ਗੋਰਖਪੁਰ ਤ੍ਰਾਸਦੀ- ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਮੌਤਾਂ: ਸਿਹਤ ਮੰਤਰੀ, ਬੀ.ਆਰ.ਡੀ. ਕਾਲਜ ਦਾ ਪ੍ਰਿੰਸੀਪਲ ਮੁਅੱਤਲ

By: ABP Sanjha | | Last Updated: Saturday, 12 August 2017 7:30 PM
ਗੋਰਖਪੁਰ ਤ੍ਰਾਸਦੀ- ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਮੌਤਾਂ: ਸਿਹਤ ਮੰਤਰੀ, ਬੀ.ਆਰ.ਡੀ. ਕਾਲਜ ਦਾ ਪ੍ਰਿੰਸੀਪਲ ਮੁਅੱਤਲ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਕਾਂਡ ਤੋਂ ਬਾਅਦ ਹੁਣ ਜਾਗੀ ਹੈ ਯੋਗੀ ਸਰਕਾਰ। ਬੀ.ਆਰ.ਡੀ. ਕਾਲਜ ਦੇ ਪ੍ਰਿੰਸੀਪਲ ਨੂੰ ਲਾਪਰਵਾਹੀ ਵਰਤਣ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਹੈ। ਇਸ ਹਸਪਤਾਲ ਵਿੱਚ ਪਿਛਲੇ 5 ਦਿਨਾਂ ਦੌਰਾਨ 63 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚੋਂ 36 ਬੱਚੇ ਹਨ।

ਇਸ ਦਰਦਨਾਕ ਘਟਨਾ ਬਾਰੇ ਸੂਬੇ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਿਰਫ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀਆਂ ਮੌਤਾਂ ਨਹੀਂ ਹੋਈਆਂ ਹਨ। ਹਰ ਸਾਲ ਅਗਸਤ ਵਿੱਚ ਮੌਤਾਂ ਹੁੰਦੀਆਂ ਹਨ। ਉਸ ਨੇ ਕਿਹਾ ਕਿ ਆਕਸੀਜਨ ਦੀ ਸਪਲਾਈ ਸਿਰਫ 2 ਘੰਟਿਆਂ ਲਈ ਘੱਟ ਹੋ ਗਈ ਸੀ, ਇਸ ਦੀ ਜਾਂਚ ਹੋਵੇਗੀ।

ਸਰਕਾਰ ਨੇ ਦਾਅਵਾ ਕੀਤਾ ਹੈ ਕਿ 63 ਮੌਤਾਂ ਦਾ ਕਾਰਨ ਆਕਸੀਜਨ ਦੀ ਸਪਲਾਈ ਬੰਦ ਹੋਣਾ ਨਹੀਂ ਹੈ। 7 ਅਗਸਤ 2017 ਨੂੰ 9 ਮਰੀਜ਼ਾਂ ਦੀ ਮੌਤ ਹੋਈ ਸੀ, 8 ਤਰੀਕ ਨੂੰ 12 ਬੱਚਿਆਂ ਦੀ ਜਾਨ ਗਈ ਸੀ, ਅਗਲੇ ਦਿਨ 9 ਬੱਚਿਆਂ ਨੇ ਦਮ ਤੋੜ ਦਿੱਤਾ ਅਤੇ 10 ਅਗਸਤ ਨੂੰ ਜਿਸ ਦਿਨ ਆਕਸੀਜਨ ਦੀ ਸਪਲਾਈ ਰੁਕਦੀ ਹੈ, ਉਸ ਦਿਨ 23 ਬੱਚਿਆਂ ਦੀ ਮੌਤ ਹੋਈ ਦੱਸੀ ਜਾਂਦੀ ਹੈ, ਪਰ ਬਾਅਦ ਵਿੱਚ 13 ਬੱਚਿਆਂ ਦੀ ਮੌਤ ਹੋ ਜਾਣ ਬਾਰੇ ਸੂਚਿਤ ਕੀਤਾ ਗਿਆ ਸੀ।

ਇਸ ਸਭ ਤੋਂ ਬਾਅਦ ਹਸਪਤਾਲ ਵੱਲੋਂ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਪੁਸ਼ਪਾ ਗੈਸ ਏਜੰਸੀ ਨੂੰ 51 ਲੱਖ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ।

ਦੱਸਣਾ ਬਣਦਾ ਹੈ ਕਿ ਏਜੰਸੀ ਨੇ ਹਸਪਤਾਲ ਨੂੰ 66 ਲੱਖ ਤੋਂ ਜ਼ਿਆਦਾ ਦੇ ਬਕਾਏ ਸਬੰਧੀ ਕਈ ਵਾਰ ਸੂਚਿਤ ਕੀਤਾ ਸੀ, ਸਿੱਟੇ ਵਜੋਂ ਏਜੰਸੀ ਨੇ 10 ਅਗਸਤ 2017 ਨੂੰ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਦੇਣੀ ਬੰਦ ਕਰ ਦਿੱਤੀ ਸੀ।

First Published: Saturday, 12 August 2017 7:23 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ

ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..
ਇਨਸਾਫ ਲੈਣ ਲਈ ਇਹ ਜੱਜ ਵੀ ਸੜਕ 'ਤੇ ਬੈਠ ਗਿਆ..

ਰਤਲਾਮ (ਮੱਧ ਪ੍ਰਦੇਸ਼):  ਭਾਰਤ ਦਾ ਹਾਲ ਇਹ ਹੈ ਕਿ ਇਨਸਾਫ ਲੈਣ ਲਈ ਜੱਜਾਂ ਨੂੰ ਵੀ

ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...
ਗੁੱਤ ਕੱਟਣ ਦੇ ਸ਼ੱਕ 'ਚ ਭੀੜ ਨੇ ਔਰਤ ਕੁੱਟ-ਕੁੱਟ ਕੇ ਮਾਰਤੀ...

ਸਾਹਿਬਗੰਜ:  ਰਾਧਾਨਗਰ ਥਾਣਾ ਖੇਤਰ (ਸਾਹਿਬਗੰਜ, ਝਾਰਖੰਡ) ਦੀ ਇੱਕ ਮਹਿਲਾ ਦੀ ਗੁੱਤ

ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....
ਜੇ ਬੈਂਕ 'ਚ ਨੇ ਇੱਕ ਤੋਂ ਵੱਧ ਬੱਚਤ ਖਾਤੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ....

ਨਵੀਂ ਦਿੱਲੀ: ਭਾਰਤ ਦੇ ਬੈਂਕ ਇੱਕੋ ਵਿਅਕਤੀ ਦੇ ਇਕ ਤੋਂ ਵੱਧ ਬਚਤ ਖਾਤੇ ਨੂੰ ਬੰਦ

ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ
ਕੈਸ਼ ਟ੍ਰਾਂਜ਼ੈਕਸ਼ਨ ਪਨੈਲਿਟੀ ਨੇ ਕੀਤੀ ਸਟੇਟ ਬੈਂਕ ਦੀ ਚਾਂਦੀ

ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ