ਰਾਹੁਲ ਗਾਂਧੀ ਦੀ ਟਿੱਪਣੀ 'ਤੇ ਭੜਕੀ RSS

By: ABP SANJHA | | Last Updated: Thursday, 12 October 2017 1:39 PM
ਰਾਹੁਲ ਗਾਂਧੀ ਦੀ ਟਿੱਪਣੀ 'ਤੇ ਭੜਕੀ RSS

ਭੋਪਾਲ: ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਰ.ਐਸ.ਐਸ. ‘ਚ ਔਰਤਾਂ ਦੇ ਨਾ ਹੋਣ ਦਾ ਮੁੱਦਾ ਚੁੱਕੇ ਜਾਣ ਨੂੰ ਲੈ ਕੇ ਆਰ.ਐਸ.ਐਸ. ਨੇ ਜੁਬਾਨੀ ਹਮਲਾ ਕੀਤਾ ਹੈ। ਆਰ.ਐਸ.ਐਸ. ਨੇ ਕਿਹਾ ਕਿ ਸੰਘ ਬਾਰੇ ਰਾਹੁਲ ਦੀ ਸਮਝ ਬਹੁਤ ਘੱਟ ਹੈ। ਜਿਹੜੇ ਲੋਕ ਉਨ੍ਹਾਂ ਨੂੰ ਭਾਸ਼ਣ ਲਿਖ ਕੇ ਦਿੰਦੇ ਹਨ, ਉਹ ਵੀ ਸੰਘ ਬਾਰੇ ਚੰਗੀ ਤਰ੍ਹਾਂ ਨਹੀਂ ਜਾਣਦੇ।

 

ਆਰ.ਐਸ.ਐਸ. ਦੇ ਪ੍ਰਚਾਰ ਪ੍ਰਮੁੱਖ ਮਨਮੋਹਨ ਵੈਦਿਆ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ, “ਜਿਹੜੇ ਲੋਕ ਰਾਹੁਲ ਨੂੰ ਭਾਸ਼ਣ ਦੀ ਸਕ੍ਰਿਪਟ ਲਿਖ ਕੇ ਦਿੰਦੇ ਹਨ, ਉਹ ਸੰਘ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ।” ਉਨ੍ਹਾਂ ਕਿਹਾ, “ਰਾਹੁਲ ਦੀ ਸਮਝਦਾਰੀ ਜਾਂ ਤਾਂ ਘੱਟ ਹੈ ਜਾਂ ਜ਼ਿਆਦਾ ਸਮਝਦਾਰ ਲੋਕ ਉਨ੍ਹਾਂ ਨੂੰ ਚੁਣਨੇ ਚਾਹੀਦੇ ਹਨ।”

 

ਜ਼ਿਕਰਯੋਗ ਹੈ ਕਿ ਰਾਹੁਲ ਨੇ ਮੰਗਲਵਾਰ ਨੂੰ ਵਡੋਦਰਾ ਦੇ ਮਹਾਰਾਜਾ ਸਿਆਜੀਰਾਵ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, “ਤੁਸੀਂ ਕਦੇ ਸੰਘ ਦੀਆਂ ਸ਼ਾਖਾਵਾਂ ‘ਚ ਹਾਫ ਪੈਂਟ ਪਾ ਕੇ ਜਾਂਦੇ ਵੇਖਿਆ ਹੈ, ਮੈਂ ਤਾਂ ਨਹੀਂ ਵੇਖਿਆ।” ਰਾਹੁਲ ਨੇ ਕਿਹਾ ਸੀ ਕਿ ਸੰਘ ਦੀ ਨਜ਼ਰ ‘ਚ ਔਰਤਾਂ ਦੀ ਕੋਈ ਥਾਂ ਨਹੀਂ। ਸੰਘ ‘ਚ ਇੱਕ ਵੀ ਔਰਤ ਮੈਂਬਰ ਨਹੀਂ।”

 

ਮਨਮੋਹਨ ਵੈਦਿਆ ਨੇ ਕਿਹਾ, “ਸੰਘ ਨੇ ਬਹੁਤ ਪਹਿਲਾਂ ਤੋਂ ਤੈਅ ਕੀਤਾ ਹੈ ਕਿ ਸੰਘ ਬੰਦਿਆਂ ਵਿੱਚ ਹੀ ਕੰਮ ਕਰੇਗਾ। ਇਹ ਫੈਸਲਾ ਲੈਣਾ ਸੰਘ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ। ਰਾਹੁਲ ਗਾਂਧੀ ਨੇ ਇਸ ਬਾਰੇ ਕਿਉਂ ਕਿਹਾ ਉਨ੍ਹਾਂ ਨੂੰ ਪਤਾ ਨਹੀਂ ਹੈ। ਸੰਘ ਦਾ ਕੰਮ ਵਿਅਕਤੀ ਦਾ ਨਿਰਮਾਣ ਕਰਨਾ ਹੈ। ਇਸ ਲਈ ਕਾਂਗਰਸ ਨੂੰ ਬੀਜੇਪੀ ਨਾਲ ਤੁਲਣਾ ਕਰਨੀ ਚਾਹੀਦੀ ਹੈ ਨਾ ਕੀ ਸੰਘ ਨਾਲ।”

First Published: Thursday, 12 October 2017 1:39 PM

Related Stories

ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!
ਬੀਜੇਪੀ ਦੀ ਬੇੜੀ 'ਚ ਵੱਟੇ ਪਾਏਗਾ ਹਾਰਦਿਕ ਪਟੇਲ!

ਨਵੀਂ ਦਿੱਲੀ: ਗੁਜਰਾਤ ‘ਚ ਪਟੇਲ ਰਾਖਵਾਂਕਰਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ

ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ
ਗੁਜਰਾਤ ਦੀ ਸਿਆਸਤ 'ਚ ਤੂਫਾਨ, ਰਾਹੁਲ ਤੇ ਮੋਦੀ ਦੀ ਅਗਨੀ ਪ੍ਰੀਖਿਆ

ਨਵੀਂ ਦਿੱਲੀ: ਗੁਜਰਾਤ ‘ਚ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਕਾਂਗਰਸ ਤੇ

ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ
ਔਰਤ ਦੀ ਚੁੱਪ ਸੈਕਸ ਲਈ ਸਹਿਮਤੀ ਨਹੀਂ! ਹਾਈਕੋਰਟ ਦਾ ਫੈਸਲਾ

ਨਵੀਂ ਦਿੱਲੀ: ਕਿਸੇ ਬਲਾਤਕਾਰ ਪੀੜਤ ਦੀ ਚੁੱਪੀ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ

ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ
ਗੁਜਰਾਤ ਚੋਣਾਂ 'ਚ ਮੋਦੀ ਦਾ ਭਵਿੱਖ ਦਾਅ 'ਤੇ

ਨਵੀਂ ਦਿੱਲੀ: ਗੁਜਰਾਤ ‘ਚ ਚੋਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਖ ਦਾਅ

 4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ
4700 ਬੱਚਿਆਂ ਦੇ ਸਾਇੰਸ 'ਚੋਂ 100/100, ਬਾਕੀ ਪੇਪਰਾਂ 'ਚੋਂ ਫੇਲ੍ਹ

ਨਵੀਂ ਦਿੱਲੀ: ਪਿਛਲੇ ਕੁਝ ਸਾਲਾਂ ਤੋਂ ਨਤੀਜਿਆਂ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲਾ

ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ
ਹੁਣ ਕਾਰੋਬਾਰ ਲਈ ਅਧਿਆਪਕਾਂ ਨੂੰ ਛੁੱਟੀਆਂ

ਨਵੀਂ ਦਿੱਲੀ: ਕੇਰਲ ਸਰਕਾਰ ਨੇ ਸੂਬੇ ਦੇ ਸਟਾਰਟਅੱਪ ਮਿਸ਼ਨ ਤਹਿਤ ਸਾਰੀਆਂ

ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !
ਸ਼ਾਹਜਹਾਂ-ਮੁਮਤਾਜ ਦੇ ਦੀਵਾਨੇ ਯੋਗੀ ਅਦਿੱਤਿਆਨਾਥ !

ਲਖਨਊ: ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ‘ਚ ਤਾਜ ਮਹੱਲ ਦੇ ਮਹੱਤਵ ਨੂੰ ਲੈ ਕੇ ਉੱਠੇ

ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ
ਮੋਦੀ ਚੋਣਾਂ ਲਈ ਫੇਰ ਗੁਜਰਾਤ ਦੌਰੇ 'ਤੇ

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ

'ਅਧਾਰ ਕਾਰਡ' ਦਾ ਨਵਾਂ ਸਿਆਪਾ!
'ਅਧਾਰ ਕਾਰਡ' ਦਾ ਨਵਾਂ ਸਿਆਪਾ!

ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਫ਼ ਕੀਤਾ ਹੈ ਕਿ ਬਾਇਓਮੀਟਰਿਕ ਪਛਾਣ

ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ
ਨਵੰਬਰ ਤੋਂ 500 ਟ੍ਰੇਨਾਂ ਹੋਣਗੀਆਂ "ਹਾਈ-ਸਪੀਡ"

ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲਣ ਵਾਲੀਆਂ ਲੰਮੀ ਦੂਰੀ ਦੀਆਂ 500