ਸੁਪਰੀਮ ਕੋਰਟ ਦੇ ਚਾਰ ਪ੍ਰਮੁੱਖ ਜੱਜਾਂ ਨੇ ਚੀਫ ਜਸਟਿਸ 'ਤੇ ਲਾਏ ਗੰਭੀਰ ਇਲਜ਼ਾਮ

By: ਰਵੀ ਇੰਦਰ ਸਿੰਘ | | Last Updated: Friday, 12 January 2018 3:35 PM
ਸੁਪਰੀਮ ਕੋਰਟ ਦੇ ਚਾਰ ਪ੍ਰਮੁੱਖ ਜੱਜਾਂ ਨੇ ਚੀਫ ਜਸਟਿਸ 'ਤੇ ਲਾਏ ਗੰਭੀਰ ਇਲਜ਼ਾਮ

ਨਵੀਂ ਦਿੱਲੀ: ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਿੱਥੇ ਜੱਜ ਕਿਸੇ ਸਮਾਗਮ ਜਾਂ ਵਿਆਹ ਸ਼ਾਦੀ ‘ਚ ਜਾਣ ਤੋਂ ਵੀ ਗੁਰੇਜ਼ ਕਰਦੇ ਹਨ, ਉੱਥੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਚਾਰ ਸੀਨੀਅਰ ਜੱਜ ਮੀਡੀਆ ਸਾਹਮਣੇ ਆਏ। ਇਨ੍ਹਾਂ ਜੱਜਾਂ ਨੇ ਦੇਸ਼ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਮੁੱਖ ਜੱਜ ਨੂੰ ਪਹਿਲਾਂ ਲਿਖੀ ਚਿੱਠੀ ਨੂੰ ਜਨਤਕ ਕਰਨ ਦੀ ਗੱਲ ਵੀ ਆਖੀ।

 

ਪੱਤਰਕਾਰ ਮਿਲਣੀ ਦੌਰਾਨ ਜਸਟਿਸ ਚਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਭੀਮਰਾਵ ਲੋਕੁਰ ਤੇ ਜਸਟਿਸ ਕੁਰੀਅਨ ਜੋਸੇਫ ਨੇ ਸੁਪਰੀਮ ਕੋਰਟ ਦੇ ਬੀਤੇ ਦੋ ਮਹੀਨਿਆਂ ਦੇ ਮਾਹੌਲ ਬਾਰੇ ਕਈ ਖੁਲਾਸੇ ਕੀਤੇ। ਚੀਫ ਜਸਟਿਸ ਤੋਂ ਬਾਅਦ ਦੂਜੇ ਸਥਾਨ ‘ਤੇ ਆਉਣ ਵਾਲੇ ਜੱਜ ਚਲਮੇਸ਼ਵਰ ਨੇ ਕਿਹਾ,”ਅਸੀਂ ਚਾਰੇ ਇਸ ਗੱਲ ‘ਤੇ ਸਹਿਮਤ ਹਾਂ ਕਿ ਜਦੋਂ ਤਕ ਇਸ ਸੰਸਥਾ ਨੂੰ ਸੁਰੱਖਿਅਤ ਨਹੀਂ ਕੀਤਾ ਜਾਂਦਾ ਤੇ ਇਸ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖਿਆ ਜਾਂਦਾ, ਉਦੋਂ ਤਕ ਲੋਕਤੰਤਰ ਇਸ ਦੇਸ਼ ਜਾਂ ਕਿਸੇ ਵੀ ਦੇਸ਼ ਨੂੰ ਬਚਾ ਨਹੀਂ ਸਕਦਾ। ਲੋਕਤੰਤਰ ਦੀ ਸੁਰੱਖਿਆ ਲਈ ਚੰਗੇ ਲੋਕਤੰਤਰ ਦੇ ਨਾਲ ਆਜ਼ਾਦ ਤੇ ਪੱਖਪਾਤ ਤੋਂ ਰਹਿਤ ਜੱਜ ਦਾ ਹੋਣਾ ਬਹੁਤ ਜ਼ਰੂਰੀ ਹੈ। ਜੱਜ ਇੱਥੇ ਸੰਕੇਤਕ ਹੈ, ਦਰਅਸਲ ਇਹ ਸੰਸਥਾ ਹੈ।”

 

ਜੱਜਾਂ ਦੀ ਚੀਫ ਜਸਟਿਸ ਦੇ ਨਾਂ ਚਿੱਠੀ ‘ਚ ਕੀ?

 

ਸੱਤ ਸਫ਼ਿਆਂ ਦੀ ਇਸ ਚਿੱਠੀ ਵਿੱਚ ਕਈ ਵਿਵਾਦਾਂ ਦਾ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਮਨਮਰਜ਼ੀ ਵਾਲੇ ਰਵੱਈਏ ਦਾ ਜ਼ਿਕਰ ਕੀਤਾ ਗਿਆ ਹੈ। ਚੀਫ ਜਸਟਿਸ ਤੇ ਇਨ੍ਹਾਂ ਚਾਰਾਂ ਸੀਨੀਅਰ ਜੱਜਾਂ ਦਰਮਿਆਨ ਅਧਿਕਾਰਾਂ ਬਾਰੇ ਵਿਵਾਦ ਹੈ। ਇਹ ਵਿਵਾਦ ਕੇਸ ਕਿਸ ਕੋਲ ਜਾਣ, ਇਹ ਤੈਅ ਹੋਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਚਿੱਠੀ ਵਿੱਚ ਗੁਜਰਾਤ ਦੇ ਸੋਹਰਾਬੁੱਦੀਨ ਐਨਕਾਊਂਟਰ ਦਾ ਵੀ ਵਿਸ਼ੇਸ਼ ਜ਼ਿਕਰ ਹੈ।

First Published: Friday, 12 January 2018 3:35 PM

Related Stories

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ
ਹਰਿਆਣਾ ਦੀ ਇੱਕ ਹੋਰ ਲੜਕੀ ਬਣੀ ਚਾਰ ਨੌਜਵਾਨਾਂ ਦੀ ਹਵਸ ਦਾ ਸ਼ਿਕਾਰ

ਚਰਖੀ ਦਾਦਰੀ: ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ ਬੀਤੇ ਦਿਨੀਂ ਚਾਰ ਨੌਜਵਾਨਾਂ

ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ
ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ ਮੋਦੀ-ਸ਼ਾਹ ਖਿਲਾਫ ਖੋਲ੍ਹਿਆ ਮੋਰਚਾ

ਮੁੰਬਈ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਮਗਰੋਂ ਸ਼ਿਵ ਸੈਨਾ ਨੇ ਵੀ

ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ
ਸਕੂਲੀ ਵਿਦਿਆਰਥੀਆਂ ਬਾਰੇ ਕੇਜਰੀਵਾਲ ਦਾ ਵੱਡਾ ਫੈਸਲਾ

ਨਵੀਂ ਦਿੱਲੀ: ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਯੂਮਨ

ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ
ਮਦਰ ਡੇਅਰੀ ਦੇ ਦੁੱਧ 'ਚ ਪਲਾਸਟਿਕ ਦੀ ਮਲਾਈ ਦਾ ਸੱਚ

ਕਰਨਾਲ: ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਤੇ

ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ
ਤੋਗੜੀਆ ਨੇ ਲਾਈ RSS ਕੋਲ ਗੁਹਾਰ, ਮੋਦੀ 'ਤੇ ਵੱਡੇ ਇਲਜ਼ਾਮ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਜਿਸ਼ ਦਾ ਇਲਜ਼ਾਮ ਲਾਉਣ ਵਾਲੇ

ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ
ਨਹੀਂ ਸੁਲਝਿਆ ਸੁਪਰੀਮ ਵਿਵਾਦ, ਚੀਫ ਜਸਟਿਸ ਸੱਦੀ ਮੀਟਿੰਗ

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਜੱਜਾਂ ਦਾ ਵਿਵਾਦ ਅਜੇ ਵੀ ਭਖਿਆ ਹੋਇਆ ਹੈ। ਅੱਜ

ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ
ਪਾਕਿ ਨੇ ਹਾਫਿਜ਼ ਸਾਈਦ ਨੂੰ ਦਿੱਤੀ ਕਲੀਨ ਚਿੱਟ

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ