ਸੋਸ਼ਲ ਮੀਡੀਆ ਤੋਂ ਘਬਰਾਈ ਸਰਕਾਰ, 22 ਸਾਈਟਾਂ ਬੈਨ

By: abp sanjha | | Last Updated: Wednesday, 17 May 2017 3:43 PM
ਸੋਸ਼ਲ ਮੀਡੀਆ ਤੋਂ ਘਬਰਾਈ ਸਰਕਾਰ, 22 ਸਾਈਟਾਂ ਬੈਨ

ਨਵੀਂ ਦਿੱਲੀ: 26 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੀ ਸਰਕਾਰ ਨੇ 22 ਸੋਸ਼ਲ ਮੀਡੀਆ ਵੈੱਬਸਾਈਟ ਉੱਤੇ ਇੱਕ ਮਹੀਨੇ ਦਾ ਬੈਨ ਲਾ ਦਿੱਤਾ ਸੀ। ਇਸ ਬੈਨ ਕਾਰਨ ਮਸ਼ਹੂਰ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ, ਵਟਸਐਪ ਤੇ ਟਵਿੱਟਰ ਨੂੰ ਵੀ ਬੈਨ ਕਰ ਦਿੱਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਸਰਕਾਰ ਵਿਰੋਧੀ ਅਨਸਰ ਇਸ ਦਾ ਇਸਤੇਮਾਲ ਕਰ ਰਹੇ ਹਨ।
ਅਜਿਹੇ ਹਲਾਤ ਵਿੱਚ ਕਸ਼ਮੀਰ ਵਿੱਚ ਫੇਸਬੁੱਕ ਦੇ ਬੈਨ ਦੇ ਚੱਲਦੇ ਨਵੀਂ ਸੋਸ਼ਲ ਮੀਡੀਆ ਵੈੱਬਸਾਈਟ ਕਾਸ਼ਬੁੱਕ ਲੋਕਾਂ ਨੂੰ ਆਪਸ ਵਿੱਚ ਜੁੜਨ ਦਾ ਮੌਕਾ ਦੇ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੋਸ਼ਲ ਮੀਡੀਆ ਵੈੱਬਸਾਈਟ ਕਾਸ਼ਬੁੱਕ ਦਾ ਐਪ ਬਣਾਉਣ ਵਾਲੇ ਜਿਆਨ ਸ਼ਫੀਕ ਮਹਿਜ਼ 16 ਸਾਲ ਦੇ ਹਨ। ਕਾਸ਼ਬੁਕ ਕੋਈ ਨਵੀਂ ਵੈੱਬਸਾਈਟ ਨਹੀਂ। ਜਿਆਨ ਨੇ ਸਾਲ 2013 ਵਿੱਚ ਆਪਣੇ ਇੱਕ 17 ਸਾਲ ਦੇ ਦੋਸਤ ਨਾਲ ਮਿਲਕੇ ਇਸ ਵੈੱਬਸਾਈਟ ਨੂੰ ਬਣਾਇਆ ਸੀ ਪਰ ਉਸ ਸਮੇਂ ਇਸ ਵੈੱਬਸਾਈਟ ਨੂੰ ਕਿਸੇ ਨੇ ਵੀ ਇਸਤੇਮਾਲ ਨਹੀਂ ਕੀਤਾ।
16 ਸਾਲ ਦੇ ਜਿਆਨ ਦੀ ਦਿਲਚਸਪੀ ਸਾਫ਼ਟਵੇਅਰ ਵਿੱਚ ਜ਼ਿਆਦਾ ਰਹੀ ਹੈ। ਹਾਲ ਹੀ ਵਿੱਚ ਆਪਣੀ 10ਵੀਂ ਕਲਾਸ ਦੇ ਇਮਤਿਹਾਨ ਦੇਣ ਵਾਲੇ ਜਿਆਨ ਨੇ ਇਸ ਬੈਨ ਦੇ ਬਾਅਦ ਕਾਸ਼ਬੁਕ ਵੈੱਬਸਾਈਟ ਦੀ ਐਪ ਬਣਾਉਣ ਉੱਤੇ ਕੰਮ ਸ਼ੁਰੂ ਕੀਤਾ।  ਜਿਆਨ ਦੇ ਪਿਤਾ ਬਿਜ਼ਨੈੱਸਮੈਨ ਹਨ। ਉਨ੍ਹਾਂ ਨੇ ਵੀ ਜਿਆਨ ਦੀ ਇਸ ਕੰਮ ਵਿੱਚ ਮਦਦ ਕੀਤੀ।
ਜਿਆਨ ਨੇ ਨਿਊਜ਼ ਪੋਰਟਲ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਦੱਸਿਆ ਹੈ ਕਿ ਕਾਸ਼ਬੁਕ ਦੇ ਐਂਡਰਾਈਡ ਐਪ ਨੂੰ ਹੁਣ ਤੱਕ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸ ਦੇ ਨਾਲ ਹੀ ਜਿਆਨ ਦਾ ਕਹਿਣਾ ਹੈ ਕਿ ਉਹ ਜਲਦੀ ਆਈਓਐਸ ਪਲੇਟਫ਼ਾਰਮ ਲਈ ਐਪ ਲਾਂਚ ਕਰਨ ਵਾਲੇ ਹਨ।
First Published: Wednesday, 17 May 2017 3:43 PM

Related Stories

ਹੁਣ ਆਉਣਗੇ 200 ਦੇ ਨੋਟ!
ਹੁਣ ਆਉਣਗੇ 200 ਦੇ ਨੋਟ!

ਨਵੀਂ ਦਿੱਲੀ: ਹੁਣ ਜਲਦ ਹੀ 200 ਰੁਪਏ ਦਾ ਨੋਟ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ

ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!
ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!

ਮੁੰਬਈ: ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਫੈਲੇ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਦਸਤੇ ਦੀ ਮੁਸਤੈਦੀ ਕਾਰਨ

ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!
ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਖਹਿਬਾਜ਼ੀ ਵਧ ਗਈ ਹੈ। ਇਸ ਦਾ

 ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ
ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ