ਉੱਪ ਮੁੱਖ ਮੰਤਰੀ ਦੀ ਠੇਕੇਦਾਰਾਂ ਨੂੰ ਸਲਾਹ, 'ਖਾਓ ਪਰ ਦਾਲ 'ਚ ਨਮਕ ਵਾਂਗ'

By: ਏਬੀਪੀ ਸਾਂਝਾ | | Last Updated: Wednesday, 13 September 2017 5:43 PM
ਉੱਪ ਮੁੱਖ ਮੰਤਰੀ ਦੀ ਠੇਕੇਦਾਰਾਂ ਨੂੰ ਸਲਾਹ, 'ਖਾਓ ਪਰ ਦਾਲ 'ਚ ਨਮਕ ਵਾਂਗ'

ਹਾਰਦੋਈ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦਾ ਅਜੀਬੋ-ਗਾਰੀਬ ਬਿਆਨ ਸਾਹਮਣੇ ਆਇਆ ਹੈ। ਯੂ.ਪੀ. ਦੇ ਹਾਰਦੋਈ ਵਿੱਚ ਕੇਸ਼ਵ ਪ੍ਰਸਾਦ ਮੌਰੀਆ ਨੇ ਸਮਾਗਮ ਵਿੱਚ ਕਿਹਾ ਕਿ ਠੇਕੇਦਾਰਾਂ ਨੂੰ ਖਾਣਾ ਚਾਹੀਦਾ ਹੈ ਪਰ ਦਾਲ ਵਿੱਚ ਨਮਕ ਦੇ ਬਰਾਬਰ। ਉਨ੍ਹਾਂ ਦੇ ਇਸ ਬਿਆਨ ਤੋਂ ਇੰਝ ਲੱਗਦਾ ਹੈ ਕਿ ਜਿੱਦਾਂ ਉਹ ਰਿਸ਼ਵਤਖੋਰੀ ਨੂੰ ਉਤਸ਼ਾਹਤ ਕਰ ਰਹੇ ਹੋਣ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

 

ਕੇਂਦਰ ਤੋਂ ਲੈ ਕੇ ਪ੍ਰਦੇਸ਼ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਦੀ ਹੈ ਪਰ ਯੂ.ਪੀ ਦੇ ਡਿਪਟੀ ਸੀ.ਐਮ. ਨੇ ਹਰਦੋਈ ਦੇ ਗਾਂਧੀ ਮੈਦਾਨ ਵਿੱਚ ਆਪਣੇ ਭਾਸ਼ਣ ਦੌਰਾਨ ਠੇਕੇਦਾਰਾਂ ਤੇ ਅਧਿਕਾਰੀਆਂ ਨੂੰ ਦਾਲ ਵਿੱਚ ਨਮਕ ਵਾਂਗ ਖਾਣ ਦੀ ਛੋਟ ਦੇ ਦਿੱਤੀ। ਕੇਸ਼ਵ ਪ੍ਰਸਾਦ ਮੌਰੀਆ ਨੇ ਕਿਹਾ, “ਹੁਣ ਕੋਈ ਭ੍ਰਿਸ਼ਟਾਚਾਰ ਵਿੱਚ ਇਹ ਨਹੀਂ ਕਹਿੰਦਾ ਕਿ ਠੇਕੇਦਾਰ ਨਾ ਕਮਾਉਣ, ਪਰ ਠੇਕੇਦਾਰ ਵੀ ਜੇਕਰ ਸੜਕਾਂ ਦੇ ਨਾਮ ‘ਤੇ ਪੈਸੇ ਲੈਣਗੇ ਤੇ ਸੜਕਾਂ ਨਹੀਂ ਬਣਾਉਣਗੇ, ਜਾਂ ਫਿਰ ਖਾ ਜਾਣਗੇ ਤਾਂ ਨਾ ਕੋਈ ਠੇਕੇਦਾਰ ਠੇਕੇਦਾਰੀ ਕਰ ਸਕੇਗਾ ਤੇ ਨਾ ਹੀ ਕੋਈ ਅਧਿਕਾਰੀ ਆਪਣੀ ਨੌਕਰੀ ਕਰ ਸਕੇਗਾ, ਇਹ ਸਾਡੀ ਸਰਕਾਰ ਦਾ ਫੈਸਲਾ ਹੈ।”

 

ਮੌਰੀਆ ਨੇ ਇਹ ਵੀ ਕਿਹਾ, “ਅਸੀਂ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦੇ ਹਾਂ, ਕਮਾਓ ਪਰ ਜਿੱਦਾਂ ਦਾਲ ਵਿੱਚ ਨਮਕ ਖਾਧਾ ਜਾਂਦਾ ਹੈ, ਉਸ ਤਰਾਂ ਖਾਓ. ਕਮਾਈ ਕਰਨਾ ਜਾਂ ਵਪਾਰ ਕਰਨਾ ਗ਼ਲਤ ਨਹੀਂ ਹੈ। ਜੇ ਤੁਸੀਂ ਸੋਚੋਗੇ ਕਿ ਜਨਤਾ ਦੇ ਹਿੱਸੇ ਨੂੰ ਲੁੱਟਿਆ ਜਾਵੇ ਤਾਂ ਭਾਜਪਾ ਦੀ ਸਰਕਾਰ ਵਿੱਚ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਕਦੇ ਮੁਆਫ ਨਹੀਂ ਕੀਤਾ ਜਾਂਦਾ।”

First Published: Wednesday, 13 September 2017 5:43 PM

Related Stories

98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ
98 ਸਾਲ ਦੀ ਉਮਰ 'ਚ ਕੀਤੀ ਐਮ.ਏ. ਅਰਥ ਸਾਸ਼ਤਰ

ਨਵੀਂ ਦਿੱਲੀ: ਜ਼ਿੰਦਗੀ ਦੇ 98 ਸਾਲ ਪੂਰੇ ਕਰ ਚੁੱਕੇ ਰਾਜਕੁਮਾਰ ਵੈਸ਼ਵ ਦਾ ਸਿੱਖਿਆ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ
ਸਾਉਣੀ ਦੀਆਂ ਫ਼ਸਲਾਂ ਦਾ ਘਟੇਗਾ ਝਾੜ

ਨਵੀਂ ਦਿੱਲੀ: ਅਰਥਚਾਰੇ ਦੀ ਮੱਠੀ ਚਾਲ ਕਾਰਨ ਸੰਕਟ ਵਿੱਚੋਂ ਲੰਘ ਰਹੀ ਮੋਦੀ ਸਰਕਾਰ

ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!
ਪਟੇਲ ਵੱਲੋਂ ਰਾਹੁਲ ਦਾ ਸਵਾਗਤ ਉਡਾਏਗਾ ਬੀਜੇਪੀ ਦੀ ਨੀਂਦ!

ਅਹਿਮਦਾਬਾਦ: ਇਸ ਸਾਲ ਦੇ ਅੰਤ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸੇ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ
BHU ਲਾਠੀਚਾਰਜ: ਦੋ ਅਧਿਕਾਰੀ ਹਟਾਏ, 1200 ਵਿਦਿਆਰਥੀਆਂ 'ਤੇ ਕੇਸ ਦਰਜ

ਨਵੀਂ ਦਿੱਲੀ: ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਜਿੱਥੇ ਅੱਧੀ ਰਾਤ ਨੂੰ

ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....
ਪੰਜਾਬ ਭਾਜਪਾ ਪ੍ਰਧਾਨ ਦੇ ਨਵੇਂ ਰੂਪ ਨੇ ਸਭ ਨੂੰ ਕੀਤਾ ਹੈਰਾਨ....

ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਪ੍ਰਧਾਨ ਭਾਜਪਾ ਵਿਜੇ ਸਾਂਪਲਾ

ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼
ਡੇਰੇ ਦੀ ਤਲਾਸ਼ੀ ਮੁਹਿੰਮ ਰਿਪੋਰਟ 27 ਨੂੰ ਹੋਵੇਗੀ ਪੇਸ਼

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ‘ਤੇ ਡੇਰਾ ਸੱਚਾ ਸੌਦਾ

ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ 'ਚ ਵੱਡਾ ਅੱਤਵਾਦੀ ਹਮਲਾ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੋਪੋਰ ‘ਚ ਵੱਡਾ ਹਮਾਲ ਹੋਇਆ ਹੈ। ਇਹ ਹਮਲਾ ਫੌਜ ਦੇ