ਲਉ ਕਰ ਲਉ ਗੱਲ, ਕ੍ਰਿਕਟਰ ਧੋਨੀ ਦੇ ਆਧਾਰ ਦਾ ਵੇਰਵਾ ਹੋਇਆ ਲੀਕ

By: abp sanjha | | Last Updated: Thursday, 30 March 2017 9:33 AM
ਲਉ ਕਰ ਲਉ ਗੱਲ, ਕ੍ਰਿਕਟਰ ਧੋਨੀ ਦੇ ਆਧਾਰ ਦਾ ਵੇਰਵਾ ਹੋਇਆ ਲੀਕ

ਨਵੀਂ ਦਿੱਲੀ : ਮਸ਼ਹੂਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਆਧਾਰ ਦਾ ਵੇਰਵਾ ਲੀਕ ਹੋ ਗਿਆ ਹੈ। ਯੂਆਈਡੀਏਆਈ ਨੇ ਵੇਰਵਾ ਲੀਕ ਕਰਨ ਵਾਲੇ ਏਜੰਸੀ ਵਿਲੇਜ ਲੈਵਰ ਐਂਟਰਪਿ੍ਰਨਿਓਰ (ਵੀਐੱਲਈ) ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਨੂੰ ਦਸ ਸਾਲ ਲਈ ਕਾਲੀ ਸੂਚੀ ਵਿਚ ਪਾ ਦਿੱਤਾ ਹੈ।

 

ਧੋਨੀ ਦੀ ਪਤਨੀ ਸਾਕਸ਼ੀ ਨੇ ਮਾਮਲੇ ‘ਚ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਟਵੀਟ ਕੀਤੇ ਸਨ ਅਤੇ ਮਾਮਲਾ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਨੋਟਿਸ ਵਿਚ ਲਿਆਂਦਾ ਸੀ।

 

jpg 1

ਯੂਆਈਡੀਏਆਈ ਨੇ ਇਸ ਵਿਚ ਕਿਸੇ ਹੋਰ ਦੇ ਸ਼ਾਮਿਲ ਹੋਣ ਅਤੇ ਆਧਾਰ ਐਕਟ ਤਹਿਤ ਕਾਰਵਾਈ ਕਰਨ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਭੂਸ਼ਣ ਪਾਂਡੇ ਨੇ ਕਿਹਾ ਕਿ ਵੀਐੱਲਈ ਨੂੰ ਕ੍ਰਿਕਟਰ ਦੀਆਂ ਨਿੱਜੀ ਸੂਚਨਾਵਾਂ ਵਾਲੀ ਆਧਾਰ ਰਸੀਦ ਲੀਕ ਕਰਨ ਲਈ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਹੈ। ਵੇਰਵਾ ਲੀਕ ਕਰਨ ‘ਚ ਸ਼ਾਮਿਲ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।
ਅਜੈ ਭੂਸ਼ਣ ਨੇ ਕਾਮਨ ਸਰਵਿਸਿਜ਼ ਸੈਂਟਰ (ਸੀਐੱਸਸੀ) ਦੇ ਰਸਮੀ ਟਵਿੱਟਰ ਹੈਂਡਲ ‘ਤੇ ਇਸ ਦੀ ਫੋਟੋ ਟੈਗ ਕਰਨ ਵਾਲਿਆਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।

 

ਧੋਨੀ ਨੂੰ ਆਧਾਰ ਲਈ ਨਾਮਜ਼ਦ ਕਰਨ ਦੇ ਬਾਅਦ ਅਤਿ ਉਤਸ਼ਾਹ ‘ਚ ਆਧਾਰ ਲਈ ਦਿੱਤੀ ਗਈ ਉਨ੍ਹਾਂ ਦੀ ਅਰਜ਼ੀ ਦਾ ਵੇਰਵਾ ਟਵਿੱਟਰ ‘ਤੇ ਜਾਰੀ ਕਰ ਦਿੱਤਾ ਗਿਆ ਸੀ।

 

 

ਸੀਐੱਸਸੀਈਗੌਵ ਹੈਂਡਲ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਵੀਐੱਲਈ ਮਾਰੀਆ ਫਾਰੂਕੀ ਨੇ ਮਸ਼ਹੂਰ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਧਾਰ ਅਪਡੇਟ ਕੀਤਾ ਹੈ। ਇਸ ਵਿਚ ਰਵੀਸ਼ੰਕਰ ਪ੍ਰਸਾਦ ਨੂੰ ਵੀ ਟੈਗ ਕੀਤਾ ਗਿਆ ਸੀ। ਫੋਟੋ ‘ਚ ਧੋਨੀ ਦੇ ਨਾਲ ਸੀਐੱਸਸੀ ਦੇ ਪ੍ਰਤੀਨਿਧ ਅਤੇ ਨਿੱਜੀ ਜਾਣਕਾਰੀ ਦਾ ਵੇਰਵਾ ਵੀ ਸੀ। ਬਾਅਦ ‘ਚ ਇਸ ਨੂੰ ਹਟਾ ਦਿੱਤਾ ਗਿਆ ਸੀ।

 

ਸਾਕਸ਼ੀ ਨੇ ਆਪਣੇ ਟਵੀਟ ‘ਚ ਰਵੀਸ਼ੰਕਰ ਪ੍ਰਸਾਦ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਕੀ ਕਿਸੇ ਤਰ੍ਹਾਂ ਦੀ ਨਿੱਜਤਾ ਬਚੀ ਹੈ? ਅਰਜ਼ੀ ਸਮੇਤ ਆਧਾਰ ਕਾਰਡ ਦੀ ਜਾਣਕਾਰੀ ਜਨਤਕ ਜਾਇਦਾਦ ਬਣਾ ਦਿੱਤੀ ਗਈ। ਕੇਂਦਰੀ ਮੰਤਰੀ ਨੇ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿੰਦੇ ਹੋਏ ਸਖ਼ਤ ਕਾਰਵਾਈ ਦੀ ਗੱਲ ਕਹੀ ਸੀ।

First Published: Thursday, 30 March 2017 9:19 AM

Related Stories

ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ
ਲਓ ਜੀ! ਹੁਣ ਪੈੱਗ ਲਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ

ਹੈਦਰਾਬਾਦ: ਨਿਜ਼ਾਮ ਦੇ ਸ਼ਹਿਰ ਹੈਦਰਾਬਾਦ ‘ਚ ਖਾਣ-ਪੀਣ ਜਾਂ ਪੈੱਗ-ਸ਼ੈੱਗ ਦੇ

ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!
ਮੋਦੀ ਤੇ ਯੋਗੀ ਨੇ ਰੱਖਿਆ ਨਰਾਤਿਆਂ ਦਾ ਵਰਤ!

ਨਵੀਂ ਦਿੱਲੀ: ਨਰਾਤਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਨੌਂ

ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!
ਆਮ ਆਦਮੀ ਪਾਰਟੀ ਨੂੰ ਮਿਲ ਸਕਦੀ ਤਾਮਿਲਨਾਡੂ ਤੋਂ ਖੁਸ਼ਖਬਰੀ!

ਚੇਨਈ: ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..
ਬੱਚਿਆਂ ਦੀ ਸੁਰੱਖਿਆ ਲਈ ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ..

ਨਵੀਂ ਦਿੱਲੀ- ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਦਿਆਰਥੀ ਸੁਰੱਖਿਆ ਯਕੀਨੀ ਕਰਨ

 12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!
12 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮੋਟਾ ਗੱਫਾ!

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਰੇਲਵੇ ਦੇ ਕਰੀਬ 12.30 ਲੱਖ ਨਾਨ

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ
ਐਨਕਾਉਂਟਰ ਸਰਕਾਰ: ਛੇ ਮਹੀਨਿਆਂ 'ਚ ਹੀ 430 ਪੁਲਿਸ ਮੁਕਾਬਲੇ

ਲਖਨਊ: ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ

Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ
Amazon ਦਾ ਆਫਰ: ਸਾਮਾਨ ਅੱਜ ਖਰੀਦੋ, ਪੈਸੇ ਅਗਲੇ ਸਾਲ

ਨਵੀਂ ਦਿੱਲੀ: ਈ-ਕਾਮਰਸ ਸਾਈਟ ਅਮੇਜ਼ੌਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ 20 ਸਤੰਬਰ