ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ 'ਤੇ ਘਿਰੀ ਮੋਦੀ ਸਰਕਾਰ

By: ABP SANJHA | | Last Updated: Wednesday, 6 December 2017 3:22 PM
ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ 'ਤੇ ਘਿਰੀ ਮੋਦੀ ਸਰਕਾਰ

ਨਵੀਂ ਦਿੱਲੀ: ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਦੀ ਲਿਮਟ ਫਿਕਸ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਰੱਖਿਆ ਮੰਤਰਾਲੇ ‘ਤੇ ਲਗਾਤਾਰ ਟਿਊਸ਼ਨ ਫੀਸ ਦੀ ਲਿਮਟ ਵਾਪਸ ਲੈਣ ਦਾ ਦਬਾਅ ਬਣ ਰਿਹਾ ਹੈ। ਇਸ ਵਿਚਾਲੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਵਾਇਆ ਕਿ ਸਰਕਾਰ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗੀ, ਜਿਸ ਨਾਲ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।

 

ਦਰਅਸਲ ਪਿਛਲੇ ਦਿਨੀਂ ਸਰਕਾਰ ਨੇ ਸ਼ਹੀਦਾਂ ਦੇ ਬੱਚਿਆਂ ਦੀ ਟਿਊਸ਼ਨ ਤੇ ਹੋਸਟਲ ਫੀਸ ਦੀ ਲਿਮਟ ਫਿਕਸ ਕਰ ਦਿੱਤੀ ਸੀ ਜਿਸ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ। ਸਤੰਬਰ ਦੀ 13 ਤਰੀਕ ਨੂੰ ਰੱਖਿਆ ਮੰਤਰਾਲੇ ਦੇ ਡਿਪਾਰਟਮੈਂਟ ਆਫ ਐਕਸ ਸਰਵਿਸਮੈਨ ਵੈਲਫੇਅਰ ਨੇ ਇਸ ਦੇ ਹੁਕਮ ਜਾਰੀ ਕੀਤੇ ਸਨ। ਇਸ ‘ਚ ਸ਼ਹੀਦ, ਅਪਾਹਜ ਤੇ ਲਾਪਤਾ ਅਫਸਰਾਂ ਦੇ ਬੱਚਿਆਂ ਦੀ ਟਿਊਸ਼ਨ ਫੀਸ ਦੀ ਭੁਗਤਾਨ ਲਿਮਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਸੀ।

 

ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ 3 ਹਜ਼ਾਰ ਬੱਚਿਆਂ ‘ਤੇ ਪਵੇਗਾ ਜਿਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਇਸ ਕਦਮ ਤੋਂ ਸਿਰਫ ਚਾਰ ਕਰੋੜ ਰੁਪਏ ਪ੍ਰਤੀ ਸਾਲ ਦੀ ਬਚਤ ਹੋਣ ਦੀ ਉਮੀਦ ਹੈ। ਸ਼ਹੀਦਾਂ ਦੀਆਂ ਪਤਨੀਆਂ ਨੇ ਰੱਖਿਆ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਜਿਸ ‘ਚ ਇਹ ਲਿਮਟ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ।

 

ਜ਼ਿਕਰਯੋਗ ਹੈ ਕਿ 1971 ‘ਚ ਭਾਰਤ-ਪਾਕਿਸਤਾਨ ਲੜਾਈ ਤੋਂ ਬਾਅਦ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ‘ਚ ਸ਼ਹੀਦ ਦੇ ਬੱਚਿਆਂ ਦੀ ਟਿਊਸ਼ਨ ਫੀਸ ਤੋਂ ਇਲਾਵਾ ਹੋਸਟਲ, ਕਿਤਾਬਾਂ, ਯੂਨੀਫਾਰਮ ਦਾ ਪੂਰਾ ਖਰਚਾ ਮਿਲਦਾ ਸੀ।

First Published: Wednesday, 6 December 2017 3:22 PM

Related Stories

ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ
ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ

ਚੰਡੀਗੜ੍ਹ: ਗੁਜਰਾਤ ਚੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ

80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !
80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !

ਨਵੀਂ ਦਿੱਲੀ: ਗੁਜਰਾਤ ‘ਚ ਭਾਜਪਾ ਪੱਖੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪਾਰਟੀ

ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!
ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!

ਅਹਿਮਦਾਬਾਦ: ਗੁਜਰਾਤ ਵਿੱਚ ਬੀਜੇਪੀ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ‘ਤੇ ਕਾਂਗਰਸ

ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ
ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ

ਨਵੀਂ ਦਿੱਲੀ: ਗੁਜਰਾਤ ਵਿੱਚ ਬੀਜੇਪੀ ਆਪਣੇ ਟੀਚੇ ਦੇ ਕਰੀਬ ਭਾਵੇਂ ਨਾ ਪੁੱਜੀ ਹੋਵੇ

ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ
ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਬੀਅਰ ਪਸੰਦ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ।

ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !
ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !

ਨਵੀਂ ਦਿੱਲੀ: ਆਂਧਰ ਪ੍ਰਦੇਸ਼ ਵਿੱਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ

ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE
ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ

 ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE
ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE

ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ

ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE
ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ