ਉਨਾਵ-ਕਠੁਆ ਮਗਰੋਂ ਦੋ ਹੋਰ ਬੱਚੀਆਂ ਹਵਸ ਦਾ ਸ਼ਿਕਾਰ

By: ABP Sanjha | | Last Updated: Monday, 16 April 2018 11:48 AM
ਉਨਾਵ-ਕਠੁਆ ਮਗਰੋਂ ਦੋ ਹੋਰ ਬੱਚੀਆਂ ਹਵਸ ਦਾ ਸ਼ਿਕਾਰ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਉਨਾਵ ਤੇ ਜੰਮੂ ਦੇ ਕਠੁਆ ਬਲਾਤਕਾਰ ਮਾਮਲਿਆਂ ਤੋਂ ਬਾਅਦ ਹੁਣ ਸੂਰਤ ਤੇ ਰੋਹਤਕ ਵਿੱਚ ਵੀ ਅਜਿਹੀ ਸ਼ਰਮਨਾਕ ਘਟਨਾ ਵਾਪਰੀ ਹੈ। ਸੂਰਤ ਤੇ ਰੋਹਤਕ ਵਿੱਚ 8-10 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ।

 

ਸੂਰਤ ਵਿੱਚ 11 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਦੇ ਹੱਥ ਅਜੇ ਕੁਝ ਨਹੀਂ ਲੱਗਾ। ਇੱਥੋਂ ਤਕ ਕਿ ਪੁਲਿਸ ਕੋਲੋਂ ਅਜੇ ਬੱਚੀ ਦੀ ਪਛਾਣ ਵੀ ਨਹੀਂ ਹੋਈ। ਸੂਰਤ ਵਿੱਚ ਪੁਲਿਸ ਨੇ ਮ੍ਰਿਤਕ ਬੱਚੀ ਦੀ ਫੋਟੋ ਦੇ 1200 ਪੋਸਟਰ ਲਾਏ ਹਨ। ਮ੍ਰਿਤਕ ਬੱਚੀ ਦੀ ਪਛਾਣ ਲਈ ਦੇਸ਼ ਭਰ ਦੇ 8 ਹਜ਼ਾਰ ਗੁਮਸ਼ੁਦਾ ਬੱਚਿਆਂ ਦੀ ਪਛਾਣ ਕਰਾਈ ਗਈ।

 

ਬੱਚੀ ਦੇ DNA ਤੇ ਖ਼ੂਨ ਦੇ ਸੈਂਪਲ ਵੀ ਲੈ ਲਏ ਗਏ ਹਨ। ਸੂਰਤ ਪੁਲਿਸ ਲਗਾਤਾਰ ਨਾਗਰਿਕਾਂ ਨੂੰ ਬੱਚੀ ਜਾਂ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰਾਉਣ ਦੀ ਅਪੀਲ ਕਰ ਰਹੀ ਹੈ। ਪੁਲਿਸ ਨੇ ਬੱਚੀ ਨਾਲ ਬਲਾਤਕਾਰ ਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਅਫ਼ਵਾਹ ਫੈਲਾਉਣ ਤੇ ਫਿਰਕੂ ਤਣਾਓ ਭੜਕਾਉਣ ਦੇ ਮਾਮਲੇ ਵਿੱਚ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੋਸ਼ਲ ਮੀਡੀਆ ਦਾ ਦਾਅਵਾ ਹੈ ਕਿ ਇਸ ਘਟਨਾ ਵਿੱਚ ABVP ਦੀ ਹੱਥ ਹੈ।

 

ਸੂਰਤ ਦੇ ਪੁਲਿਸ ਕਮਿਸ਼ਨਰ ਨੇ ਦੋਸ਼ੀ ਦੀ ਖ਼ਬਰ ਦੇਣ ਵਾਲੇ ਨੂੰ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸੂਰਤ ਦੇ ਇੱਕ ਬਿਲਡਰ ਨੇ ਵੀ ਦੋਸ਼ੀ ਦੀ ਸੂਹ ਦੇਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

 

ਦੂਜੇ ਪਾਸੇ ਹਰਿਆਣਾ ਦੇ ਰੋਹਤਕ ਦੇ ਪਿੰਡ ਟਿਟੋਲੀ ਦੀ ਨਹਿਰ ਵਿੱਚੋਂ ਵੀ ਇੱਕ ਬੈਗ਼ ’ਚ ਕਰੀਬ 8 ਤੋਂ 10 ਸਾਲ ਦੀ ਬੱਚੀ ਦੀ ਲਾਸ਼ ਮਿਲੀ ਹੈ। ਇਸ ਬੱਚੀ ਦੀ ਵੀ ਅਜੇ ਤਕ ਪਛਾਣ ਨਹੀਂ ਹੋਈ। ਲਾਸ਼ ਦੀ ਹਾਲਤ ਵੀ ਕਾਫ਼ੀ ਮੰਦੀ ਦੱਸੀ ਜਾ ਰਹੀ ਹੈ। ਪੁਲਿਸ ਤੇ ਐਫਐਸਐਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਮਾਮਲਾ ਕਤਲ ਕਰ ਕੇ ਲਾਸ਼ ਨੂੰ ਬੰਨ੍ਹੇ ਲਾਉਣ ਦਾ ਮੰਨਿਆ ਜਾ ਰਿਹਾ ਹੈ। ਬੱਚੀ ਨਾਲ ਬਲਾਤਕਾਰ ਹੋਇਆ ਜਾਂ ਨਹੀਂ, ਇਸ ਗੱਲ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਚੱਲੇਗਾ।

 

First Published: Monday, 16 April 2018 11:44 AM

Related Stories

ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ
ਚੀਫ਼ ਜਸਟਿਸ ਵਿਰੁੱਧ 'ਮਹਾਂਦੋਸ਼' ਮਤਾ ਲਿਆਉਣ ਲਈ ਡਟੀਆਂ ਵਿਰੋਧੀ ਧਿਰਾਂ

ਨਵੀਂ ਦਿੱਲੀ: ਕਾਂਗਰਸ ਦੀ ਅਗਵਾਈ ਵਿੱਚ ਖੱਬੇ ਪੱਖੀ ਪਾਰਟੀਆਂ ਸ਼ੁੱਕਰਕਵਾਰ ਨੂੰ ਉਪ

IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ
IMF ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ, ਮੋਦੀ ਨੂੰ ਪਾਈ ਲਾਹਣਤ

ਵਾਸ਼ਿੰਗਟਨ: ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਂਟੋਨੀਓ ਗੁਟੇਰੇਸ ਤੋਂ ਬਾਅਦ ਹੁਣ ਕਠੂਆ

ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ
ਸ਼ਰਮਨਾਕ! ਭਾਰਤ ’ਚ ਹਰ 15 ਮਿੰਟਾਂ ’ਚ ਇੱਕ ਬੱਚਾ ਜਿਨਸੀ ਸੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ: ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਗ਼ੈਰ ਸਰਕਾਰੀ ਸੰਗਠਨ ‘ਕਰਾਈ’

ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ
ਨਰੋਦਾ ਪਾਟਿਆ ਕੇਸ: ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਮੌਤ ਤਕ ਜੇਲ੍ਹ ’ਚ

ਗਾਂਧੀ ਨਗਰ: ਗੁਜਰਾਤ ਹੋਈਕੋਰਟ ਨੇ ਨਰੋਦਾ ਪਾਟਿਆ ਮਾਮਲੇ ਵਿੱਚ ਫ਼ੈਸਲਾ ਸਣਾਉਂਦਿਆਂ

ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM
ਸਰਕਾਰ ਦੇ ਦਾਅਵੇ ਝੂਠੇ, ਹਾਲੇ ਵੀ ਕੈਸ਼ ਤੋਂ ਸੱਖਣੇ ATM

ਨਵੀਂ ਦਿੱਲੀ: ਕੈਸ਼ ਦੀ ਕਿੱਲਤ ਬਾਰੇ ਬੇਸ਼ੱਕ ਸਰਕਾਰ ਦਾ ਦਾਅਵਾ ਹੈ ਕਿ 80 ਫ਼ੀਸਦੀ

20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ
20 ਰੁਪਏ ਦਾ ਲਾਲਚ ਦੇ ਕੇ ਮੰਦਬੁੱਧੀ ਬੱਚੀ ਨਾਲ ਬਲਾਤਕਾਰ

ਕਰਨਾਲ: ਹਰਿਆਣਾ ਵਿੱਚ ਇੱਕ ਤੋਂ ਬਾਅਦ ਇੱਕ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ

ਪਠਾਨਕੋਟ ’ਚ ਫਿਰ ਹਾਈ ਅਲਰਟ !
ਪਠਾਨਕੋਟ ’ਚ ਫਿਰ ਹਾਈ ਅਲਰਟ !

ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ

ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !
ਕਸ਼ਮੀਰ ’ਚ ਪੱਥਰਬਾਜ਼ੀ ਪਿੱਛੇ ਪਾਕਿਸਤਾਨੀ ਅੱਤਵਾਦੀ ਹਾਫ਼ਿਜ਼ ਦਾ ਹੱਥ !

ਚੰਡੀਗੜ੍ਹ: ਕਠੁਆ ਬਲਾਤਕਾਰ ਮਾਮਲੇ ਸਬੰਧੀ ABP ਨਿਊਜ਼ ਨੇ ਇੱਕ ਵੱਡਾ ਖ਼ੁਲਾਸਾ ਕੀਤਾ