ਅਯੁੱਧਿਆ ਮਾਮਲੇ 'ਤੇ ਸੁਪਰੀਮ RSS ਦਾ ਵੱਡਾ ਬਿਆਨ

By: ਏਬੀਪੀ ਸਾਂਝਾ | | Last Updated: Wednesday, 13 September 2017 1:16 PM
ਅਯੁੱਧਿਆ ਮਾਮਲੇ 'ਤੇ ਸੁਪਰੀਮ RSS ਦਾ ਵੱਡਾ ਬਿਆਨ

ਨਵੀਂ ਦਿੱਲੀ: ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ਮਾਮਲੇ ‘ਤੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦਾ ਹੁਕਮ ਮੰਨਣ ਲਈ ਪਾਬੰਦ ਹਨ। ਭਾਗਵਤ ਨੇ 50 ਮੁਲਕਾਂ ਦੇ ਰਾਜਦੂਤਾਂ ਤੇ ਡਿਪਲੋਮੈਟਾਂ ਨਾਲ ਮੁਲਾਕਾਤ ਵੀ ਕੀਤੀ। ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ਮੁਤਾਬਕ ਭਾਗਵਤ ਨੂੰ ਜਦੋਂ ਇਸ ਪ੍ਰੋਗਰਾਮ ‘ਤੇ ਸਵਾਲ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਰਾਮ ਮੰਦਰ ਦਾ ਮਸਲਾ ਹੱਲ ਹੋ ਜਾਵੇਗਾ? ਇਸ ਦੇ ਜਵਾਬ ‘ਚ ਭਾਗਵਤ ਨੇ ਕਿਹਾ, “ਇਹ ਮਾਮਲਾ ਅਜੇ ਸੁਪਰੀਮ ਕੋਰਟ ‘ਚ ਹੈ ਤੇ ਸੁਪਰੀਮ ਕੋਰਟ ਦਾ ਇਸ ‘ਤੇ ਜੋ ਵੀ ਫੈਸਲਾ ਹੋਵੇਗਾ, ਸਾਨੂੰ ਮਨਜ਼ੂਰ ਹੋਵੇਗਾ।”

 

ਇਸੇ ਪ੍ਰੋਗਰਾਮ ‘ਚ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ‘ਚ ਇਹ ਵੀ ਦੱਸਿਆ ਕਿ ਆਰਐਸਐਸ ਬੀਜੇਪੀ ‘ਤੇ ਕੰਟਰੋਲ ਨਹੀਂ ਕਰਦਾ ਤੇ ਨਾ ਹੀ ਬੀਜੇਪੀ ਆਰਐਸਐਸ ਨੂੰ ਕੰਟਰੋਲ ਕਰਦੀ ਹੈ। ਅਸੀਂ ਅਜ਼ਾਦ ਰਹਿ ਕੇ ਉਨ੍ਹਾਂ ਨਾਲ ਸੰਪਰਕ ਕਰਦੇ ਹਾਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ।

 

ਸੂਤਰਾਂ ਮੁਤਾਬਕ, ਪ੍ਰੋਗਰਾਮ ਦੌਰਾਨ ਮੋਹਨ ਭਾਗਵਤ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਹਨ। ਉਨ੍ਹਾਂ ਦੱਸਿਆ ਕਿ ਪੀਐਮ ਮੋਦੀ ਨਾਲ ਕਈ ਮਸਲਿਆਂ ‘ਤੇ ਉਨ੍ਹਾਂ ਦੀ ਚੰਗੀ ਚਰਚਾ ਹੁੰਦੀ ਹੈ। ਇੱਕ ਥਿੰਕਟੈਂਕ ਵੱਲੋਂ ਕਰਵਾਏ ਚਾਹ-ਪਾਣੀ ਸੈਸ਼ਨ ਦੌਰਾਨ ਭਾਗਵਤ ਨੇ ਕਿਹਾ ਕਿ ਸੰਘ ਇੰਟਰਨੈੱਟ ‘ਤੇ ਟ੍ਰੋਲਿੰਗ ਦਾ ਸਮਰਥਨ ਨਹੀਂ ਕਰਦਾ ਤੇ ਬਿਨਾ ਕਿਸੇ ਭੇਦਭਾਵ ਦੇਸ਼ ਦੀ ਏਕਤਾ ਲਈ ਕੰਮ ਕਰਦਾ ਹੈ।

 

ਇੰਡੀਆ ਫਾਉਂਡੇਸ਼ਨ ਵੱਲੋਂ ਕਰਵਾਏ ਸੈਸ਼ਨ ਦੌਰਾਨ ਭਾਗਵਤ ਨੇ ਆਰਐਸਐਸ ਦੇ ਕੰਮਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਬੀਜੇਪੀ ਦੇ ਰਾਮ ਮਾਧਵ ਤੇ ਪ੍ਰਸਾਰ ਭਾਰਤੀ ਦੇ ਮੁਖੀ ਏ ਸੂਰਿਆ ਪ੍ਰਕਾਸ਼ ਨੇ ਟਵੀਟ ਕਰਕੇ ਇਸ ਬੈਠਕ ਦੀ ਜਾਣਕਾਰੀ ਦਿੱਤੀ।

First Published: Wednesday, 13 September 2017 1:16 PM

Related Stories

98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ
98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ

ਨਵੀਂ ਦਿੱਲੀ: ਜ਼ਿੰਦਗੀ ਦੇ 98 ਸਾਲ ਪੂਰੇ ਕਰ ਚੁੱਕੇ ਰਾਜਕੁਮਾਰ ਵੈਸ਼ਵ ਦਾ ਸਿੱਖਿਆ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ