ਵਾਟਸਅੱਪ ਗਰੁੱਪਾਂ ਦੇ ਐਡਮਿਨਾਂ ਦੀ ਸ਼ਾਮਤ !

By: ABP SANJHA | | Last Updated: Friday, 21 April 2017 1:31 PM
ਵਾਟਸਅੱਪ ਗਰੁੱਪਾਂ ਦੇ ਐਡਮਿਨਾਂ ਦੀ ਸ਼ਾਮਤ !

ਨਵੀਂ ਦਿੱਲੀ: ਯੂ.ਪੀ. ਵਿੱਚ ਵਾਟਸਅੱਪ ਜ਼ਰੀਏ ਭੜਕਾਊ ਖ਼ਬਰਾਂ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ। ਯੂ.ਪੀ. ਸਰਕਾਰ ਨੇ ਇਸ ਲਈ ਠੋਸ ਕਦਮ ਚੁੱਕੇ ਹਨ। ਵਾਰਾਨਸੀ ਦੇ ਡੀਐਮ ਤੇ ਐਸਐਸਪੀ ਨੇ ਇੱਕ ਸੰਯੁਕਤ ਆਦੇਸ਼ ਜਾਰੀ ਕਰ ਕੇ ਹਦਾਇਤ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਵਾਟਸਅੱਪ ਗਰੁੱਪ ਚਲਾਉਣ ਵਾਲੇ ਐਡਮਿਨ ਇਸ ਆਦੇਸ਼ ਤੋਂ ਬਾਅਦ ਸੁਚੇਤ ਰਹਿਣ।
ਆਦੇਸ਼ ਅਨੁਸਾਰ ਜੇਕਰ ਕਿਸੇ ਗਰੁੱਪ ਵਿੱਚ ਭੜਕਾਊ, ਗ਼ਲਤ, ਤੱਥਾਂ ਨਾਲ ਭਰੀ ਹੋਈ ਕੋਈ ਅਫ਼ਵਾਹ ਫੈਲਾਉਣ ਵਾਲੀ ਪੋਸਟ ਪਾਈ ਜਾਂਦੀ ਹੈ ਤਾਂ ਗਰੁੱਪ ਦੇ ਐਡਮਿਨ ਖ਼ਿਲਾਫ਼ ਐਫ ਆਈਆਰ ਦਰਜ ਕੀਤੀ ਜਾਵੇਗੀ। ਡੀਐਮ ਯੇਸ਼ਵਰ ਰਾਮ ਮਿਸ਼ਰਾ ਤੇ ਐਸਐਸਪੀ ਨਿਤਿਨ ਤਿਵਾੜੀ ਵੱਲੋਂ 19 ਅਪ੍ਰੈਲ ਨੂੰ ਜਾਰੀ ਆਦੇਸ਼ ਵਿੱਚ ਆਖਿਆ ਗਿਆ ਕਿ ਸੋਸ਼ਲ ਮੀਡੀਆ ਉਤੇ ਵਿਅਕਤੀ ਦੀ ਸੁਤੰਰਤਾ ਬਹੁਤ ਜ਼ਰੂਰੀ ਹੈ ਤੇ ਸੁਤੰਤਰਤਾ ਦੇ ਨਾਲ ਹੀ ਜ਼ਿੰਮੇਵਾਰੀ ਵੀ ਜ਼ਰੂਰੀ ਹੈ।
ਆਮ ਤੌਰ ਉੱਤੇ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੇ ਨਾਮ ਉੱਤੇ ਬਣੇ ਗਰੁੱਪ ਤੇ ਹੋਰ ਨਾਮ ਨਾਲ ਬਣੇ ਗਰੁੱਪ ਵਿੱਚ ਕਈ ਵਾਰ ਅਜਿਹੀਆਂ ਖ਼ਬਰਾਂ ਤੇ ਸੁਨੇਹੇ ਮਿਲਦੇ ਹਨ ਜੋ ਤੱਥਾਂ ਤੋਂ ਦੂਰ ਹਨ। ਅਜਿਹੇ ਪੋਸਟਾਂ ਦੀ ਪੁਸ਼ਟੀ ਕੀਤੇ ਬਿਨਾਂ ਇਹ ਅੱਗੇ ਅੱਗੇ ਭੇਜੇ ਜਾਂਦੇ ਹਨ। ਅਜਿਹੇ ਵਿੱਚ ਗਰੁੱਪ ਦੇ ਐਡਮਿਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਂ ਤਾਂ ਤੱਥਾਂ ਨਾਲ ਪੋਸਟ ਪਾਏ ਜਾਂ ਫਿਰ ਗ਼ਲਤ ਸੁਨੇਹੇ ਪਾਉਣ ਵਾਲੇ ਨੂੰ ਗਰੁੱਪ ਵਿੱਚੋਂ ਹਟਾਏ।
First Published: Friday, 21 April 2017 1:31 PM

Related Stories

ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 
ਬਾਬੇ ਦੀ ਹਨੀ ਬਾਰੇ ਬਾਬੇ ਤੋਂ ਪੁੱਛਗਿੱਛ! 

ਸਿਰਸਾ: ਡੇਰਾ ਸਿਰਸਾ ਮੁਖੀ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿਛ ਕੀਤੀ ਜਾ ਸਕਦੀ ਹੈ।

ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!
ਹਨਪ੍ਰੀਤ ਦੇ ਸਾਬਕਾ ਪਤੀ 'ਤੇ ਹਮਲਾ!

ਚੰਡੀਗੜ੍ਹ: ਬਲਾਤਕਾਰੀ ਬਾਬੇ ਨਾਲ ਰਿਸ਼ਤਿਆਂ ਕਾਰਨ ਚਰਚਾ ‘ਚ ਆਈ ਹਨਪ੍ਰੀਤ ਦੇ

ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਮੋਦੀ ਦੇ ਦੌਰੇ ਕਾਰਨ ਵਿਦਿਆਰਥਣ ਨੇ ਮੁੰਨਿਆ ਆਪਣਾ ਸਿਰ, ਕਾਰਨ ਜਾਣ ਕੇ ਉੱਡ ਜਾਣਗੇ...

ਵਾਰਾਣਸੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਬਨਾਰਸ ਹਿੰਦੂ

ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!
ਮੋਦੀ ਨੇ ਕਿਉਂ ਰੱਖੀ ਟਾਇਲਟ ਦੀ ਨੀਂਹ!

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਵਿਚ ਸਵੱਛ ਭਾਰਤ ਮੁਹਿੰਮ

ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ
ਰਿਆਨ ਸਕੂਲ 'ਤੇ ਸੀਬੀਆਈ ਦੀ ਰੇਡ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ‘ਚ ਸੱਤ ਸਾਲਾਂ ਪ੍ਰਦੂਮਨ ਦੀ

SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ ਬੁੱਕ
SBI ਤੇ ICICI ਨੂੰ ਰੇਲਵੇ ਨੇ ਲੀਹੋਂ ਲਾਹਿਆ, ਇਨ੍ਹਾਂ ਬੈਂਕ ਤੋਂ ਨਹੀਂ ਹੋਵੇਗੀ ਟਿਕਟ...

ਨਵੀਂ ਦਿੱਲੀ: ਜੇਕਰ ਤੁਸੀਂ IRCTC ਤੋਂ ਆਨਲਾਈਨ ਟਿਕਟ ਦੀ ਬੁਕਿੰਗ ਕਰਦੇ ਹੋ ਤਾਂ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?
ਕਰੜੇ ਸੁਰੱਖਿਆ ਪ੍ਰਬੰਧਾਂ 'ਚੋਂ ਕਿਵੇਂ ਬਚ ਨਿਕਲੀ ਹਨੀਪ੍ਰੀਤ, ਸਰਕਾਰ ਦੀ ਸ਼ਹਿ?

ਚੰਡੀਗੜ੍ਹ: ਬਲਾਤਕਾਰ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ

ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ
ਦੋ ਨਾਬਾਲਿਗ ਜਬਰ ਜਨਾਹ ਪੀੜਤਾਂ ਨੂੰ ਗਰਭਪਾਤ ਦੀ ਇਜਾਜ਼ਤ

ਨਵੀਂ ਦਿੱਲੀ:ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਅਤੇ ਬੈਂਗਲੁਰੂ ਦੀਆਂ ਦੋ