ਜਬਰ ਜਨਾਹ ਪੀੜਤਾਵਾਂ ਲਈ ਮੁਆਵਜ਼ਾ ਨੀਤੀ ਬਣਾਉਣ ਦਾ ਹੁਕਮ

By: abp sanjha | | Last Updated: Friday, 13 October 2017 9:28 AM
ਜਬਰ ਜਨਾਹ ਪੀੜਤਾਵਾਂ ਲਈ ਮੁਆਵਜ਼ਾ ਨੀਤੀ ਬਣਾਉਣ ਦਾ ਹੁਕਮ

ਨਵੀਂ ਦਿੱਲੀ :ਸੁਪਰੀਮ ਕੋਰਟ ਨੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ (ਨਾਲਸਾ) ਨੂੰ ਜਬਰ ਜਨਾਹ ਪੀੜਤਾਵਾਂ ਅਤੇ ਐਸਿਡ ਹਮਲਾ ਪੀੜਤਾਵਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੇ ਬਾਰੇ ਨੀਤੀ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਇਲਾਵਾ ਅੌਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਰਟ ਪਬਲਿਕ ਟਰਾਂਸਪੋਰਟ ਅਤੇ ਐਪ ਆਧਾਰਤ ਟੈਕਸੀ ਸਰਵਿਸ ਨੂੰ ਨਿਯਮਿਤ ਕੀਤੇ ਜਾਣ ‘ਤੇ ਵੀ ਵਿਚਾਰ ਕਰੇਗੀ। ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਬਾਰੇ ਸੁਝਾਅ ਮੰਗੇ ਹਨ।

 

 

ਇਹ ਹੁਕਮ ਜਸਟਿਸ ਮਦਨ ਬੀ ਲੋਕੂਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਅੌਰਤਾਂ ਦੀ ਸੁਰੱਖਿਆ ਅਤੇ ਜਬਰ ਜਨਾਹ ਪੀੜਤਾਵਾਂ ਨੂੰ ਮੁਆਵਜ਼ੇ ਦੇ ਮੁੱਦੇ ‘ਤੇ ਸੁਣਵਾਈ ਕਰਦੇ ਹੋਏ ਦਿੱਤੇ। ਕੋਰਟ ਨੇ ਨਾਲਸਾ ਨੂੰ ਹੁਕਮ ਦਿੱਤਾ ਹੈ ਕਿ ਉਹ ਚਾਰ-ਪੰਜ ਮੈਂਬਰਾਂ ਦੀ ਇਕ ਕਮੇਟੀ ਗਿਠਤ ਕਰੇ। ਇਹ ਕਮੇਟੀ ਜਬਰ ਜਨਾਹ ਪੀੜਤਾਵਾਂ ਅਤੇ ਐਸਿਡ ਹਮਲਾ ਪੀੜਤਾਵਾਂ ਨੂੰ ਮੁਆਵਜ਼ੇ ਬਾਰੇ ਮਾਡਲ ਰੂਲ ਤਿਆਰ ਕਰੇ। ਕੋਰਟ ਨੇ ਕਿਹਾ ਕਿ ਇਸ ਕਮੇਟੀ ‘ਚ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਮੈਂਬਰ ਵੀ ਸ਼ਾਮਿਲ ਹੋਵੇਗਾ। ਕਮੇਟੀ ਮੁਆਵਜ਼ਾ ਨੀਤੀ ‘ਤੇ ਆਪਣੀ ਰਿਪੋਰਟ 31 ਦਸੰਬਰ ਤਕ ਕੋਰਟ ਵਿਚ ਦਾਖ਼ਲ ਕਰ ਦੇਵੇਗੀ। ਕੋਰਟ ਨੇ ਕਿਹਾ ਕਿ ਨਿਯਮ ਸਾਰੇ ਸੂਬਿਆਂ ਲਈ ਇਕ ਬਰਾਬਰ ਹੋਣੇ ਚਾਹੀਦੇ ਹਨ।

 

 

ਇਸ ਤੋਂ ਪਹਿਲਾਂ ਮਾਮਲੇ ‘ਚ ਅਦਾਲਤ ਦੀ ਮਦਦਗਾਰ ਸੀਨੀਅਰ ਵਕੀਲ ਇੰਦਰਾ ਜੈਸਿੰਘ ਨੇ ਕਿਹਾ ਕਿ ਪੁਲਿਸ ਅਤੇ ਸੂਬਾਈ ਸਰਕਾਰਾਂ ਨੂੰ ਪੀੜਤਾਵਾਂ ਨੂੰ ਸੁਰੱਖਿਆ ਦੇਣ ਦਾ ਹੁਕਮ ਦਿੱਤਾ ਜਾਵੇ ਕਿਉਂਕਿ ਕਈ ਵਾਰੀ ਪੀੜਤਾਵਾਂ ਦੋਸ਼ੀਆਂ ਦੇ ਦਬਾਅ ‘ਚ ਆ ਕੇ ਆਪਣੇ ਦੋਸ਼ਾਂ ਤੋਂ ਮੁਕਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾਵਾਂ ਨੂੰ ਮੁਆਵਜ਼ੇ ਦੀ ਮੌਜੂਦਾ ਨੀਤੀ ਸਪੱਸ਼ਟ ਨਹੀਂ ਹੈ।

First Published: Friday, 13 October 2017 9:28 AM

Related Stories

ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ
ਬਾਲੀਵੁੱਡ 'ਚ ਵੀ ਹੀਰੋਇਨਾਂ ਦਾ ਜਿਣਸੀ ਸੋਸ਼ਨ? ਪ੍ਰਿਯੰਕਾ ਚੋਪੜਾ ਦਾ ਵੱਡਾ ਖੁਲਾਸਾ

 ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਾਰਵੀ ਵਾਈਨਸਟੀਨ ਵੱਲੋਂ ਕਈ

ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ
ਸਰਪੰਚ ਦਾ ਸ਼ਰਮਨਾਕ ਕਾਰਾ: ਬੰਦੇ ਤੋਂ ਥੁੱਕ ਚਟਵਾਇਆ, ਜਨਾਨੀ ਤੋਂ ਮਰਵਾਏ ਛਿੱਤਰ

ਪਟਨਾ: ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰ ਸਰਾਏ ਥਾਣਾ ਖੇਤਰ ਦੇ ਅਜਨੌਰਾ ਪਿੰਡ ‘ਚ

ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ
ਹੁਣ ਹਰਿਆਣਾ ਦੇ ਮੰਤਰੀ ਨੇ ਚੁੱਕੇ ਤਾਜ ਮਹੱਲ 'ਤੇ ਸਵਾਲ

ਨਵੀਂ ਦਿੱਲੀ: ਮੁਹੱਬਤ ਦੀ ਨਿਸ਼ਾਨੀ ਕਹੇ ਜਾਣ ਵਾਲੇ ਤਾਜ ਮਹੱਲ ਨੂੰ ਲੈ ਕੇ ਸਿਆਸੀ

ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 
ਮੋਦੀ ਦਾ ਕੇਦਾਰਨਾਥ ਤੋਂ ਮਿਸ਼ਨ 2022 ਦਾ ਸੰਕਲਪ 

ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਦੌਰੇ ਲਈ ਕੇਦਾਰਨਾਥ

ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!
ਆਖਰ ਚੋਣ ਕਮਿਸ਼ਨ ਕਿਉਂ ਨਹੀਂ ਕਰ ਰਿਹਾ ਗੁਜਰਾਤ ਚੋਣਾਂ ਦਾ ਐਲਾਨ!

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ

ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 
ਭਾਰਤੀ ਨੇ ਸਭ ਤੋਂ ਵੱਡੇ ਗੂਗਲ ਦੇ ਦੀਵਾਨੇ 

ਮੁੰਬਈ: ਇੰਟਰਨੈੱਟ ਕੰਪਨੀ ਗੂਗਲ ਭਾਰਤ ‘ਚ ਸਭ ਤੋਂ ਭਰੋਸੇਮੰਦ ਬ੍ਰਾਂਡ ਬਣ ਕੇ

ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !
ਜੀਜਾ ਹੀ ਨਿਕਲਿਆ ਡਾਂਸਰ ਹਰਸ਼ਿਤਾ ਦਾ ਕਤਲ !

ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ

ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ
ਹਾਈਕੋਰਟ ਦਾ ਪ੍ਰੇਮੀ ਜੋੜਿਆਂ ਦੇ ਹੱਕ 'ਚ ਫੈਸਲਾ

ਕੋਚੀ: ਕੇਰਲ ਹਾਈਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਰੀਆਂ ਲਵ ਮੈਰਿਜਾਂ ਨੂੰ ਲਵ

ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ
ਪਟਾਕੇ ਘੱਟ ਚੱਲੇ, ਫਿਰ ਵੀ ਪ੍ਰਦੂਸ਼ਨ ਖ਼ਤਰਨਾਕ ਲੈਵਲ 'ਤੇ ਪਹੁੰਚਿਆ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਬੈਨ ਲਾਉਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਵਿੱਚ

ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ
ਮੋਦੀ ਦੇ GST ਖਿਲਾਫ ਡਟੀਆਂ RSS ਦੀਆਂ ਜਥੇਬੰਦੀਆਂ

ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਬਾਅਦ ਛੋਟੇ ਕਾਰੋਬਾਰੀਆਂ ਨੂੰ ਆ ਰਹੀਆਂ