ਹੁਣ ਨਹੀਂ ਦੇਣਾ ਪਏਗਾ ਆਧਾਰ ਨੰਬਰ

By: ABP SANJHA | | Last Updated: Thursday, 11 January 2018 1:51 PM
ਹੁਣ ਨਹੀਂ ਦੇਣਾ ਪਏਗਾ ਆਧਾਰ ਨੰਬਰ

ਨਵੀਂ ਦਿੱਲੀ: ਹੁਣ 12 ਅੰਕਾਂ ਦੇ ਅਧਾਰ ਦੀ ਥਾਂ 16 ਅੰਕਾਂ ਦੀ ਨਵੀਂ ਵਰਚੁਅਲ ਆਈਡੀ ਹੋਵੇਗੀ। ਇਹ ਬਦਲਾਅ ਆਧਾਰ ਡਾਟਾ ਦੀ ਦੁਰਵਰਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਆਧਾਰ ਧਾਰਕ ਪਛਾਣ ਲਈ ਇਹ ਨਵੀਂ ਆਈਡੀ ਇਸਤੇਮਾਲ ਕਰੇਗਾ। ਇੱਕ ਜੂਨ ਤੋਂ ਇਹ ਨਵੀਂ ਵਿਵਸਥਾ ਨੂੰ ਸਾਰੀਆਂ ਕੰਪਨੀਆਂ ਅਪਣਾ ਲੈਣਗੀਆ।
ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਬੁੱਧਵਾਰ ਨੂੰ ਦੋ ਪੱਧਰ ਦਾ ਸੁਰੱਖਿਆ ਨੈੱਟ ਤਿਆਰ ਕੀਤਾ ਹੈ। ਇਸ ਤਹਿਤ ਹਰ ਸ਼ਖਸ ਦੀ ਇੱਕ ਵਰਚੁਅਲ ਆਈ.ਡੀ. ਬਣਾਈ ਜਾਵੇਗੀ ਤੇ ਆਧਾਰ ਆਧਾਰਤ ਕੇ.ਵਾਈ.ਸੀ. ਨੂੰ ਸੀਮਤ ਕੀਤਾ ਜਾਵੇਗਾ।
ਇਹ ਵਰਚੁਅਲ ਆਈ.ਡੀ. ਪ੍ਰਮਾਣੀਕਰਨ ਸਮੇਂ ਤੁਹਾਡੇ ਆਧਾਰ ਨੰਬਰ ਨੂੰ ਸਾਂਝਾ ਕਰਨ ਦੀ ਕਿਸੇ ਵੀ ਲੋੜ ਨੂੰ ਖਤਮ ਕਰ ਦੇਵੇਗੀ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਆਧਾਰ ਨੰਬਰ ਦੀ ਬਜਾਏ ਪ੍ਰਮਾਣਿਕਤਾ ਲਈ ਇਹ ਨੰਬਰ ਵਰਤਿਆ ਜਾਵੇਗਾ। ਇਸ ਨੰਬਰ ਦੇ ਆਧਾਰ ‘ਤੇ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਨੂੰ ਲੱਭਣਾ ਸੰਭਵ ਨਹੀਂ ਹੋਵੇਗਾ।
ਨਵੇਂ ਬਦਲਾਅ ਵਿੱਚ ਕੀ ਹੋਵੇਗਾ-
ਵਰਚੁਅਲ ਆਈ.ਡੀ. ਮਿਲਣ ‘ਤੇ ਤੁਹਾਨੂੰ ਕਿਤੇ ਵੀ ਵੈਰੀਫਿਕੇਸ਼ਨ (ਪ੍ਰਮਾਣੀਕਰਨ) ਲਈ ਆਧਾਰ ਨੰਬਰ ਦੀ ਜ਼ਰੂਰਤ ਨਹੀਂ ਹੋਵੇਗੀ ਭਾਵ ਜਿੱਥੇ ਤੁਸੀਂ ਵੈਰੀਫਿਕੇਸ਼ਨ ਲਈ ਆਧਾਰ ਦਾ ਇਸਤੇਮਾਲ ਕਰਦੇ ਸੀ ਹੁਣ ਉੱਥੇ ਵਰਚੁਅਲ ਆਈ.ਡੀ. ਵਰਤੀ ਜਾਵੇਗੀ। ਵਰਚੁਅਲ ਆਈ.ਡੀ. ਕੰਪਿਊਟਰ ਵੱਲੋਂ ਬਣਾਇਆ ਗਿਆ ਨੰਬਰ ਹੋਵੇਗਾ ਜਿਹਾੜਾ ਤੁਹਾਡੇ ਨਾਲ ਜੁੜਿਆ ਹੋਵੇਗਾ।
First Published: Thursday, 11 January 2018 1:51 PM

Related Stories

ਲਾਲੂ ਯਾਦਵ ਨੂੰ ਇੱਕ ਹੋਰ ਕੇਸ 'ਚ 5 ਸਾਲ ਦੀ ਸਜ਼ਾ
ਲਾਲੂ ਯਾਦਵ ਨੂੰ ਇੱਕ ਹੋਰ ਕੇਸ 'ਚ 5 ਸਾਲ ਦੀ ਸਜ਼ਾ

ਨਵੀਂ ਦਿੱਲੀ: ਚਾਰਾ ਘੁਟਾਲੇ ਦੇ ਤੀਜੇ ਕੇਸ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ

ਪੁਲਿਸ ਦੀ ਦਰਿੰਦਗੀ: ਬਜ਼ੁਰਗ ਔਰਤ ਨੂੰ ਸੜਕ 'ਤੇ ਘੜੀਸਿਆ
ਪੁਲਿਸ ਦੀ ਦਰਿੰਦਗੀ: ਬਜ਼ੁਰਗ ਔਰਤ ਨੂੰ ਸੜਕ 'ਤੇ ਘੜੀਸਿਆ

ਲਖਨਾਊ: ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੀ ਪੁਲਿਸ ਦਾ ਬੇਹੱਦ ਅਣਮਨੁੱਖੀ ਚਿਹਰਾ

ਬਲਾਤਕਾਰੀ ਰਾਮ ਰਹੀਮ ਨੂੰ ਬਚਾਉਣ ਲਈ ਚੱਲੀ ਸੀ ਵੋਟ ਦੀ ਖੂਨੀ ਚਾਲ
ਬਲਾਤਕਾਰੀ ਰਾਮ ਰਹੀਮ ਨੂੰ ਬਚਾਉਣ ਲਈ ਚੱਲੀ ਸੀ ਵੋਟ ਦੀ ਖੂਨੀ ਚਾਲ

ਚੰਡੀਗੜ੍ਹ: ਬੀਜੇਪੀ ਨੇ ਹਰਿਆਣਾ ‘ਚ ਸਰਕਾਰ ਬਣਾਉਣ ਲਈ ਡੇਰਾ ਸਿਰਸਾ ਦਾ ਸਹਾਰਾ

ਲਾਲੂ ਨੂੰ ਹੋਰ ਝਟਕਾ, ਚਾਰਾ ਘੁਟਾਲੇ ਦੇ ਤੀਜੇ ਕੇਸ 'ਚ ਵੀ ਦੋਸ਼ੀ ਕਰਾਰ
ਲਾਲੂ ਨੂੰ ਹੋਰ ਝਟਕਾ, ਚਾਰਾ ਘੁਟਾਲੇ ਦੇ ਤੀਜੇ ਕੇਸ 'ਚ ਵੀ ਦੋਸ਼ੀ ਕਰਾਰ

ਨਵੀਂ ਦਿੱਲੀ: ਚਾਰਾ ਘੁਟਾਲੇ ਦੇ ਤੀਜੇ ਕੇਸ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ

ਤਿੰਨ ਤਲਾਕ 'ਤੇ ਬੋਲਦੇ ਓਵੈਸੀ 'ਤੇ ਸੁੱਟਿਆ ਜੁੱਤਾ
ਤਿੰਨ ਤਲਾਕ 'ਤੇ ਬੋਲਦੇ ਓਵੈਸੀ 'ਤੇ ਸੁੱਟਿਆ ਜੁੱਤਾ

ਮੁੰਬਈ: ਆਲ ਇੰਡੀਆ ਮਜਸਲਿਸ-ਏ-ਇੱਤੇਹਾਦੁਲ ਮੁਸਲਿਮੀਨ ਦੇ ਮੁਖੀ ਤੇ ਐਮਪੀ

ਕੈਪਟਨ ਨੇ ਫਿਰ ਅੱਡਿਆ ਮੋਦੀ ਮੂਹਰੇ ਪੱਲਾ
ਕੈਪਟਨ ਨੇ ਫਿਰ ਅੱਡਿਆ ਮੋਦੀ ਮੂਹਰੇ ਪੱਲਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਅਰੀ ਸੈਕਟਰ ਨੂੰ

26 ਜਨਵਰੀ ਤੋਂ ਪਹਿਲਾਂ ਤਿੰਨ ਮਾਮਲਿਆਂ ਨੇ ਉਡਾਈ ਸੁਰੱਖਿਆ ਏਜੰਸੀਆਂ ਦੀ ਨੀਂਦ
26 ਜਨਵਰੀ ਤੋਂ ਪਹਿਲਾਂ ਤਿੰਨ ਮਾਮਲਿਆਂ ਨੇ ਉਡਾਈ ਸੁਰੱਖਿਆ ਏਜੰਸੀਆਂ ਦੀ ਨੀਂਦ

ਨਵੀਂ ਦਿੱਲੀ: 26 ਜਨਵਰੀ ਨੂੰ ਮੁਲਕ ਰਿਪਬਲਿਕ ਡੇ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ

ਲਵ ਜੇਹਾਦ 'ਤੇ ਸੁਪਰੀਮ ਕੋਰਟ ਦਾ ਫੈਸਲਾ, ਮੁੰਡਾ-ਕੁੜੀ ਰਾਜ਼ੀ ਤਾਂ ਜਾਂਚ ਕਾਹਦੀ?
ਲਵ ਜੇਹਾਦ 'ਤੇ ਸੁਪਰੀਮ ਕੋਰਟ ਦਾ ਫੈਸਲਾ, ਮੁੰਡਾ-ਕੁੜੀ ਰਾਜ਼ੀ ਤਾਂ ਜਾਂਚ ਕਾਹਦੀ?

ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਅੱਜ ਕੇਰਲ ਦੇ ਲਵ ਜੇਹਾਦ ਮਾਮਲੇ ਵਿੱਚ ਸੁਣਵਾਈ

ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਵੀ ਕਰਨੀ ਸੈਨਾ ਨਹੀਂ ਹੋਈ ਟੱਸ ਤੋਂ ਮੱਸ
ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਵੀ ਕਰਨੀ ਸੈਨਾ ਨਹੀਂ ਹੋਈ ਟੱਸ ਤੋਂ ਮੱਸ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਫ਼ਿਲਮ ‘ਪਦਮਾਵਤ’ ਨੂੰ ਹਰੀ ਝੰਡੀ ਦੇਣ ਦੇ

ਸ਼ਿਵ ਸੈਨਾ ਨੇ ਦਿੱਤਾ ਭਾਜਪਾ ਨੂੰ ਕਰਾਰਾ ਝਟਕਾ
ਸ਼ਿਵ ਸੈਨਾ ਨੇ ਦਿੱਤਾ ਭਾਜਪਾ ਨੂੰ ਕਰਾਰਾ ਝਟਕਾ

ਮੁੰਬਈ: ਮਹਾਰਾਸ਼ਟਰ ਦੀ ਸਿਆਸਤ ਵਿੱਚ ਅੱਜ ਜਿਵੇਂ ਭੂਚਾਲ ਹੀ ਆ ਗਿਆ ਜਦੋਂ ਸ਼ਿਵ ਸੈਨਾ