'ਪਦਮਾਵਤੀ' ਨੂੰ ਸਾਧਵੀ ਠਾਕੁਰ ਨੇ ਦਿੱਤੀ 'ਸੀਰੀਅਸ' ਧਮਕੀ, ਕਿਹਾ ਦੀਪਿਕਾ ਦੇ ਨਾਚ ਨੇ ਸਵੈਮਾਣ ਪਹੁੰਚਾਈ ਠੇਸ

By: ਰਵੀ ਇੰਦਰ ਸਿੰਘ | | Last Updated: Tuesday, 5 December 2017 5:18 PM
'ਪਦਮਾਵਤੀ' ਨੂੰ ਸਾਧਵੀ ਠਾਕੁਰ ਨੇ ਦਿੱਤੀ 'ਸੀਰੀਅਸ' ਧਮਕੀ, ਕਿਹਾ ਦੀਪਿਕਾ ਦੇ ਨਾਚ ਨੇ ਸਵੈਮਾਣ ਪਹੁੰਚਾਈ ਠੇਸ

ਕੈਥਲ: ਫ਼ਿਲਮ ‘ਪਦਮਾਵਤੀ’ ਨੂੰ ਹੱਦੋਂ ਵੱਡੀਆਂ ਧਮਕੀਆਂ ਦੇਣ ਵਾਲੀ ਹਰਿਆਣਵੀ ਸੰਸਥਾ ਕਰਣੀ ਸੈਨਾ ਦੇ ਸੂਬਾ ਮੁਖੀ ਭਵਾਨੀ ਠਾਕੁਰ ਨਾਲ ਪਹੁੰਚੀ ਸਾਧਵੀ ਦੇਵਾ ਠਾਕੁਰ ਨੇ ਪਦਮਾਵਤੀ ਦੀ ਰਿਲੀਜ਼ ਬਾਰੇ ਸਿਨੇਮਾ ਫੂਕਣ ਦੀ ਧਮਕੀ ਨੂੰ ਦੇਸ਼ ਵਿਆਪੀ ਪੁੱਠ ਚਾੜ੍ਹ ਦਿੱਤੀ। ਸਾਧਵੀ ਨੇ ਕਿਹਾ ਕਿ ਜੇਕਰ ‘ਪਦਮਾਵਤੀ’ ਦੇਸ਼ ਦੇ ਕਿਸੇ ਵੀ ਸਿਨੇਮਾ ਵਿੱਚ ਰਿਲੀਜ਼ ਕੀਤੀ ਜਾਂਦੀ ਹੈ ਤਾਂ ਉਹ ਸਿਨੇਮਾ ਨੂੰ ਸਾੜ ਦਿੱਤਾ ਜਾਵੇਗਾ।

ਆਪਣੀ ਇਸ ਗੱਲ ਦਾ ਅਸਰ ਮੌਜੂਦ ਪੱਤਰਕਾਰਾਂ ਦੇ ਚਿਹਰਿਆਂ ‘ਤੇ ਨਾ ਵੇਖ ਸਾਧਵੀ ਨੇ ਇਹ ਵੀ ਕਿਹਾ ਕਿ ਉਸ ਦੀ ਗੱਲ ਨੂੰ ‘ਸੀਰੀਅਸ’ ਲਿਆ ਜਾਵੇ ਕਿ ਦੇਸ਼ ਦਾ ਹਰ ਉਹ ਸਿਨੇਮਾ ਸਾੜਿਆ ਜਾਵੇਗਾ ਜਿੱਥੇ ‘ਪਦਮਾਵਤੀ’ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸਾਧਵੀ ਦੇਵਾ ਠਾਕੁਰ ਨੇ ‘ਪਦਮਾਵਤੀ’ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ‘ਰਾਖ਼ਸ਼’ ਕਹਿ ਦਿੱਤਾ।

ਉਸ ਨੇ ਊਧਵ ਠਾਕਰੇ ਬਾਰੇ ਅਸਿੱਧੇ ਢੰਗ ਨਾਲ ਬੋਲਦਿਆਂ ਕਿਹਾ ਕਿ ਹਿੰਦੂਆਂ ਦੇ ਮਸਲੇ ਚੁੱਕਣ ਵਾਲੇ ਲੋਕ ਹੁਣ ਫ਼ਿਲਮ ‘ਪਦਮਾਵਤੀ’ ਬਾਰੇ ਚੁੱਪ ਕਿਉਂ ਹੈ? ਜਦੋਂ ਪੱਤਰਕਾਰਾਂ ਨੇ ਸਾਧਵੀ ਨੂੰ ਫ਼ਿਲਮ ਦਾ ਵਿਰੋਧ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੀਆਂ ਰਾਣੀਆਂ ‘ਘੂਮਰ’ (ਇੱਕ ਲੋਕ ਨਾਚ) ਨਹੀਂ ਸਨ ਕਰਦੀਆਂ, ਜੋ ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਉਸ ਦੇ ਸਵੈਮਾਣ ਨੂੰ ਸੱਟ ਲੱਗੀ ਹੈ।

ਜ਼ਿਕਰਯੋਗ ਹੈ ਕਿ ਸਾਧਵੀ ਦੇਵਾ ਠਾਕੁਰ ‘ਤੇ ਇੱਕ ਔਰਤ ਦੀ ਮੌਤ ਦਾ ਇਲਜ਼ਾਮ ਵੀ ਹੈ। ਬੀਤੇ ਸਾਲ ਨਵੰਬਰ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਦੇਵਾ ਠਾਕੁਰ ਤੇ ਉਸ ਦੇ ਸੰਗੀਆਂ ਨੇ ਫਾਇਰਿੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਪਿਸਤੌਲ ਜਾਮ ਹੋ ਗਿਆ, ਜਿਸ ਨੂੰ ਠੀਕ ਕਰਨ ਸਮੇਂ ਗੋਲ਼ੀ ਚੱਲੀ ਤੇ 50 ਸਾਲਾ ਔਰਤ ਦੀ ਮੌਤ ਹੋ ਗਈ ਸੀ। ਦੇਵਾ ਠਾਕੁਰ ਉਦੋਂ ਉੱਥੋਂ ਭੱਜ ਗਈ ਸੀ ਤੇ ਬਾਅਦ ਵਿੱਚ ਸਮਰਪਣ ਕਰ ਦਿੱਤਾ ਸੀ। ਇਹ ਮਾਮਲਾ ਅਦਾਲਤ ਵਿੱਚ ਜਾਰੀ ਹੈ।

Sadhvi_Deva_Thakur_2

First Published: Tuesday, 5 December 2017 5:18 PM

Related Stories

ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ
ਰਾਹੁਲ ਨੇ ਗੁਜਰਾਤ 'ਚ ਮੋਦੀ ਨੂੰ ਦਿੱਤੀ ਵੱਡੀ ਟੱਕਰ

ਚੰਡੀਗੜ੍ਹ: ਗੁਜਰਾਤ ਚੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ

80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !
80000 ਰੁਪਏ ਵਾਲੀ ਤਾਇਵਾਨੀ ਮਸ਼ਰੂਮ ਮੋਦੀ ਦੀ ਤਰੱਕੀ ਦਾ ਰਾਜ਼ !

ਨਵੀਂ ਦਿੱਲੀ: ਗੁਜਰਾਤ ‘ਚ ਭਾਜਪਾ ਪੱਖੀ ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਪਾਰਟੀ

ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!
ਕਾਂਗਰਸ ਨੇ ਚੋਣ ਹਾਰੀ ਪਰ ਲੋਕਾਂ ਦੇ ਦਿਲ ਜਿੱਤੇ!

ਅਹਿਮਦਾਬਾਦ: ਗੁਜਰਾਤ ਵਿੱਚ ਬੀਜੇਪੀ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ‘ਤੇ ਕਾਂਗਰਸ

ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ
ਗੁਜਰਾਤ ਜਿੱਤ ਦਾ ਦੇਸ਼ ਦੀ ਸਿਆਸਤ 'ਤੇ ਪਏਗਾ ਵੱਡਾ ਅਸਰ

ਨਵੀਂ ਦਿੱਲੀ: ਗੁਜਰਾਤ ਵਿੱਚ ਬੀਜੇਪੀ ਆਪਣੇ ਟੀਚੇ ਦੇ ਕਰੀਬ ਭਾਵੇਂ ਨਾ ਪੁੱਜੀ ਹੋਵੇ

ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ
ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ! ਹੁਣ ਮਿਲੇਗੀ ਤਾਜ਼ੀ ਬੀਅਰ

ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਬੀਅਰ ਪਸੰਦ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ।

ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !
ਹੁਣ ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਸਰਕਾਰ ਦੇਵੇਗੀ ਪੈਨਸ਼ਨ !

ਨਵੀਂ ਦਿੱਲੀ: ਆਂਧਰ ਪ੍ਰਦੇਸ਼ ਵਿੱਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ

ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE
ਗੁਜਰਾਤ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ ਉਮੀਦਵਾਰਾਂ ਦੀ

 ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE
ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE

ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ

ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE
ਕੇਂਦਰੀ ਗੁਜਰਾਤ ਚੋਣਾਂ 2017 ਦੇ ਨਤੀਜੇ LIVE UPDATE

ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਚੋਣ ਮੈਦਾਨ ‘ਚ ਨਿੱਤਰੇ