ਜੇਲ੍ਹ 'ਚ ਵੀ ਬਾਹਰ ਦੀ ਚੋਪੜੀਆਂ ਖਾਂਦਾ ਰਾਮ ਰਹੀਮ, ਦੂਜੇ ਕੈਦੀਆਂ 'ਤੇ ਵਧਾਈ ਸਖ਼ਤੀ

By: abp sanjha | | Last Updated: Tuesday, 14 November 2017 12:54 PM
ਜੇਲ੍ਹ 'ਚ ਵੀ ਬਾਹਰ ਦੀ ਚੋਪੜੀਆਂ ਖਾਂਦਾ ਰਾਮ ਰਹੀਮ, ਦੂਜੇ ਕੈਦੀਆਂ 'ਤੇ ਵਧਾਈ ਸਖ਼ਤੀ

ਚੰਡੀਗੜ੍ਹ: ਬਲਾਤਕਾਰ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਦਾ ਖਾਣਾ ਖਾਂਦਾ ਹੈ। ਇੰਨਾ ਹੀ ਨਹੀਂ ਇਸ ਖਾਣੇ ਨੂੰ ਪਹਿਲਾਂ ਜੇਲ੍ਹ ਅਧਿਕਾਰੀ ਖ਼ੁਦ ਖ਼ਾ ਕੇ ਚੈੱਕ ਕਰਦੇ ਹਨ ਤੇ ਫਿਰ ਡੇਰਾ ਮੁਖੀ ਨੂੰ ਪਰੋਸਿਆ ਜਾਂਦਾ ਹੈ। ਇਸ ਗੱਲ ਦਾ ਖ਼ੁਲਾਸਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ ਕੇਸ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਕੈਦੀ ਰਾਹੁਲ ਜੈਨ ਨੇ ਕੀਤਾ ਹੈ।
ਜ਼ਮਾਨਤ ਉੱਤੇ ਰਿਹਾਅ ਹੋਏ ਰਾਹੁਲ ਨੇ ਦੱਸਿਆ ਕਿ ਜਦੋਂ ਤੋਂ ਡੇਰਾ ਮੁਖੀ ਜੇਲ੍ਹ ਵਿੱਚ ਆਇਆ ਹੈ, ਕੈਦੀਆਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਗਈਆਂ ਹਨ। ਉਸ ਨੇ ਕਿਹਾ ਕਿ ਕੈਦੀਆਂ ਦਾ ਕੈਦਖ਼ਾਨੇ ਤੋਂ ਬਾਹਰ ਘੁੰਮਣਾ ਬੰਦ ਹੋ ਗਿਆ ਹੈ। ਡੇਰਾ ਮੁਖੀ ਨੂੰ ਜੇਲ੍ਹ ਵਿੱਚ ਕਿਸੇ ਕੈਦੀ ਨੇ ਨਹੀਂ ਦੇਖਿਆ। ਰਾਹੁਲ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਜਿਹੜਾ ਅਖ਼ਬਾਰ ਪੜ੍ਹਨ ਨੂੰ ਮਿਲਦਾ ਹੈ, ਉਸ ਵਿੱਚੋਂ ਰਾਮ ਰਹੀਮ ਦੀਆਂ ਖ਼ਬਰਾਂ ਕੱਟ ਦਿੱਤੀਆਂ ਜਾਂਦੀਆਂ ਹਨ।
‘ਦੈਨਿਕ ਭਾਸਕਰ’ ਦੀ ਖਬਰ ਮੁਤਾਬਕ ਰਾਹੁਲ ਨੇ ਕਿਹਾ ਕਿ ਜੇਲ੍ਹ ਦੇ ਦੂਜੇ ਕੈਦੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਿਰਫ਼ 20 ਮਿੰਟ ਮਿਲਣ ਦਿੱਤਾ ਜਾਂਦਾ ਹੈ ਪਰ ਰਾਮ ਰਹੀਮ ਨੂੰ ਮਿਲਣ ਵਾਲਿਆਂ ਨੂੰ 1-1 ਘੰਟੇ ਤੋਂ ਜ਼ਿਆਦਾ ਦਾ ਸਮਾਂ ਮਿਲਦਾ ਹੈ। ਰਾਹੁਲ ਨੇ ਦੱਸਿਆ ਕਿ ਰਾਮ ਰਹੀਮ ਦੇ ਜੇਲ੍ਹ ਵਿੱਚ ਆਉਣ ਨਾਲ ਸਾਰੇ ਕੈਦੀਆਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ ਹੈ। ਕੈਦੀਆਂ ਨੂੰ ਮਿਲਣ ਦਾ ਸਮਾਂ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ੁਰੂ ਦੇ ਕਈ ਦਿਨ ਟੈਂਕੀ ਦਾ ਪਾਣੀ ਪੀਣਾ ਪਿਆ ਸੀ।
First Published: Tuesday, 14 November 2017 12:54 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ