ਗੁਜਰਾਤ 'ਚ ਸਵਾਈਨ ਫਲੂ ਦਾ ਕਹਿਰ, 150 ਤੋਂ ਵੱਧ ਮੌਤਾਂ

By: ABP SANJHA | | Last Updated: Saturday, 12 August 2017 11:04 AM
ਗੁਜਰਾਤ 'ਚ ਸਵਾਈਨ ਫਲੂ ਦਾ ਕਹਿਰ, 150 ਤੋਂ ਵੱਧ ਮੌਤਾਂ

ਅਹਿਮਦਾਬਾਦ: ਬਾਰਸ਼ ਘੱਟ ਹੋਣ ਕਾਰਨ ਗੁਜਰਾਤ ਵਿੱਚ ਜਾਨਲੇਵਾ ਐਚ-1 ਐਨ-1 ਵਾਇਰਸ, ਸਵਾਈਨ ਫਲੂ, ਨਾਲ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੌਰਾਸ਼ਟਰ, ਕੱਛ ਸਮੇਤ ਕਈ ਸ਼ਹਿਰਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਅਹਿਮਦਾਬਾਦ ਵਿੱਚ ਸੱਤ ਦਿਨਾਂ ਵਿੱਚ 12, ਵਡੋਦਰਾ ਅਤੇ ਰਾਜਕੋਟ ਵਿੱਚ 24 ਘੰਟਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੂਰੇ ਰਾਜ ਵਿੱਚ ਇਸ ਰੋਗ ਨਾਲ ਮਰਨ ਵਾਲਿਆਂ ਦਾ ਅੰਕੜਾ 153 ਹੋ ਗਿਆ ਹੈ। ਇਕ ਹਜ਼ਾਰ ਤੋਂ ਵਧ ਮਰੀਜ਼ ਹਸਪਤਾਲ ਵਿੱਚ ਦਾਖਲ ਹਨ।

 

 

ਇਸ ਰਾਜ ਦੇ ਸਿਹਤ ਮੰਤਰੀ ਸ਼ੰਕਰ ਚੌਧਰੀ ਨੇ ਸਥਿਤੀ ਦੀ ਗੰਭੀਰਤਾ ਦੇਖਦੇ ਹੋਏ ਪ੍ਰਸ਼ਾਸਨ ਨੂੰ ਡੋਰ-ਟੂ ਡੋਰ ਸਰਵੇਖਣ ਕਰਨ ਨੂੰ ਕਿਹਾ ਹੈ। ਕਈ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਤੋਂ ਬਚਣ ਦੇ ਲਈ ਆਯੂਰਵੈਦਿਕ ਟੈਕਨੀਸ਼ੀਅਨ ਨੂੰ ਮੁਫਤ ਸਾਮਾਨ ਵੰਡਿਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਮੁਤਾਬਕ ਇਸ ਵਾਰ ਸੌਰਾਸ਼ਟਰ ਅਤੇ ਰਾਜਕੋਟ ਵਿੱਚ ਸਵਾਈਨ ਫਲੂ ਦਾ ਜ਼ੋਰ ਵੱਧ ਹੈ ਅਤੇ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

ਅਹਿਮਦਾਬਾਦ ਵਿੱਚ ਪਿਛਲੇ ਸੱਤ ਦਿਨਾਂ ਵਿੱਚ 245 ਮਾਮਲੇ ਦਰਜ ਹੋਏ ਹਨ। ਸਰਕਾਰ ਸਵਾਈਨ ਫਲੂ ਦੀ ਰੋਕ ਲਈ ਭਿੰਨ ਪ੍ਰਕਾਰ ਦੀਆਂ ਤਿਆਰੀਆਂ ਕਰਨ ਦਾ ਦਾਅਵਾ ਕਰਦੀ ਹੈ। ਜਿਸ ਤਰ੍ਹਾਂ ਮਾਮਲੇ ਵਧ ਰਹੇ ਹਨ, ਇਹ ਦਾਅਵਾ ਗਲਤ ਸਾਬਤ ਹੋਇਆ ਹੈ। ਪ੍ਰਸ਼ਾਸਨ ਦੇ ਮੁਤਾਬਕ ਇਸ ਸਾਲ ਰਾਜ ਵਿੱਚ ਸਵਾਈਲ ਫਲੂ ਦੀ ਸਥਿਤੀ ਚਿੰਤਾ ਜਨਕ ਹੈ। ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਆਈਸੋਲੇਸ਼ਨ ਵਾਰਡ ਦੀ ਸੁਵਿਧਾ ਵੀ ਹੈ।

First Published: Saturday, 12 August 2017 11:04 AM

Related Stories

ਨਿੰਬੂ ਪਾਣੀ ਨਹੀਂ ਸਗੋਂ ਇਹ ਡ੍ਰਿੰਕ ਘਟਾਏਗਾ ਵਜ਼ਨ
ਨਿੰਬੂ ਪਾਣੀ ਨਹੀਂ ਸਗੋਂ ਇਹ ਡ੍ਰਿੰਕ ਘਟਾਏਗਾ ਵਜ਼ਨ

ਨਵੀਂ ਦਿੱਲੀ: ਅਜੋਕੇ ਸਮਾਂ ਵਿੱਚ ਫੈਟ ਘਟਾਉਣਾ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ

ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...
ਹੁਣ ਮੱਕੜੀ ਦੇ ਰੇਸ਼ਮ ਤੋਂ ਬਣੇਗਾ ਬਨਾਵਟੀ ਦਿਲ...

ਲੰਦਨ: ਖ਼ੋਜੀਆਂ ਨੇ ਮੱਕੜੀ ਦੇ ਰੇਸ਼ਮ ਤੋਂ ਦਿਲ ਦੇ ਮਸਕੁਲਰ ਟਿਸ਼ੂ ਬਣਾਏ ਹਨ। ਖ਼ੋਜੀਆਂ

ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ
ਹੁਣ ਕੈਂਸਰ, ਸ਼ੂਗਰ ਤੇ ਬੀ.ਪੀ. ਦੀ ਜਾਂਚ ਹੋਵੇਗੀ ਮੁਫ਼ਤ

ਨਵੀਂ ਦਿੱਲੀ: ਕੇਂਦਰ ਸਰਕਾਰ ਇੱਕ ਯੂਨੀਵਰਸਲ ਸਕਰੀਨਿੰਗ ਪ੍ਰੋਗਰਾਮ ਲਿਆਉਣ ਦੀ

ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ
ਆਮਦਨ ਕਰਦੀ ਹੈ ਲੋਕਾਂ ਦੀ ਸਰੀਰਕ ਸਰਗਰਮੀ ਤੈਅ

ਨਿਊਯਾਰਕ: ਆਮਦਨ ਵੀ ਸਰੀਰਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੀ ਹਾਂ, ਇਹ

ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..
ਵੱਡੀ ਖੁਸ਼ਖਬਰੀ: ਗੋਡੇ ਬਦਲਾਉਣ ਦੀਆਂ ਕੀਮਤਾਂ 70 ਫੀਸਦੀ ਘਟੀਆਂ..

ਨਵੀਂ ਦਿੱਲੀ: ਸਰਕਾਰ ਵੱਲੋਂ ਗੋਡੇ ਬਦਲਾਉਣ ਦੀਆਂ ਘਟਾਈਆਂ ਕੀਮਤਾਂ ਅੱਜ ਤੋਂ ਲਾਗੂ

ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...
ਹੁਣ ਮਾਨਸਿਕ ਬਿਮਾਰੀਆਂ ਨੂੰ ਨਿਪਟੇਗਾ ਇਹ ਐਪ...

ਨਿਊਯਾਰਕ  : ਮਾਨਸਿਕ ਬਿਮਾਰੀਆਂ ਨਾਲ ਹੁਣ ਆਸਾਨੀ ਨਾਲ ਨਿਪਟਿਆ ਜਾ ਸਕੇਗਾ। ਅਮਰੀਕੀ

ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ
ਆਖਰ ਲੱਭ ਹੀ ਗਿਆ ਬ੍ਰੈਸਟ ਕੈਂਸਰ ਦਾ ਇਲਾਜ

ਚੰਡੀਗੜ੍ਹ: ਬ੍ਰੈਸਟ ਕੈਂਸਰ ਦੀ ਰੋਕਥਾਮ ਦੀ ਦਿਸ਼ਾ ‘ਚ ਵਿਗਿਆਨੀਆਂ ਨੂੰ ਵੱਡੀ

ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਜ਼ਿਆਦਾ ਵਜ਼ਨ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਨਵੀਂ ਦਿੱਲੀ: ਜ਼ਿਆਦਾ ਵਜ਼ਨ ਜਾਂ ਮੋਟਾਪਾ ਝੱਲਣ ਵਾਲੇ ਲੋਕ ਜੇਕਰ ਮੈਡੀਕਲ ਪੈਮਾਨੇ