ਆਮਦਨ ਕਰ ਵਿਭਾਗ ਨੇ ਛਾਪੇ ਟੈਕਸ ਨਾ ਦੇਣ ਵਾਲਿਆਂ ਦੇ ਨਾਂ

By: abp sanjha | | Last Updated: Friday, 19 May 2017 9:18 AM
ਆਮਦਨ ਕਰ ਵਿਭਾਗ ਨੇ ਛਾਪੇ ਟੈਕਸ ਨਾ ਦੇਣ ਵਾਲਿਆਂ ਦੇ ਨਾਂ

ਨਵੀਂ ਦਿੱਲੀ :ਆਮਦਨ ਕਰ ਵਿਭਾਗ ਨੇ ਟੈਕਸ ਨਾ ਦੇਣ ਵਾਲਿਆਂ ਨੂੰ Îਸ਼ਰਮਿੰਦਾ ਕਰਨ ਦੀ ਆਪਣੀ ਰਣਨੀਤੀ ਤਹਿਤ ਅੱਜ ਦਿੱਲੀ ਦੀਆਂ ਅਜਿਹੀਆਂ ਪੰਜ ਕੰਪਨੀਆਂ ਅਤੇ ਲੋਕਾਂ ਦੇ ਨਾਂ ਛਾਪੇ ਹਨ ਜਿਨ੍ਹਾਂ ਉੱਪਰ 10 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਕਾਇਆ ਹੈ। ਪ੍ਰਮੁੱਖ ਰੋਜ਼ਾਨਾ ਅਖ਼ਬਾਰਾਂ ‘ਚ ਇਸ਼ਤਿਹਾਰ ਜਾਰੀ ਕਰਕੇ ਆਮਦਨ ਕਰ ਵਿਭਾਗ ਨੇੇ ਆਮਦਨ ਕਰ ਅਤੇ ਕੰਪਨੀ ਕਰ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਨਾਂ ਛਾਪੇ ਹਨ। ਇਸ਼ਤਿਹਾਰ ਵਿਚ ਇਨ੍ਹਾਂ ਇਕਾਈਆਂ ਨੂੰ ਬਕਾਇਆ ਕਰ ਛੇਤੀ ਚੁਕਾਉਣ ਲਈ ਕਿਹਾ ਗਿਆ ਹੈ।

 

ਆਮਦਨ ਕਰ ਵਿਭਾਗ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਰਣਨੀਤੀ ਨੂੰ ਅਪਣਾਇਆ ਹੈ ਜਿਸ ਤਹਿਤ ਉਹ ਆਮਦਨ ਕਰ ਨਹੀਂ ਚੁਕਾਉਣ ਵਾਲਿਆਂ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ ਦੇ ਨਾਂ ਅਖ਼ਬਾਰਾਂ ਵਿਚ ਛਪਵਾਉਂਦਾ ਹੈ। ਹੁਣ ਤਕ ਵਿਭਾਗ ਅਜਿਹੀਆਂ 96 ਕੰਪਨੀਆਂ ਅਤੇ ਲੋਕਾਂ ਦੇ ਨਾਂ ਛਪਵਾ ਚੁੱਕਾ ਹੈ ਜਿਨ੍ਹਾਂ ਉੱਪਰ ਭਾਰੀ ਟੈਕਸ ਦੇਣਦਾਰੀ ਹੈ।

 

 

ਇਨ੍ਹਾਂ ਕੰਪਨੀਆਂ ਦਾ ਜਾਂ ਤਾਂ ਅਤਾ ਪਤਾ ਨਹੀਂ ਲੱਗ ਰਿਹਾ ਜਾਂ ਫਿਰ ਉਨ੍ਹਾਂ ਕੋਲ ਵਸੂਲੀ ਲਈ ਕੋਈ ਜਾਇਦਾਦ ਹੀ ਨਹੀਂ ਹੈ। ਵਿਭਾਗ ਨੇ ਜਿਹੜੀ ਤਾਜ਼ਾ ਸੂਚੀ ਜਾਰੀ ਕੀਤੀ ਹੈ ਉਸ ਵਿਚ ਦਿੱਲੀ ਦੀਆਂ ਪੰਜ ਇਕਾਈਆਂ ਹਨ ਜਿਨ੍ਹਾਂ ਨੇ ਕਥਿਤ ਰੂਪ ਨਾਲ ਟੈਕਸ ਦਾ ਭੁਗਤਾਨ ਨਹੀਂ ਕੀਤਾ।

 

 

ਵਿਭਾਗ ਦਾ ਇਸ ਸੂਚੀ ਨੂੰ ਜਾਰੀ ਕਰਨ ਦਾ ਮਕਸਦ ਆਮ ਲੋਕਾਂ ‘ਚ ਵੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਕਿਸੇ ਨੂੰ ਉਨ੍ਹਾਂ ਕੰਪਨੀਆਂ ਜਾਂ ਲੋਕਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਵਿਭਾਗ ਨੂੰ ਸੂਚਿਤ ਕਰ ਸਕਣ। ਅਖ਼ਬਾਰ ਵਿਚ ਇਹ ਇਸ਼ਤਿਹਾਰ ਨਵੀਂ ਦਿੱਲੀ ਦੇ ਪਿ੍ਰੰਸੀਪਲ ਚੀਫ ਆਮਦਨ ਕਰ ਕਮਿਸ਼ਨਰ ਨੇ ਜਾਰੀ ਕੀਤਾ ਹੈ। ਦਿੱਲੀ ਸਥਿਤ ਇਨ੍ਹਾਂ ਪੰਜ ਇਕਾਈਆਂ ‘ਤੇ ਕੁੱਲ ਮਿਲਾ ਕੇ 10.27 ਕਰੋੜ ਰੁਪਏ ਦਾ ਟੈਕਸ ਬਕਾਇਆ ਹੈ।

First Published: Friday, 19 May 2017 9:18 AM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ
ਹੁਣ ਪੇਪਰ ਦੇਣ ਵੇਲੇ ਵੀ ਆਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਹੁਣ ਓਪਨ ਸਕੂਲ ਦੇ ਪੇਪਰ ਦੇਣ ਵਾਲਿਆਂ ਲਈ ਵੀ ਅਧਾਰ ਕਾਰਡ ਜ਼ਰੂਰੀ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਤਾਂ ਹੋਵੇਗਾ ਇਹ ਨੁਕਸਾਨ

ਨਵੀਂ ਦਿੱਲੀ:  ਜੇਕਰ ਤੁਸੀਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਆਨਲਾਈਨ ਭਰੀ ਹੈ ਤਾਂ

5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ ਵਿਰੁੱਧ
5 ਧਰਮਾਂ ਦੇ ਜੱਜਾਂ ਨੇ ਸੁਣਾਇਆ 3 ਤਲਾਕ ਬਾਰੇ ਫੈਸਲਾ, ਸਿੱਖ ਤੇ ਮੁਸਲਿਮ ਜੱਜ ਫੈਸਲੇ...

ਨਵੀਂ ਦਿੱਲੀ: ਦੇਸ਼ ਦੇ ਪੰਜ ਸਭ ਤੋਂ ਸੀਨੀਅਰ ਜੱਜ ਜਿਨ੍ਹਾਂ ਵਿੱਚ ਚੀਫ ਜਸਟਿਸ ਜੇ.ਐਸ.

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!
ਪਾਸਪੋਰਟ ਲਈ ਪੁਲਿਸ ਵੈਰੀਫਿਕੇਸ਼ਨ ਦਾ ਭੋਗ!

ਨਵੀਂ ਦਿੱਲੀ: ਪਾਸਪੋਰਟ ਹਾਸਲ ਕਰਨ ਲਈ ਪੁਲਿਸ ਵੱਲੋਂ ਵੈਰੀਫਿਕੇਸ਼ਨ ਜਲਦ ਹੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ
ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦਿਆਂ

ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 
ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ 

ਨਵੀਂ ਦਿੱਲੀ: ਮੰਗਲਵਾਰ ਨੂੰ ਦੇਸ਼ ਭਰ ‘ਚ ਸਰਕਾਰੀ ਬੈਂਕਾਂ ਦੀਆਂ ਕਰੀਬ ਡੇਢ ਲੱਖ

ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ
ਚੀਨ ਨੇ ਛੇੜਿਆ ਜੰਗੀ ਅਭਿਆਸ, ਭਾਰਤ ਨੇ ਕਿਹਾ ਸ਼ਾਂਤੀ ਦੀ ਲੋੜ

ਨਵੀਂ ਦਿੱਲੀ: ਡੋਕਲਾਮ ਵਿਵਾਦ ਕਾਰਨ ਚੀਨੀ ਫੌਜ ਨੇ ਯੁੱਧ ਦਾ ਅਭਿਆਸ ਕੀਤਾ ਹੈ। ਇਹ

ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 
ਚੀਨ ਨਾਲ ਜੰਗ ਨਹੀਂ ਸ਼ਾਂਤੀ ਚਾਹੁੰਦਾ ਭਾਰਤ, ਰਾਜਨਾਥ ਦਾ ਵੱਡਾ ਬਿਆਨ 

ਨਵੀਂ ਦਿੱਲੀ: ਕਈ ਦਿਨਾਂ ਤੋਂ ਚੀਨ ਨਾਲ ਚੱਲ ਰਹੇ ਡੋਕਲਾਮ ਵਿਵਾਦ ਬਾਰੇ ਕੇਂਦਰੀ