ਗਰਮੀ ਦੀ ਮਾਰ ਨਾਲ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

By: abp sanjha | | Last Updated: Thursday, 20 April 2017 9:47 AM
ਗਰਮੀ ਦੀ ਮਾਰ ਨਾਲ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

ਨਵੀਂ ਦਿੱਲੀ : ਗਰਮੀ ਦਾ ਅਸਰ ਵਧਣ ਨਾਲ ਅਪ੍ਰੈਲ ਵਿਚਾਲੇ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ ਹਨ। ਇਸ ਨਾਲ ਅਪ੍ਰੈਲ ‘ਚ ਖ਼ਪਤਕਾਰ ਮਹਿੰਗਾਈ ‘ਤੇ ਵੀ ਅਸਰ ਪੈ ਸਕਦਾ ਹੈ। ਥੋਕ ਮੁੱਲ ਸੂਚੀ ‘ਚ 14 ਫ਼ੀਸਦੀ ਦਾ ਯੋਗਦਾਨ ਰੱਖਣ ਵਾਲੀਆਂ ਫੂਡ ਆਈਟਮਜ਼ ਦੀਆਂ ਕੀਮਤਾਂ ਮਾਰਚ ‘ਚ 3.12 ਫ਼ੀਸਦੀ ਅਤੇ ਸਬਜ਼ੀਆਂ ਦੀਆਂ 5.70 ਫ਼ੀਸਦੀਆਂ ਵਧੀਆਂ ਹਨ।

 

ਟਰੇਡਜ਼ ਦਾ ਕਹਿਣਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਮੌਨਸੂਨ ਦੀ ਸ਼ੁਰੂਆਤ ਨਾਲ ਹੀ ਹੇਠਾਂ ਆਉਣ ਦੀ ਉਮੀਦ ਹੈ। ਪੁਣੇ ਆਲ ਇੰਡੀਆ ਵੈਜੀਟੇਬਲ ਗ੍ਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀਰਾਮ ਗੜਵੇ ਨੇ ਦੱਸਿਆ, ‘ਗਰਮੀ ਕਾਰਨ ਸਬਜ਼ੀਆਂ ਦੀ ਪੈਦਾਵਾਰ ਘਟੀ ਹੈ। ਇਸ ਨਾਲ ਕੀਮਤਾਂ ‘ਚ ਤੇਜ਼ੀ ਆਈ ਹੈ।

 

ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਪਾਣੀ ਦੀ ਢੱੁਕਵੀਂ ਉਪਲੱਬਧਤਾ ਸੀ ਪਰ ਮੌਸਮ ਅਨੁਕੂਲ ਨਹੀਂ ਰਿਹਾ। ਉਨ੍ਹਾਂ ਨੇ ਦੱਸਿਆ, ‘ਰੋਜ਼ਾਨਾ ਕੀਮਤਾਂ ਵਧ ਰਹੀਆਂ ਹਨ। ਟਮਾਟਰ ਹਾਲੇ 8-10 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕ ਰਹੇ ਹਨ ਅਤੇ ਇਸ ਮਹੀਨੇ ਦੇ ਅੰਤ ਤਕ ਇਸ ਦਾ ਕੀਮਤ 15-20 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਸਕਦਾ ਹੈ।’

 

ਆਜ਼ਾਦਪੁਰ ਮੰਡੀ ਦੇ ਸਬਜ਼ੀਆਂ ਟਰੇਡ ਅਸ਼ੋਕ ਕੁਮਾਰ ਨੇ ਦੱਸਿਆ, ‘ਗਰਮੀਆਂ ਵਧਣ ਨਾਲ ਕੀਮਤਾਂ ‘ਚ ਵਾਧਾ ਹੁੰਦਾ ਹੈ। ਗਰਮੀ ਕਾਰਨ ਕੁਝ ਸਬਜ਼ੀਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ ਕਿਉਂਕਿ ਫੁੱਲ ਡਿੱਗਣ ਨਾਲ ਪੈਦਾਵਾਰ ‘ਚ ਕਮੀ ਹੁੰਦੀ ਹੈ।’ ਹਾਲਾਂਕਿ, ਆਲੂ ਦੀਆਂ ਕੀਮਤਾਂ ਅਪ੍ਰੈਲ ਦੇ ਅੰਤ ਤਕ ਸਥਿਰ ਬਣੇ ਰਹਿਣ ਦਾ ਅੰਦਾਜ਼ਾ ਹੈ ਕਿਉਂਕਿ ਇਸ ਵਰ੍ਹੇ ਇਸ ਦੀ ਚੰਗੀ ਪੈਦਾਵਾਰ ਹੋਈ ਹੈ।

 

ਮੁੰਬਈ ਦੀ ਵਾਸ਼ੀ ਮੰਡੀ ਦੀ ਸਬਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਕੈਲਾਸ਼ ਤਜਾਨੇ ਨੇ ਦੱਸਿਆ ਕਿ ਮੌਸਮ ਗਰਮ ਹੋਣ ਕਾਰਨ ਮੰਡੀਆਂ ‘ਚ ਸਬਜ਼ੀਆਂ ਦੀ ਸਪਲਾਈ ‘ਚ ਵੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਸਬਜ਼ੀਆਂ ਦੇ ਟਰੱਕਾਂ ਦੀ ਰੋਜ਼ਾਨਾ ਆਵਾਜਾਈ 30-40 ਫ਼ੀਸਦੀ ਘੱਟ ਰਹੀ ਹੈ।

First Published: Thursday, 20 April 2017 9:47 AM

Related Stories

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ