ਵਿਆਹ ਤੋਂ ਪਹਿਲਾਂ ਲੜਕੇ ਨੇ ਲੜਕੀ ਦੇ ਕੱਪੜੇ ਉਤਾਰਣ ਦੀ ਰੱਖੀ ਸ਼ਰਤ

By: ਏਬੀਪੀ ਸਾਂਝਾ | | Last Updated: Monday, 15 May 2017 3:33 PM
ਵਿਆਹ ਤੋਂ ਪਹਿਲਾਂ ਲੜਕੇ ਨੇ ਲੜਕੀ ਦੇ ਕੱਪੜੇ ਉਤਾਰਣ ਦੀ ਰੱਖੀ ਸ਼ਰਤ

ਨਵੀਂ ਦਿੱਲੀ: ਯੂਪੀ ਦੇ ਮਹੋਬਾ ਪਿੰਡ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਨੇ ਲੜਕੀ ਅੱਗੇ ਅਨੋਖੀ ਮੰਗ ਰੱਖ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ ਲੜਕੇ ਨੇ ਲੜਕੀ ਨੂੰ ਕਥਿਤ ਤੌਰ ਉੱਤੇ ਪੂਰੇ ਕੱਪੜੇ ਉਤਾਰਨ ਲਈ ਮਜਬੂਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਲੜਕੇ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਲੜਕੀ ਨੂੰ ਚਮੜੀ ਦਾ ਕੋਈ ਰੋਗ ਨਾ ਹੋਵੇ। ਇਸ ਤੋਂ ਪਹਿਲਾਂ ਇਹ ਅਫ਼ਵਾਹ ਫੈਲੀ ਸੀ ਕਿ ਕੁੜੀ ਨੂੰ ਚਮੜੀ ਦਾ ਰੋਗ ਹੈ। ਇਸ ਬਿਮਾਰੀ ਕਾਰਨ ਚਿਹਰੇ ਉੱਤੇ ਸਫ਼ੇਦ ਦਾਗ਼ ਆ ਜਾਂਦੇ ਹਨ।

 

‘ਦਾ ਟਾਈਮਜ਼ ਆਫ਼ ਇੰਡੀਆ’ ਅਨੁਸਾਰ ਜੈ ਹਿੰਦ ਨਾਮਕ ਲੜਕੇ ਦਾ ਵਿਆਹ ਤੀਜਾ ਨਾਮਕ ਲੜਕੀ ਨਾਲ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਜੈ ਹਿੰਦ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਸੀ ਲੜਕੀ ਨੂੰ ਚਮੜੀ ਦਾ ਰੋਗ ਹੋਣ ਬਾਰੇ ਅਫ਼ਵਾਹ। ਇਸ ਗੱਲ ਤੋਂ ਬਾਅਦ ਲੜਕੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

 

ਇਸ ਗੱਲ ਤੋਂ ਨਾਰਾਜ਼ ਹੋ ਕੇ ਲੜਕੀ ਦੇ ਘਰ ਵਾਲਿਆਂ ਨੇ ਲੜਕੇ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ। ਪੁਲਿਸ ਦੇ ਸਾਹਮਣੇ ਪਿੰਡ ਵਿੱਚ ਪੰਚਾਇਤ ਵੀ ਹੋਈ ਜਿੱਥੇ ਲੜਕੀ ਤੇ ਲੜਕੇ ਵਾਲਿਆਂ ਦੇ ਪਰਿਵਾਰ ਆਏ। ਪੰਚਾਇਤ ਵਿੱਚ ਲੜਕੇ ਨੇ ਲੜਕੀ ਦੇ ਕੱਪੜੇ ਉਤਾਰਨ ਦੀ ਮੰਗ ਕਰ ਦਿੱਤੀ ਤਾਂ ਜੋ ਬਿਮਾਰੀ ਦਾ ਪਤਾ ਲੱਗ ਸਕੇ।

 

ਇਸ ਤੋਂ ਬਾਅਦ ਲੜਕੀ ਨੂੰ ਇੱਕ ਛੋਟੇ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਲਾੜੇ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਲੜਕੀ ਨੇ ਕੱਪੜੇ ਉਤਾਰ ਕੇ ਬਿਮਾਰੀ ਚੈੱਕ ਕਰਵਾਈ। ਚੈਕਿੰਗ ਤੋਂ ਸਾਫ਼ ਹੋ ਗਿਆ ਕਿ ਲੜਕੀ ਨੂੰ ਕੋਈ ਬਿਮਾਰੀ ਨਹੀਂ। ਇਸ ਤੋਂ ਬਾਅਦ ਲੜਕਾ ਵਿਆਹ ਲਈ ਰਾਜ਼ੀ ਹੋਇਆ ਤੇ ਲੜਕੀ ਦੇ ਘਰ ਵਾਲਿਆਂ ਤੋਂ ਮੁਆਫ਼ੀ ਮੰਗੀ।

First Published: Monday, 15 May 2017 3:33 PM

Related Stories

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ
ਪੈਟਰੋਲ ਪੰਪਾਂ 'ਤੇ ਚਿੱਪਾਂ ਨਾਲ ਠੱਗੀ, 110 ਚਿੱਪਾਂ ਬਰਾਮਦ

ਠਾਣੇ: ਪੈਟਰੋਲ ਪੰਪ ਉੱਤੇ ਚਿੱਪ ਜ਼ਰੀਏ ਠੱਗੀ ਕਰਨ ਦੀ ਖੇਡ ਉਜਾਗਰ ਕਰਨ ਵਾਲੀ ਯੂਪੀ

ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ
ਭ੍ਰਿਸ਼ਟਾਚਾਰ 'ਤੇ ਬੋਲਬਾਣੀ ਨਾਲ ਬੀਜੇਪੀ 'ਚ ਧਮਾਕਾ

ਨਵੀਂ ਦਿੱਲੀ: ਪਟਨਾ ਤੋਂ ਬੀਜੇਪੀ ਸਾਂਸਦ ਸ਼ਤਰੂਘਨ ਸਿਨਹਾ ਦੇ ‘ਨਕਾਰਾਤਮਕ

ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ
ਕੇਜਰੀਵਾਲ ਖਿਲਾਫ ਮਾਣਹਾਨੀ ਦਾ ਇੱਕ ਹੋਰ ਮੁਕੱਦਮਾ

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਅਰੁਣ ਜੇਤਲੀ ਨੇ ਇੱਕ ਹੋਰ

ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'
ਸਕੂਲਾਂ ਚ ਲਾਜ਼ਮੀ ਹੋ ਸਕਦੀ 'ਭਗਵਤ ਗੀਤਾ'

ਨਵੀਂ ਦਿੱਲੀ: ਸਕੂਲਾਂ ਵਿੱਚ ਭਗਵਤ ਗੀਤਾ ਦੀ ਪੜ੍ਹਾਈ ਕਰਨ ਵਾਲਾ ਨਿੱਜੀ ਬਿਲ ਸੰਸਦ

ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ
ਸਾਧੂ ਦਾ ਲਿੰਗ ਕੱਟਣ ਵਾਲੀ ਕੁੜੀ ਦੀ ਹਰ ਪਾਸੇ ਚਰਚਾ

ਤਿਰੂਵਨੰਤਪੁਰਮ—ਕੇਰਲਾ ਵਿੱਚ ਇੱਕ ਵਿਦਿਆਰਥਣ ਵੱਲੋਂ ਸਾਧੂ ਦਾ ਲਿੰਗ ਕੱਟਣ ਦੀ

4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ
4 ਧਾਮਾਂ ਦੀ ਯਾਤਰਾ 'ਚ ਅੜਿੱਕਾ ਬਣਿਆ ਖਰਾਬ ਮੌਸਮ , ਹੇਮਕੁੰਟ ਦਾ ਰਾਹ ਸਾਫ

ਦੇਹਰਾਦੂਨ- ਉੱਤਰਾਖੰਡ ‘ਚ ਚਾਰ ਧਾਮਾਂ ਦੀ ਯਾਤਰਾ ਦਰਮਿਆਨ ਭਾਰੀ ਮੀਂਹ ਪੈਣ ਨਾਲ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ

300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
300 ਕਰੋੜੀ ਘੁਟਾਲੇ ਦੇ ਮੁਲਜ਼ਮ ਵਿਧਾਇਕ ਨੇ ਪੁਲਿਸ ਨੂੰ ਕੱਢੀਆਂ ਗਾਲਾਂ, ਵੀਡੀਓ...

ਮੁੰਬਈ: ਤਿੰਨ ਸੌ ਕਰੋੜ ਦੇ ਘੁਟਾਲੇ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਐਨਸੀਪੀ ਦੇ