ਡਾਂਸਰ ਸਪਨਾ ਦੀਆਂ ਪੁਲਿਸ ਨਾਲ ਤਸਵੀਰਾਂ ਨੇ ਪਾਇਆ ਪੁਆੜਾ!

By: abp sanjha | | Last Updated: Monday, 19 June 2017 3:29 PM
ਡਾਂਸਰ ਸਪਨਾ ਦੀਆਂ ਪੁਲਿਸ ਨਾਲ ਤਸਵੀਰਾਂ ਨੇ ਪਾਇਆ ਪੁਆੜਾ!

ਚੰਡੀਗੜ੍ਹ: ਖੇਡਾਂ ਦੇ ਦੇਸ਼ ਹਰਿਆਣਾ ਤੇ ਪੱਛਮੀ ਯੂ.ਪੀ. ਨੂੰ ਆਪਣੇ ਡਾਂਸ ਨਾਲ ਹਿਲਾ ਦੇਣ ਵਾਲੀ ਸਪਨਾ ਫਿਰ ਸੁਰਖ਼ੀਆਂ ਵਿੱਚ ਹੈ। ਇਸ ਵਾਰ ਉਸ ਦੀ ਕੋਈ ਪਰਫਾਰਮ ਨਹੀਂ, ਬਲਕਿ ਕੁਝ ਫ਼ੋਟੋ ਸੋਸ਼ਲ ਮੀਡੀਆ ਤੇ ਵੱਟਸਐਪ ਉੱਤੇ ਵਾਇਰਲ ਹੋ ਰਹੀਆਂ ਹਨ। ਫੇਸਬੁੱਕ ਉੱਤੇ ਬਹੁਤ ਸਾਰੀਆਂ ਪੋਸਟਾਂ ਵਿੱਚ ਸਪਨਾ ਦੀਆਂ ਕੁਝ ਫ਼ੋਟੋ ਪਾਈਆਂ ਜਾ ਰਹੀਆਂ ਹਨ। ਇੱਕ ਵਿੱਚ ਉਹ ਬੈੱਡ ਉੱਤੇ ਬੈਠੀ ਹੈ ਜਦੋਂਕਿ ਦੂਸਰੀ ਫ਼ੋਟੋ ਵਿੱਚ ਉਹ ਕਿਤੇ ਖੜ੍ਹੀ ਦਿੱਸ ਰਹੀ ਹੈ। ਸਪਨਾ ਹੋਟਲ ਵਿੱਚ ਰੁਕੀ ਸੀ, ਜਿੱਥੇ ਪੁਲਿਸ ਨੇ ਰੇਡ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਯੂਟਿਊਬ ਉੱਤੇ ਕੁਝ ਵੀਡੀਓ ਵੀ ਇਹੀ ਕਹਿ ਰਹੇ ਹਨ, ਜਦੋਂਕਿ ਅਜਿਹਾ ਕੁਝ ਹੋਇਆ ਹੀ ਨਹੀਂ..
sapna_150617-102222-600x314
ਸੋਸ਼ਲ ਮੀਡੀਆ ਉੱਤੇ ਵਾਇਰਲ ਤਸਵੀਰਾਂ ਦੀ ਪੜਤਾਲ ਕਰਨ ਤੋਂ ਪਤਾ ਲੱਗਾ ਕਿ ਇਹ ਤਸਵੀਰਾਂ ਫ਼ਤਿਹਾਬਾਦ ਦੀਆਂ ਹਨ, ਜਿੱਥੇ ਸਪਨਾ ਇੱਕ ਸ਼ੋਅ ਲਈ ਗਈ ਸੀ। ਫ਼ਤਿਹਾਬਾਦ ਹਰਿਆਣਾ ਵਿੱਚ ਹੈ। ਇੱਥੇ ਇੱਕ ਮੈਰਿਜ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਸਪਨਾ ਨੂੰ ਬੁਲਾਇਆ ਗਿਆ ਸੀ। ਇਸ ਇਵੈਂਟ ਵਿੱਚ ਸਪਨਾ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਫ਼ਤਿਹਾਬਾਦ ਦੇ ਐਸਐਚਓ ਸੋਮਵੀਰ ਢਾਕਾ ਕੋਲ ਸੀ। ਤਸਵੀਰਾਂ ਵਿੱਚ ਜਿਹੜਾ ਪੁਲਿਸ ਵਾਲਾ ਦਿੱਸ ਰਿਹਾ ਹੈ, ਉਹ ਹੋਟਲ ਵਿੱਚ ਰੇਡ ਮਾਰਨ ਨਹੀਂ ਬਲਕਿ ਸਪਨਾ ਦੀ ਸਿਕਿਉਰਿਟੀ ਲਈ ਗਿਆ ਸੀ।
sapna-real_150617-102337-600x314
ਸਮਾਰੋਹ ਤੋਂ ਬਾਅਦ ਜਦੋਂ ਸਪਨਾ ਆਪਣੇ ਕਮਰੇ ਵਿੱਚ ਬੈਠੀ ਹੋਈ ਸੀ ਤਾਂ ਇਹ ਤਸਵੀਰਾਂ ਖਿੱਚੀਆਂ ਗਈਆਂ। ਬਾਅਦ ਵਿੱਚ ਫ਼ਰਜ਼ੀ ਖ਼ਬਰ ਨਾਲ ਵਾਇਰਲ ਹੋ ਗਈਆਂ। ਜਦੋਂਕਿ ਐਸਐਚਓ ਸੋਮਵੀਰ ਸਪਨਾ ਨੂੰ ਉਸ ਦੀ ਗੱਡੀ ਤੱਕ ਛੱਡਣ ਗਏ। ਉਦੋਂ ਵੀ ਕੁਝ ਫੋਟੋਜ਼ ਖਿੱਚੀਆਂ ਗਈਆਂ ਤੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਕਰਨ ਦੀ ਅਫ਼ਵਾਹ ਨਾਲ ਸੋਸ਼ਲ ਮੀਡੀਆ ਉੱਤੇ ਪਾ ਦਿੱਤਾ। ਇਹ ਤਸਵੀਰਾਂ ਇੰਨੀਆਂ ਮਸ਼ਹੂਰ ਹੋ ਗਈਆਂ ਕਿ ਸਪਨਾ ਨੂੰ ਖ਼ੁਦ ਸਫ਼ਾਈ ਦੇਣੀ ਪੈ ਗਈ…
First Published: Monday, 19 June 2017 3:29 PM

Related Stories

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ

'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ
'ਆਪ' ਦੇ ਹਥਿਆਰਾਂ ਨਾਲ ਕੇਜਰੀਵਾਲ 'ਤੇ ਹਮਲਾ

ਨਵੀਂ ਦਿੱਲੀ: ਦਿੱਲੀ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਗਏ

ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ
ਜ਼ਮੀਨੀ ਵਿਵਾਦ: ਤਿੰਨ ਜਣਿਆਂ ਦਾ ਕਤਲ, ਦੋ ਜ਼ਿੰਦਾ ਸਾੜੇ

ਰਾਏਬਰੇਲੀ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ‘ਚ ਜ਼ਮੀਨ ‘ਤੇ ਕਬਜ਼ਾ ਕਰਨ ਨੂੰ

ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ
ਚੀਨ ਨੇ ਸਰਹੱਦ 'ਤੇ ਭਾਰਤ ਨੂੰ ਵੰਗਾਰਿਆ

ਨਵੀਂ ਦਿੱਲੀ: ਚੀਨ ਦੀ ਸੈਨਾ ਨੇ ਸਿੱਕਮ ਵਿੱਚ ਭਾਰਤੀ ਸੈਨਾ ਨਾਲ ਹੱਥੋਪਾਈ ਕਰਕੇ

ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ
ਲਾਭਪਾਤਰੀ ਨੂੰ ਦੇਣਾ ਹੀ ਪਵੇਗਾ ਅਧਾਰ ਕਾਰਡ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਹਰ ਲਾਭ ਵਾਲੀ ਸਕੀਮ ਲਈ ਅਧਾਰ

ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ

ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ

GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ
GST ਨਾਲ 17 ਟੈਕਸ ਖਤਮ; ਮਹਿੰਗਾਈ ਦਾ ਨਹੀਂ ਪਵੇਗਾ ਭਾਰ

ਨਵੀਂ ਦਿੱਲੀ: ਅੱਜ GST ਉੱਤੇ ‘ABP News’ ਦੇ ਖ਼ਾਸ ਪ੍ਰੋਗਰਾਮ ‘ਜੀਐਸਟੀ ਸੰਮੇਲਨ’ ਵਿੱਚ

ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ
ਆ ਗਿਆ ਮਾਨਸੂਨ, ਹੋ ਜਾਓ ਤਿਆਰ, ਲੱਗਣਗੀਆਂ ਛਹਿਬਰਾਂ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਕਿਹਾ ਹੈ ਕਿ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ ‘ਚ

ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ
ਕੈਨੇਡੀਅਨ ਸੰਸਦ 'ਚ ਪ੍ਰੋ. ਸਾਈਬਾਬਾ ਦੇ ਹੱਕ 'ਚ ਪਟੀਸ਼ਨ ਦਾਖ਼ਲ

ਸਰੀ: ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ