ਸਿਕਲੀਗਰ ਸਿੱਖਾਂ ਦੇ ਹੱਕ 'ਚ ਪੰਜਾਬ ਤੋਂ ਪਹੁੰਚੇ ਜਥੇਦਾਰ

By: ABP SANJHA | | Last Updated: Sunday, 14 May 2017 12:56 PM
ਸਿਕਲੀਗਰ ਸਿੱਖਾਂ ਦੇ ਹੱਕ 'ਚ ਪੰਜਾਬ ਤੋਂ ਪਹੁੰਚੇ ਜਥੇਦਾਰ

ਮ੍ਰੱਧ ਪ੍ਰਦੇਸ਼: ਬੀਤੇ ਦਿਨ ਮੱਧ ਪ੍ਰਦੇਸ਼ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ ਮੱਧ ਪ੍ਰਦੇਸ਼ ਵਿੱਚ ਵੱਸਦੇ ਸਿਕਲੀਗਰ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰ ਦੇ ਮੁੱਦੇ ‘ਤੇ ਕੀਤੇ ਗਏ ਇਕੱਠ ਵਿੱਚ ਪੰਜਾਬ ਤੇ ਦਿੱਲੀ ਤੋਂ ਐਸਜੀਪੀਸੀ, ਜੀਐਸਜੀਐਮਸੀ ਸਮੇਤ ਕਈ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਇਕੱਠ ਦੌਰਾਨ ਸੈਂਕੜੇ ਕਿਲੋਮੀਟਰ ਜੰਗਲਾਂ ਦਾ ਸਫਰ ਤੈਅ ਕਰਕੇ ਸਿਕਲੀਗਰ ਸਿੱਖ ਗੁਰਦਵਾਰਾ ਬੇਟਮਾ ਸਾਹਿਬ ਪਹੁੰਚੇ ਤੇ ਸਿਕਲੀਗਰ ਸਿੱਖਾਂ ਨੇ ਆਪਣੇ ਨਾਲ ਸਰਕਾਰ ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਸਭ ਨੂੰ ਜਾਣੂ ਕਰਵਾਇਆ।

 

ਇਸ ਤੋਂ ਬਾਅਦ ਐਸਜੀਪੀਸੀ ਵੱਲੋਂ ਖਾਸ ਸਿਕਲੀਗਰ ਸਿੱਖਾਂ ਦੇ ਹੱਲ ਲਈ ਗਠਿਤ ਕੀਤੀ ਕਮੇਟੀ ਦੇ ਮੈਂਬਰਾਂ ਨੇ ਜਾਂਚ ਉਪਰੰਤ ਕਾਰਵਾਈ ਕਰਨ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫਦ ਦੀ ਅਗਵਾਈ ਕਰ ਰਹੇ ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖਾਂ ਤੇ ਉਨ੍ਹਾਂ ਦੇ ਪਰਵਾਰਾਂ ਨਾਲ ਹਰ ਸਮੇਂ ਖੜ੍ਹੀ ਹੈ ਤੇ ਮਾਮਲੇ ਦੀ ਪੂਰੀ ਘੋਖ ਪੜਤਾਲ ਤੋਂ ਬਾਅਦ ਸਿੱਖਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ।

 

ਉਨ੍ਹਾਂ ਕਿਹਾ ਕਿ ਅਜਿਹੀ ਕੋਈ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ ਕਿ ਸਿਕਲੀਗਰ ਸਿੱਖਾਂ ਨੂੰ ਆਪਣਾ ਧਰਮ ਤਬਦੀਲ ਕਰਨਾ ਪਵੇ। ਇਕੱਠ ਵਿੱਚ ਪਹੁੰਚੀਆਂ ਸਾਰੀਆਂ ਜਥੇਬੰਦੀਆਂ ਨੇ ਮੱਧ ਪ੍ਰਦੇਸ਼ ਸਰਕਾਰ ਕੋਲੋਂ ਮੰਗ ਕੀਤੀ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸਿਕਲੀਗਰ ਸਿੱਖ ਤੁਰੰਤ ਰਿਹਾਅ ਕਰਕੇ ਸਥਾਨਕ ਸਿੱਖਾਂ ਨੂੰ ਮੁੜ ਵਸੇਬਾ ਕਰਨ ਲਈ ਠੋਸ ਉਪਰਾਲੇ ਕੀਤੇ ਜਾਣ। ਇਸ ਮੌਕੇ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਤੇ ਸਰਨਾ ਧੜੇ ਦੇ ਮੈਂਬਰ ਵੀ ਸ਼ਾਮਲ ਹੋਏ।

 

 

ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਸਿਕਲੀਗਰ ਸਿੱਖਾਂ ਦੀ ਹਰ ਪ੍ਰਕਾਰ ਸਹਾਇਤਾ ਤੇ ਪੂਰੇ ਮਾਮਲੇ ਦੀ ਜਾਂਚ ਲਈ 4 ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜੋ 17 ਮਈ ਨੂੰ ਮੱਧ ਪ੍ਰਦੇਸ਼ ਜਾਏਗੀ। ਉਹ ਸਿਕਲੀਗਰ ਸਿੱਖਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿ਼ਵਰਾਜ ਚੌਹਾਨ ਨਾਲ ਵੀ ਮੁਲਾਕਾਤ ਕਰੇਗੀ।

First Published: Sunday, 14 May 2017 12:56 PM

Related Stories

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ