ਚੀਨੀ ਦੇ ਥੋਕ ਭਾਅ 'ਚ 4 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

By: abp sanjha | | Last Updated: Tuesday, 13 February 2018 10:19 AM
ਚੀਨੀ ਦੇ ਥੋਕ ਭਾਅ 'ਚ 4 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ

ਚੰਡੀਗੜ੍ਹ-ਸਰਕਾਰ ਵੱਲੋਂ ਚੀਨੀ ਉੱਤੇ ਦਰਾਮਦ ਡਿਊਟੀ ‘ਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਖੰਡ ਦੇ ਭਾਅ ‘ਚ ਥੋਕ ਬਾਜ਼ਾਰ ਵਿਚ ਹੀ 4 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਆ ਗਈ ਹੈ। 10 ਦਿਨ ਪਹਿਲਾਂ ਹੀ ਜਿਹੜੀ ਖੰਡ 3350 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ, ਉਹ 10 ਦਿਨਾਂ ਬਾਅਦ ਹੀ 37.50 ਰੁਪਏ ਪ੍ਰਤੀ ਕਿਲੋ ਥੋਕ ਬਾਜ਼ਾਰ ‘ਚ ਪੁੱਜ ਗਈ ਹੈ।

ਕੇਂਦਰ ਨੇ ਹੁਣ ਖੰਡ ਦੀ ਦਰਾਮਦ ਡਿਊਟੀ ਇਸ ਕਰਕੇ ਲਗਾਈ ਹੈ ਕਿ ਵਿਦੇਸ਼ਾਂ ਤੋਂ ਖੰਡ ਨਾ ਮੰਗਵਾਈ ਜਾਵੇ, ਸਗੋਂ ਵਿਦੇਸ਼ਾਂ ‘ਚ ਖੰਡ ਭਿਜਵਾਈ ਜਾਵੇ। ਚਾਹੇ ਦਰਾਮਦ ਡਿਊਟੀ ਲਗਾਉਣ ਦਾ ਇਕ ਕਾਰਨ ਗੰਨਾ ਉਤਪਾਦਕਾਂ ਅਤੇ ਮਿਲਾਂ ਵਾਲਿਆਂ ਨੂੰ ਰਾਹਤ ਦੇਣ ਲਈ ਫ਼ੈਸਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਕੱਠੀ 4 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਨਾਲ ਆਮ ਲੋਕ ਜ਼ਰੂਰ ਭਾਰ ਪਾਇਆ ਮਹਿਸੂਸ ਕਰ ਰਹੇ ਹਨ।

ਕਿਸੇ ਵੇਲੇ ਖੰਡ ਦਾ ਭਾਅ ਥੋਕ ਬਾਜ਼ਾਰ ‘ਚ 4100 ਰੁਪਏ ਪ੍ਰਤੀ ਕੁਇੰਟਲ ਪੁੱਜ ਗਿਆ ਸੀ, ਜਿਸ ਨੂੰ ਹੋਰ ਉੱਪਰ ਜਾਣ ਤੋਂ ਰੋਕਣ ਲਈ ਕੇਂਦਰ ਨੇ ਦਖ਼ਲ ਦਿੱਤਾ ਸੀ। ਜਿਸ ਨਾਲ ਖੰਡ ਦਾ ਭਾਅ ‘ਚ ਹੁਣ ਐਨਾ ਮੰਦਾ ਆ ਗਿਆ ਸੀ ਕਿ ਖੰਡ 3300 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਈ। ਇਸ ਨਾਲ ਖੰਡ ਮਿੱਲਾਂ ਦਾ ਨੁਕਸਾਨ ਵਧਣ ਦਾ ਖ਼ਦਸ਼ਾ ਤਾਂ ਜ਼ਾਹਰ ਕੀਤਾ ਹੀ ਜਾ ਰਿਹਾ ਸੀ ਤੇ ਇਸ ਨਾਲ ਗੰਨਾ ਉਤਪਾਦਕਾਂ ਦੀ ਅਦਾਇਗੀ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜ਼ਾਹਰ ਹੋਣ ਲੱਗ ਪਿਆ ਸੀ।

First Published: Tuesday, 13 February 2018 10:19 AM

Related Stories

ਗਊ ਦੇ ਗੋਹੇ ਤੋਂ CNG ਤਿਆਰ, ਕਾਰੋਬਾਰੀ ਹੋ ਰਹੇ ਮਾਲੋਮਾਲ
ਗਊ ਦੇ ਗੋਹੇ ਤੋਂ CNG ਤਿਆਰ, ਕਾਰੋਬਾਰੀ ਹੋ ਰਹੇ ਮਾਲੋਮਾਲ

ਕਾਨਪੁਰ: ਹੁਣ ਤੱਕ ਤੁਸੀਂ ਗਊ ਦੇ ਗੋਹੇ ਤੋਂ ਖਾਦ ਜਾਂ ਬਾਇਓ ਗੈਸ ਬਣਾਉਂਦੇ ਦੇਖਿਆ

ਮੋਦੀ ਦੀ ਕੌਮੀ ਕਾਨਫਰੰਸ ਨੂੰ ਕਿਸਾਨਾਂ ਦਾ ਝਟਕਾ
ਮੋਦੀ ਦੀ ਕੌਮੀ ਕਾਨਫਰੰਸ ਨੂੰ ਕਿਸਾਨਾਂ ਦਾ ਝਟਕਾ

ਚੰਡੀਗੜ੍ਹ: ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਤੇ ਕਿਸਾਨੀ ਸਮੱਸਿਆ ‘ਤੇ

ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ
ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ

ਲਖਨਊ: ਫਤਿਹਪੁਰ ਜ਼ਿਲ੍ਹੇ ਦਾ ਕਿਸਾਨ ਅਮਿਤ ਪਟੇਲ ਪਿਛਲੇ 13 ਸਾਲਾਂ ਤੋਂ ਹਰੇ ਧਨੀਏ

ਕਿਸਾਨ ਵੱਲੋਂ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ
ਕਿਸਾਨ ਵੱਲੋਂ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ-ਮੋਗਾ ਦੇ ਪਿੰਡ ਵਾਂਦਰ ਦੇ ਇੱਕ ਕਿਸਾਨ ਨੇ ਆਪਣੀ ਲਾਇਸੈਂਸੀ 12 ਬੋਰ ਦੀ

ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦਾ ਐਲਾਨ
ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਕਿਸਾਨਾਂ ਵੱਲੋਂ ਦਿੱਲੀ ਨੂੰ ਘੇਰਨ ਦਾ ਐਲਾਨ

ਚੰਡੀਗੜ੍ਹ-‘ਰਾਸ਼ਟਰੀ ਕਿਸਾਨ ਮਹਾ ਸੰਘ’ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ 23

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਤੇ ਆਰਥਿਕ ਤੰਗੀ ਦੇ ਮਾਰੇ ਮਜ਼ਦੂਰ ਨੇ ਕੀਤੀ ਖੁਦਕੁਸ਼ੀ..
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਤੇ ਆਰਥਿਕ ਤੰਗੀ ਦੇ ਮਾਰੇ ਮਜ਼ਦੂਰ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ- ਫਤਿਆਬਾਦ ਦੇ ਪਿੰਡ ਜੌਹਲ ਢਾਏ ਵਾਲਾ ਦੇ 35 ਸਾਲਾ ਦੇ ਕਿਸਾਨ ਮੁਖਤਿਆਰ

ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'
ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'

ਚੰਡੀਗੜ੍ਹ: ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ

ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !
ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !

ਬਰਨਾਲਾ: ‘ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ (ਪਕੋਕਾ) ਦੇ ਵਿਰੋਧ ਵਿੱਚ

ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ
ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆਲੂ ਤੇ ਮੱਕੀ

ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ
ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ

ਮਾਨਸਾ: ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਕਾਨੂੰਨ ਵਿਰੁੱਧ ਬਰਨਾਲਾ