ਉਨਾਵ ਗੈਂਗਰੇਪ ਕਾਂਡ: ਦੂਜਾ ਦੋਸ਼ੀ ਗ੍ਰਿਫ਼ਤਾਰ, ਸੇਂਗਰ 7 ਦਿਨਾਂ ਦੀ CBI ਹਿਰਾਸਤ ’ਚ

By: ABP Sanjha | | Last Updated: Sunday, 15 April 2018 9:35 AM
ਉਨਾਵ ਗੈਂਗਰੇਪ ਕਾਂਡ: ਦੂਜਾ ਦੋਸ਼ੀ ਗ੍ਰਿਫ਼ਤਾਰ, ਸੇਂਗਰ 7 ਦਿਨਾਂ ਦੀ CBI ਹਿਰਾਸਤ ’ਚ

ਨਵੀਂ ਦਿੱਲੀ: ਉਨਾਵ ਗੈਂਗਰੇਪ ਮਾਮਲੇ ਵਿੱਚ ਬੀਤੇ ਦਿਨ ਸੀਬੀਆਈ ਨੇ ਦੂਜੀ ਗ੍ਰਿਫ਼ਤਾਰੀ ਕੀਤੀ। ਜਾਂਚ ਏਜੰਸੀ ਨੇ ਸ਼ਸ਼ੀ ਸਿੰਘ ਨਾਂ ਦੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ’ਤੇ ਘਟਨਾ ਵਾਲੇ ਦਿਨ ਪੀੜਤਾ ਨੂੰ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਕੋਲ ਲੈ ਕੇ ਜਾਣ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਨੂੰ 7 ਦਿਨਾਂ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੀੜਤਾ ਦੀ ਮਾਂ ਨੇ ਉੱਤਰ ਪ੍ਰਦੇਸ਼ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਮਹਿਲਾ ਲਾਲਚ ਦੇ ਕੇ ਉਸ ਦੀ ਬੇਟੀ ਨੂੰ ਵਿਧਾਇਕ ਕੋਲ ਲੈ ਗਈ ਸੀ। ਜਦੋਂ ਵਿਧਾਇਕ ਉਸ ਦੀ ਬੇਟੀ ਨਾਲ ਕਥਿਤ ਬਲਾਤਕਾਰ ਕਰ ਰਿਹਾ ਸੀ ਤਾਂ ਉਸ ਵੇਲੇ ਸ਼ਸ਼ੀ ਸਿੰਘ ਗਾਰਡ ਬਣ ਕੇ ਕਮਰੇ ਦੇ ਬਾਹਰ ਖੜੀ ਸੀ।

ਸੀਬੀਆਈ ਨੇ ਲਖਨਊ ਸਥਿਤ ਆਪਣੇ ਦਫ਼ਤਰ ਵਿੱਚ ਕਰੀਬ 16 ਘੰਟੇ ਦੀ ਪੁੱਛਗਿੱਛ ਬਾਅਦ ਸ਼ੁੱਕਰਵਾਰ ਰਾਤ ਮਾਮਲੇ ਦੇ ਮੁੱਖ ਦੋਸ਼ੀ ਸੇਂਗਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਵੱਲੋਂ 17 ਸਾਲ ਦੀ ਲੜਕੀ ਨਾਲ ਕਥਿਤ ਬਲਾਤਕਾਰ ਨਾਲ ਜੁੜੇ 3 ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੇ ਸੰਭਾਲ ਲਈ ਹੈ।

First Published: Sunday, 15 April 2018 9:35 AM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ