ਦਿੱਲੀ 'ਚ ਜ਼ਹਿਰੀਲੀ ਧੁੰਦ ਦਾ ਕਹਿਰ ਬਰਕਰਾਰ, ਭਲਕੇ ਰਾਹਤ ਦੇ ਆਸਾਰ

By: ਏਬੀਪੀ ਸਾਂਝਾ | | Last Updated: Tuesday, 14 November 2017 12:32 PM
ਦਿੱਲੀ 'ਚ ਜ਼ਹਿਰੀਲੀ ਧੁੰਦ ਦਾ ਕਹਿਰ ਬਰਕਰਾਰ, ਭਲਕੇ ਰਾਹਤ ਦੇ ਆਸਾਰ

ਨਵੀਂ ਦਿੱਲੀ: ਦਿੱਲੀ ਨੂੰ ਪ੍ਰਦੂਸ਼ਣ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਧੁੰਦ ਬਰਕਰਾਰ ਹੈ। ਦਿੱਲੀ ‘ਚ ਪਿਛਲੇ ਹਫਤੇ ਤੋਂ ਛਾਈ ਪ੍ਰਦੂਸ਼ਣ ਵਾਲੀ ਧੁੰਦ ‘ਚ ਥੋੜ੍ਹਾ ਸੁਧਾਰ ਜ਼ਰੂਰ ਹੋਇਆ ਹੈ ਪਰ ਪ੍ਰੇਸ਼ਾਨੀ ਨਹੀਂ ਘੱਟ ਰਹੀ। ਸੋਮਵਾਰ ਨੂੰ ਹਵਾ ‘ਚ ਪੀਐਮ 2.5 ਤੇ ਪੀਐਮ 10 ਦੇ ਪੱਧਰ ‘ਚ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ ਤੇਜ਼ ਧੁੱਪ ਹੋਣ ਕਾਰਨ ਵਾਤਾਵਰਨ ‘ਚ ਥੋੜ੍ਹਾ ਸੁਧਾਰ ਹੋਇਆ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਵਿਜੀਬਿਲਟੀ 500 ਮੀਟਰ ਦਰਜ ਕੀਤੀ ਗਈ। ਇਹ ਸਵੇਰੇ 8.30 ਵਜੇ ਘੱਟ ਕੇ 400 ਰਹਿ ਗਈ ਸੀ। ਇਸ ਤੋਂ ਬਾਅਦ ਦਿਨ ‘ਚ ਧੁੱਪ ਤੇਜ਼ ਹੋਣ ਕਾਰਨ ਦੁਪਹਿਰ 2.30 ਵਜੇ ਵਿਜੀਬਿਲਟੀ 140 ਹੋ ਗਈ ਸੀ। ਸੋਮਵਾਰ ਸਵੇਰੇ ਘੱਟ ਵਿਜੀਬਿਲਟੀ ਕਾਰਨ ਰੇਲ ਵਿਭਾਗ ਨੂੰ 14 ਟ੍ਰੇਨਾਂ ਰੱਦ ਕਰਨੀਆਂ ਪਈਆਂ। ਦਿੱਲੀ ਦਾ ਜ਼ਿਆਦਾਤਰ ਤਾਪਮਾਨ ਸੋਮਵਾਰ ਨੂੰ 28.5 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹਵਾ ਦੀ ਨਮੀ ਦਾ ਲੈਵਲ 39 ਤੋਂ 98 ਫੀਸਦੀ ਹੋ ਗਿਆ।

ਮੌਸਮ ਵਿਭਾਗ ਨੇ ਹਾਲਾਤ ਦੇ ਮੱਦੇਨਜ਼ਰ ਅੱਜ ਦਿੱਲੀ ਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਬੱਦਲ ਰਹਿਣ ਤੇ ਹਲਕੇ ਕੋਹਰੇ ਦੀ ਸੰਭਾਵਨਾ ਦੱਸੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ 14 ਤੇ 15 ਨਵੰਬਰ ਨੂੰ ਹਲਕੀ ਬਾਰਸ਼ ਦੇ ਆਸਾਰ ਦੱਸੇ ਹਨ। ਬਾਰਸ਼ ਤੋਂ ਬਾਅਦ ਧੁੰਧ ਤੋਂ ਰਾਹਤ ਦੀ ਉਮੀਦ ਹੈ।

First Published: Tuesday, 14 November 2017 12:32 PM

Related Stories

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ

ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ
ਹੁਣ ਸਕੂਲਾਂ 'ਚ ਰੋਜ਼ਾਨਾ ਇਕ ਘੰਟੇ ਹੋਵੇਗੀ ਕਸਰਤ

ਨਵੀਂ ਦਿੱਲੀ : ਵਿਦਿਆਰਥੀਆਂ ਦੀ ਫਿਟਨੈੱਸ ਲਈ ਸਕੂਲਾਂ ਵਿਚ ਹੁਣ ਰੋਜ਼ਾਨਾ ਇਕ ਘੰਟੇ

ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ
ਫੋਨ 'ਤੇ ਜਾਤੀ ਸੂਚਕ ਸ਼ਬਦ ਬੋਲਣ 'ਤੇ ਪੰਜ ਸਾਲ ਤਕ ਕੈਦ

ਨਵੀਂ ਦਿੱਲੀ  : ਸੁਪਰੀਮ ਕੋਰਟ ਨੇ ਵਿਵਸਥਾ ਕੀਤੀ ਹੈ ਕਿ ਸਰਵਜਨਿਕ ਥਾਵਾਂ ‘ਤੇ ਫੋਨ

ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ
ਇੰਦਰਾ ਦਾ ਪੰਨਿਆਂ ਤੋਂ ਨਾਂ ਮਿਟਾਇਆ ਨਹੀਂ ਜਾ ਸਕੇਗਾ: ਪ੍ਰਣਬ

ਨਵੀਂ ਦਿੱਲੀ: ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ ਮੌਕੇ

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ
ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਧਮਕੀ

ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਫੌਜੀ