ਆਮਦਨ ਕਰ ਵਿਭਾਗ ਨੇ ਛਾਪੇ ਟੈਕਸ ਨਾ ਦੇਣ ਵਾਲਿਆਂ ਦੇ ਨਾਂ

By: abp sanjha | | Last Updated: Friday, 19 May 2017 9:18 AM
ਆਮਦਨ ਕਰ ਵਿਭਾਗ ਨੇ ਛਾਪੇ ਟੈਕਸ ਨਾ ਦੇਣ ਵਾਲਿਆਂ ਦੇ ਨਾਂ

ਨਵੀਂ ਦਿੱਲੀ :ਆਮਦਨ ਕਰ ਵਿਭਾਗ ਨੇ ਟੈਕਸ ਨਾ ਦੇਣ ਵਾਲਿਆਂ ਨੂੰ Îਸ਼ਰਮਿੰਦਾ ਕਰਨ ਦੀ ਆਪਣੀ ਰਣਨੀਤੀ ਤਹਿਤ ਅੱਜ ਦਿੱਲੀ ਦੀਆਂ ਅਜਿਹੀਆਂ ਪੰਜ ਕੰਪਨੀਆਂ ਅਤੇ ਲੋਕਾਂ ਦੇ ਨਾਂ ਛਾਪੇ ਹਨ ਜਿਨ੍ਹਾਂ ਉੱਪਰ 10 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਕਾਇਆ ਹੈ। ਪ੍ਰਮੁੱਖ ਰੋਜ਼ਾਨਾ ਅਖ਼ਬਾਰਾਂ ‘ਚ ਇਸ਼ਤਿਹਾਰ ਜਾਰੀ ਕਰਕੇ ਆਮਦਨ ਕਰ ਵਿਭਾਗ ਨੇੇ ਆਮਦਨ ਕਰ ਅਤੇ ਕੰਪਨੀ ਕਰ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਨਾਂ ਛਾਪੇ ਹਨ। ਇਸ਼ਤਿਹਾਰ ਵਿਚ ਇਨ੍ਹਾਂ ਇਕਾਈਆਂ ਨੂੰ ਬਕਾਇਆ ਕਰ ਛੇਤੀ ਚੁਕਾਉਣ ਲਈ ਕਿਹਾ ਗਿਆ ਹੈ।

 

ਆਮਦਨ ਕਰ ਵਿਭਾਗ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਰਣਨੀਤੀ ਨੂੰ ਅਪਣਾਇਆ ਹੈ ਜਿਸ ਤਹਿਤ ਉਹ ਆਮਦਨ ਕਰ ਨਹੀਂ ਚੁਕਾਉਣ ਵਾਲਿਆਂ ਨੂੰ ਸ਼ਰਮਿੰਦਾ ਕਰਨ ਲਈ ਉਨ੍ਹਾਂ ਦੇ ਨਾਂ ਅਖ਼ਬਾਰਾਂ ਵਿਚ ਛਪਵਾਉਂਦਾ ਹੈ। ਹੁਣ ਤਕ ਵਿਭਾਗ ਅਜਿਹੀਆਂ 96 ਕੰਪਨੀਆਂ ਅਤੇ ਲੋਕਾਂ ਦੇ ਨਾਂ ਛਪਵਾ ਚੁੱਕਾ ਹੈ ਜਿਨ੍ਹਾਂ ਉੱਪਰ ਭਾਰੀ ਟੈਕਸ ਦੇਣਦਾਰੀ ਹੈ।

 

 

ਇਨ੍ਹਾਂ ਕੰਪਨੀਆਂ ਦਾ ਜਾਂ ਤਾਂ ਅਤਾ ਪਤਾ ਨਹੀਂ ਲੱਗ ਰਿਹਾ ਜਾਂ ਫਿਰ ਉਨ੍ਹਾਂ ਕੋਲ ਵਸੂਲੀ ਲਈ ਕੋਈ ਜਾਇਦਾਦ ਹੀ ਨਹੀਂ ਹੈ। ਵਿਭਾਗ ਨੇ ਜਿਹੜੀ ਤਾਜ਼ਾ ਸੂਚੀ ਜਾਰੀ ਕੀਤੀ ਹੈ ਉਸ ਵਿਚ ਦਿੱਲੀ ਦੀਆਂ ਪੰਜ ਇਕਾਈਆਂ ਹਨ ਜਿਨ੍ਹਾਂ ਨੇ ਕਥਿਤ ਰੂਪ ਨਾਲ ਟੈਕਸ ਦਾ ਭੁਗਤਾਨ ਨਹੀਂ ਕੀਤਾ।

 

 

ਵਿਭਾਗ ਦਾ ਇਸ ਸੂਚੀ ਨੂੰ ਜਾਰੀ ਕਰਨ ਦਾ ਮਕਸਦ ਆਮ ਲੋਕਾਂ ‘ਚ ਵੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਕਿਸੇ ਨੂੰ ਉਨ੍ਹਾਂ ਕੰਪਨੀਆਂ ਜਾਂ ਲੋਕਾਂ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਵਿਭਾਗ ਨੂੰ ਸੂਚਿਤ ਕਰ ਸਕਣ। ਅਖ਼ਬਾਰ ਵਿਚ ਇਹ ਇਸ਼ਤਿਹਾਰ ਨਵੀਂ ਦਿੱਲੀ ਦੇ ਪਿ੍ਰੰਸੀਪਲ ਚੀਫ ਆਮਦਨ ਕਰ ਕਮਿਸ਼ਨਰ ਨੇ ਜਾਰੀ ਕੀਤਾ ਹੈ। ਦਿੱਲੀ ਸਥਿਤ ਇਨ੍ਹਾਂ ਪੰਜ ਇਕਾਈਆਂ ‘ਤੇ ਕੁੱਲ ਮਿਲਾ ਕੇ 10.27 ਕਰੋੜ ਰੁਪਏ ਦਾ ਟੈਕਸ ਬਕਾਇਆ ਹੈ।

First Published: Friday, 19 May 2017 9:18 AM

Related Stories

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ