ਹਰਿਆਣਾ ਪੁਲਿਸ ਦੇ ਵੱਡੇ ਅਫਸਰ ਕੁੜਿੱਕੀ 'ਚ

By: ਏਬੀਪੀ ਸਾਂਝਾ | | Last Updated: Sunday, 12 November 2017 5:03 PM
ਹਰਿਆਣਾ ਪੁਲਿਸ ਦੇ ਵੱਡੇ ਅਫਸਰ ਕੁੜਿੱਕੀ 'ਚ

ਗੁਰੁਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ‘ਚ ਮਾਸੂਮ ਬੱਚੇ ਪ੍ਰਦਿਊਮਨ ਦੇ ਕਤਲ ਕੇਸ ਮਾਮਲੇ ‘ਚ ਗੁੜਗਾਂਓ ਪੁਲਿਸ ਦੇ ਵੱਡੇ ਅਫਸਰਾਂ ਨੂੰ ਹੁਣ ਜਵਾਬ ਦੇਣਾ ਪੈਣਾ ਹੈ। ਜੇਕਰ ਸੀਬੀਆਈ ਦੀ ਜਾਂਚ ਸਹੀ ਪਾਸੇ ਜਾ ਰਹੀ ਹੈ ਤਾਂ ਇਹ ਵੱਡਾ ਸਵਾਲ ਹੈ ਕਿ ਪੁਲਿਸ ਨੇ ਝੂਠੀ ਕਹਾਣੀ ਕਿਉਂ ਬਣਾਈ ਸੀ। ਜਲਦਬਾਜ਼ੀ ‘ਚ ਕੰਡਕਟਰ ਨੂੰ ਹੀ ਕਿਉਂ ਗ੍ਰਿਫਤਾਰ ਕਰਕੇ ਮੁਲਜ਼ਮ ਬਣਾ ਦਿੱਤਾ ਗਿਆ। ਸੀਬੀਆਈ ਜਾਂਚ ਤੋਂ ਬਾਅਦ ਪੁਲਿਸ ‘ਤੇ ਵੱਡੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਜਾਂਚ ਨਾਲ ਜੁੜੇ ਅਫਸਰਾਂ ‘ਤੇ ਕਾਰਵਾਈ ਲਈ ਸੂਬੇ ਦੀ ਡੀਜੀਪੀ ਨੂੰ ਚਿੱਠੀ ਲਿਖੀ ਜਾ ਸਕਦੀ ਹੈ।

 

ਬੀਜੇਪੀ ਦੇ ਵਿਧਾਇਕ ਉਮੇਸ਼ ਅਗਰਵਾਲ ਨੇ ਕਿਹਾ ਕਿ ਜੇਕਰ ਸੀਬੀਆਈ ਜਾਂਚ ਸਹੀ ਹੈ ਤਾਂ ਕੇਸ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ 22 ਨਵੰਬਰ ਨੂੰ ਕੰਡਕਟਰ ਅਸ਼ੋਕ ਦੀ ਕੋਰਟ ‘ਚ ਤੇ ਮੁਲਜ਼ਮ ਵਿਦਿਆਰਥੀ ਦੀ ਜੁਵੇਨਾਇਲ ਜਸਟਿਸ ਬੋਰਡ ਮੋਹਰੇ ਪੇਸ਼ੀ ਹੈ। ਰਿਆਨ ਇੰਟਰਨੈਸ਼ਸ਼ਨਲ ਸਕੂਲ ‘ਚ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਪੁਲਿਸ ਨੇ ਬੱਸ ਦੇ ਕੰਡਕਟਰ ਅਸ਼ੋਕ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਐਸਆਈਟੀ ਤੋਂ ਇਲਾਵਾ ਡੀਸੀਪੀ ਸਾਉਥ ਅਸ਼ੋਕ ਬਖਸ਼ੀ, ਡੀਸੀਪੀ ਸੁਮਿਤ ਕੁਹਾੜ, ਏਸੀਪੀ ਸੋਹਨਾ ਬਰਹੇਮ ਤੇ ਪੁਲਿਸ ਕਮਿਸ਼ਨਰ ਹਨੀਫ ਕੁਰੈਸ਼ੀ ਨੇ ਕੰਡਕਟਰ ਤੋਂ ਪੁੱਛਗਿਛ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਮੁਲਜ਼ਮ ਬਣਾ ਕੇ ਉਸ ਨੂੰ ਮੀਡੀਆ ਸਾਹਮਣੇ ਪੇਸ਼ ਕਰ ਵਾਹਵਾਹੀ ਲੁੱਟੀ। ਜਦਕਿ ਕੰਡਕਟਰ ਤੇ ਬੱਚੇ ਦੇ ਮਾਪਿਆਂ ਨੇ ਕਿਹਾ ਸੀ ਕਿ ਕਤਲ ਦੇ ਪਿੱਛੇ ਕੋਈ ਹੋਰ ਹੈ।

 

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਬੀਆਈ ਨੇ ਜਿਸ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ, ਪੁਲਿਸ ਉਸ ਤੋਂ ਵੀ ਦੋ ਵਾਰ ਪੁੱਛਗਿਛ ਕਰ ਚੁੱਕੀ ਸੀ। ਮੈਜਿਸਟ੍ਰੇਟ ਸਾਹਮਣੇ ਉਸ ਦੇ ਬਿਆਨ ਕਰਵਾਏ ਗਏ ਸਨ। ਅਸਲ ਮੁਲਜ਼ਮ ਨੂੰ ਨਾ ਫੜਨ ਪਿੱਛੇ ਕੀ ਕੋਈ ਰਾਜਨੀਤਕ ਦਬਾਅ ਸੀ, ਜਾਂ ਕੁਝ ਹੋਰ ਹੀ ਮਾਮਲਾ, ਇਸ ਬਾਰੇ ਖੁਲਾਸਾ ਹੋਣਾ ਅਜੇ ਬਾਕੀ ਹੈ। ਪੁਲਿਸ ਚਾਕੂ ਕਿੱਥੋਂ ਲੈ ਕੇ ਆਈ। ਕੰਡਕਟਰ ਦੇ ਕੱਪੜਿਆਂ ‘ਤੇ ਲੱਗੇ ਖੂਨ ਨੂੰ ਹੀ ਸਬੂਤ ਕਿਉਂ ਮੰਨ ਲਿਆ ਗਿਆ। ਪੁਲਿਸ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਹੁੰਦੇ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਇਨ੍ਹਾਂ ਪੁਲਿਸ ਅਫਸਰਾਂ ‘ਤੇ ਕੀ ਕਾਰਵਾਈ ਕਰਦੀ ਹੈ।

First Published: Sunday, 12 November 2017 5:03 PM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)