ਦਿੱਲੀ ਦੀ ਦਮਘੋਟੂ ਹਵਾ ਲਈ ਪੰਜਾਬ ਜਿੰਮੇਵਾਰ

By: ਏਬੀਪੀ ਸਾਂਝਾ | | Last Updated: Thursday, 12 October 2017 8:57 AM
ਦਿੱਲੀ ਦੀ ਦਮਘੋਟੂ ਹਵਾ ਲਈ ਪੰਜਾਬ ਜਿੰਮੇਵਾਰ

ਨਵੀਂ ਦਿੱਲੀ: ਫ਼ੀਫ਼ਾ ਜੂਨੀਅਰ ਵਿਸ਼ਵ ਕੱਪ ‘ਚ ਦੁਨੀਆਂ ਭਰ ਤੋਂ ਜੁਟੇ ਖਿਡਾਰੀਆਂ, ਕੋਚ ਅਤੇ ਦਰਸ਼ਕਾਂ ਲਈ ਦਿੱਲੀ ਦੀ ਦਮਘੋਟੂ ਹਵਾ ਤੋਂ ਪੈਦਾ ਸਮੱਸਿਆ ‘ਤੇ ਹਰਕਤ ‘ਚ ਆਈ ਸਰਕਾਰ ਨੇ ਮੰਨਿਆ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ਅਤੇ ਦਿੱਲੀ ‘ਚ ਰਾਖ ਅਤੇ ਧੂੜ ‘ਤੇ ਕਾਬੂ ਨਾ ਹੋਣ ਸਕਣ ਕਰ ਕੇ ਸੰਕਟ ਵਧਦਾ ਜਾ ਰਿਹਾ ਹੈ।

 

 

ਸੋਮਵਾਰ ਨੂੰ ਡਾ. ਹਰਸ਼ਵਰਧਨ ਨੇ ਪੰਜ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਅਤੇ ਅਧਿਕਾਰੀਆਂ ਦੀ ਹੰਗਾਮੀ ਬੈਠਕ ਸੱਦ ਕੇ ਪੰਜਾਬ ਅਤੇ ਦਿੱਲੀ ਸਰਕਾਰ ਨੂੰ ਅਚਨਚੇਤ ਜਾਂਚ ਮੁਹਿੰਮ ਚਲਾਉਣ ਅਤੇ ਇਸ ਦੀ ਨਿਯਮਿਤ ਰੀਪੋਰਟ ਮੰਤਰਾਲੇ ਨੂੰ ਭੇਜਣ ਨੂੰ ਕਿਹਾ ਹੈ।

 

 

ਬੈਠਕ ‘ਚ ਮੌਜੂਦ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ ‘ਚ ਕਿਸਾਨਾਂ ਵਲੋਂ ਪਰਾਲੀ ਸਾੜਨ ਉਤੇ ਅਸਰਦਾਰ ਰੋਕ ਨਹੀਂ ਲੱਗ ਸਕਣ ‘ਤੇ ਬੈਠਕ ‘ਚ ਚਿੰਤਾ ਪ੍ਰਗਟਾਈ ਗਈ। ਨਾਲ ਹੀ ਦਿੱਲੀ ‘ਚ ਉਸਾਰੀ ਕਾਰਜਾਂ ਤੋਂ ਨਿਕਲਣ ਵਾਲੀ ਧੂੜ ਨੂੰ ਰੋਕਣ ਲਈ ਕੀਤੇ ਉਪਾਅ ਨੂੰ ਨਾਕਾਫ਼ੀ ਦਸਦਿਆਂ ਵੱਡੇ ਪ੍ਰਾਜੈਕਟਾਂ ਉਤੇ ਅਸਥਾਈ ਰੋਕ ਲਾਉਣ ਸਮੇਤ ਹੋਰ ਬਦਲਾਂ ਉਤੇ ਵਿਚਾਰ ਕਰ ਕੇ ਸ਼ੁਕਰਵਾਰ ਨੂੰ ਸੱਦੀ ਸਮੀਖਿਆ ਬੈਠਕ ‘ਚ ਰੀਪੋਰਟ ਮੰਗੀ ਹੈ। ਇਸ ਬਾਬਤ ਜੰਗਲਾਤ ਅਤੇ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਪੰਜਾਬ ਸਰਕਾਰਾਂ ਨੂੰ ਇਸ ਸਮੱਸਿਆ ਦੇ ਹੱਲ ਲਈ ਨਿਰਧਾਰਤ ਮਾਨਕਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨ ਨੂੰ ਕਿਹਾ ਹੈ।

First Published: Thursday, 12 October 2017 8:57 AM

Related Stories

ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ
ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ

ਚੰਡੀਗੜ੍ਹ : ਸਰਕਾਰੀ ਨਿਰਦੇਸ਼ਾਂ ਦੇ ਉਲਟ ਆਪਣੇ ਖੇਤਾਂ ’ਚ ਪਰਾਲੀ ਸਾੜਨ ਵਾਲੇ

ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ
ਜਗਵਿੰਦਰ ਦੇ ਝੌਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ

ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ
ਕਰਜ਼ੇ ਦੇ ਸਤਾਏ ਬਜ਼ੁਰਗ ਕਿਸਾਨ ਨੇ ਟ੍ਰਾਂਸਫਾਰਮਰ 'ਤੇ ਚੜ੍ਹ ਮੌਤ ਨੂੰ ਲਗਾਇਆ ਗਲੇ

ਬਰਨਾਲਾ: ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ

 ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ
ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ-ਢੀਂਡਸਾ

ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪ੍ਰਮਿੰਦਰ ਸਿੰਘ

ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ
ਪਰਾਲੀ ਦੀ ਸੱਮਸਿਆ ਦੇ ਹੱਲ ਲਈ ਗੁਰਵਿੰਦਰ ਨੇ ਕੀਤੀ ਨਵੇਕਲੀ ਪਹਿਲ

ਚੰਡੀਗੜ੍ਹ : ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ

ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ
ਮੌੜ ਦੇ ਕਰਜ਼ਈ ਕਿਸਾਨ ਨੇ ਰੇਲ ਅੱਗੀ ਮਾਰੀ ਛਾਲ

ਬਠਿੰਡਾ: ਉਂਝ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਚੁੱਕਿਆ ਹੈ ਤੇ ਸਰਕਾਰ

ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ
ਕੈਪਟਨ ਦੇ ਕਰਜ਼ਾ ਮੁਆਫ਼ੀ ਨੋਟੀਫਿਕੇਸ਼ਨ ਨੂੰ ਕਿਸਾਨ ਜੱਥੇਬੰਦੀ ਨੇ ਕੀਤਾ ਰੱਦ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਨੂੰ ਕਿਸਾਨ ਸੰਘਰਸ਼

ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਮੌਤ ਦਾ ਕਰਜ਼ਾ: ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਗਿੱਦੜਬਾਹਾ-ਬਠਿੰਡਾ ਰੇਲ ਮਾਰਗ ’ਤੇ ਪਿੰਡ ਦੌਲਾ ਨਜ਼ਦੀਕ ਇਕ ਕਿਸਾਨ ਨੇ

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ