ ਪੁਲਿਸ ਕਪਤਾਨ ਦੀਪਕ ਸਹਾਰਣ ਨੇ 200-200 ਰੁਪਏ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

 

ਅੱਗ ਬੁਝਾਉਣ ਦੇ ਹੀਰੋ ਥਾਣਾ ਭੂਨਾ ਦੇ ਮੁਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਲਹਿਰੀਆ ਪਿੰਡ ਤੋਂ ਕਿਸੇ ਛਾਪੇ ਤੋਂ ਵਾਪਸ ਆ ਰਹੇ ਸਨ ਤੇ ਵਾਪਸੀ ‘ਤੇ ਇਹ ਅੱਗ ਲੱਗੀ ਵੇਖੀ। ਜਦ ਦੱਸਿਆ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਵੀ ਆਈ ਸੀ ਪਰ ਤਕਨੀਕੀ ਕਾਰਨ ਕਰ ਕੇ ਉਸ ਦੀ ਵਰਤੋਂ ਨਹੀਂ ਹੋ ਸਕੀ। ਫਿਰ ਉਨ੍ਹਾਂ ਨੇ ਹਰੇ ਦਰਖ਼ਤਾਂ ਦੀਆਂ ਟਾਹਣੀਆਂ ਤੇ ਬੂਟਿਆਂ ਦੀ ਸਹਾਇਤਾ ਨਾਲ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ।

 

ਪੁਲਿਸ ਵਾਲਿਆਂ ਦੀ ਬਹਾਦਰੀ ਦੇਖ ਪਿੰਡ ਵਾਲਿਆਂ ਨੇ ਵੀ ਹਿੰਮਤ ਦਿਖਾਈ ਤੇ ਕੁਝ ਹੀ ਸਮੇਂ ਵਿੱਚ ਅੱਗ ਬੁਝਾ ਵੀ ਦਿੱਤੀ। ਪੁਲਿਸ ਵਾਲਿਆਂ ਦਾ ਅੱਗ ਬੁਝਾਉਂਦਿਆਂ ਦਾ ਵੀਡੀਓ ਵਾਇਰਲ ਹੋਣ ‘ਤੇ ਉਨ੍ਹਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

First Published: Sunday, 15 April 2018 3:29 PM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ