ਵਾਟਸਅੱਪ ਗਰੁੱਪਾਂ ਦੇ ਐਡਮਿਨਾਂ ਦੀ ਸ਼ਾਮਤ !

By: ABP SANJHA | | Last Updated: Friday, 21 April 2017 1:31 PM
ਵਾਟਸਅੱਪ ਗਰੁੱਪਾਂ ਦੇ ਐਡਮਿਨਾਂ ਦੀ ਸ਼ਾਮਤ !

ਨਵੀਂ ਦਿੱਲੀ: ਯੂ.ਪੀ. ਵਿੱਚ ਵਾਟਸਅੱਪ ਜ਼ਰੀਏ ਭੜਕਾਊ ਖ਼ਬਰਾਂ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ। ਯੂ.ਪੀ. ਸਰਕਾਰ ਨੇ ਇਸ ਲਈ ਠੋਸ ਕਦਮ ਚੁੱਕੇ ਹਨ। ਵਾਰਾਨਸੀ ਦੇ ਡੀਐਮ ਤੇ ਐਸਐਸਪੀ ਨੇ ਇੱਕ ਸੰਯੁਕਤ ਆਦੇਸ਼ ਜਾਰੀ ਕਰ ਕੇ ਹਦਾਇਤ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਵਾਟਸਅੱਪ ਗਰੁੱਪ ਚਲਾਉਣ ਵਾਲੇ ਐਡਮਿਨ ਇਸ ਆਦੇਸ਼ ਤੋਂ ਬਾਅਦ ਸੁਚੇਤ ਰਹਿਣ।
ਆਦੇਸ਼ ਅਨੁਸਾਰ ਜੇਕਰ ਕਿਸੇ ਗਰੁੱਪ ਵਿੱਚ ਭੜਕਾਊ, ਗ਼ਲਤ, ਤੱਥਾਂ ਨਾਲ ਭਰੀ ਹੋਈ ਕੋਈ ਅਫ਼ਵਾਹ ਫੈਲਾਉਣ ਵਾਲੀ ਪੋਸਟ ਪਾਈ ਜਾਂਦੀ ਹੈ ਤਾਂ ਗਰੁੱਪ ਦੇ ਐਡਮਿਨ ਖ਼ਿਲਾਫ਼ ਐਫ ਆਈਆਰ ਦਰਜ ਕੀਤੀ ਜਾਵੇਗੀ। ਡੀਐਮ ਯੇਸ਼ਵਰ ਰਾਮ ਮਿਸ਼ਰਾ ਤੇ ਐਸਐਸਪੀ ਨਿਤਿਨ ਤਿਵਾੜੀ ਵੱਲੋਂ 19 ਅਪ੍ਰੈਲ ਨੂੰ ਜਾਰੀ ਆਦੇਸ਼ ਵਿੱਚ ਆਖਿਆ ਗਿਆ ਕਿ ਸੋਸ਼ਲ ਮੀਡੀਆ ਉਤੇ ਵਿਅਕਤੀ ਦੀ ਸੁਤੰਰਤਾ ਬਹੁਤ ਜ਼ਰੂਰੀ ਹੈ ਤੇ ਸੁਤੰਤਰਤਾ ਦੇ ਨਾਲ ਹੀ ਜ਼ਿੰਮੇਵਾਰੀ ਵੀ ਜ਼ਰੂਰੀ ਹੈ।
ਆਮ ਤੌਰ ਉੱਤੇ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੇ ਨਾਮ ਉੱਤੇ ਬਣੇ ਗਰੁੱਪ ਤੇ ਹੋਰ ਨਾਮ ਨਾਲ ਬਣੇ ਗਰੁੱਪ ਵਿੱਚ ਕਈ ਵਾਰ ਅਜਿਹੀਆਂ ਖ਼ਬਰਾਂ ਤੇ ਸੁਨੇਹੇ ਮਿਲਦੇ ਹਨ ਜੋ ਤੱਥਾਂ ਤੋਂ ਦੂਰ ਹਨ। ਅਜਿਹੇ ਪੋਸਟਾਂ ਦੀ ਪੁਸ਼ਟੀ ਕੀਤੇ ਬਿਨਾਂ ਇਹ ਅੱਗੇ ਅੱਗੇ ਭੇਜੇ ਜਾਂਦੇ ਹਨ। ਅਜਿਹੇ ਵਿੱਚ ਗਰੁੱਪ ਦੇ ਐਡਮਿਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਾਂ ਤਾਂ ਤੱਥਾਂ ਨਾਲ ਪੋਸਟ ਪਾਏ ਜਾਂ ਫਿਰ ਗ਼ਲਤ ਸੁਨੇਹੇ ਪਾਉਣ ਵਾਲੇ ਨੂੰ ਗਰੁੱਪ ਵਿੱਚੋਂ ਹਟਾਏ।
First Published: Friday, 21 April 2017 1:31 PM

Related Stories

ਨਹੀਂ ਰਹੇ ਵਿਨੋਦ ਖੰਨਾ
ਨਹੀਂ ਰਹੇ ਵਿਨੋਦ ਖੰਨਾ

ਮੁੰਬਈ : ਐਕਟਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ

ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ
ਤਣਾਅ ਮਗਰੋਂ ਇੰਟਰਨੈੱਟ ਸੇਵਾਵਾਂ ਮਹੀਨੇ ਲਈ ਠੱਪ

ਸ੍ਰੀਨਗਰ: ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਘਾਟੀ ‘ਚ ਇੰਟਰਨੈੱਟ ਸੇਵਾਵਾਂ ‘ਤੇ

ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ
ਬੀਜੇਪੀ ਦੇ ਸਾਰੇ ਮੁਸਲਮਾਨ ਉਮੀਦਵਾਰ ਹਾਰੇ

ਨਵੀਂ ਦਿੱਲੀ: ਦਿੱਲੀ ਐਮਸੀਡੀ ਨਤੀਤਿਆਂ ‘ਚ ਭਾਵੇਂ ਬੀਜੇਪੀ ਨੇ ਵੱਡੀ ਜਿੱਤ ਹਾਸਲ

ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ
ਕ੍ਰਿਕਟਰ ਹਰਭਜਨ ਨਸਲੀ ਵਿਤਕਰੇ ਦਾ ਸ਼ਿਕਾਰ

ਚੰਡੀਗੜ੍ਹ: ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਜੈੱਟ ਏਅਰਵੇਜ਼ ਦੇ ਪਾਇਲਟ ‘ਤੇ

ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ
ਦਿੱਲੀ ਹਾਰਨ ਮਗਰੋਂ ਅਸਤੀਫਿਆਂ ਦੀ ਝੜੀ

ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਇੰਚਾਰਜ ਪੀ.ਸੀ. ਚਾਕੋ ਨੇ ਐਮ.ਸੀ.ਡੀ. ਚੋਣਾਂ ‘ਚ

ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ
ਪਾਕਿਸਤਾਨੀ ਹੈਕਰਾਂ ਦਾ ਭਾਰਤੀ ਵੈੱਬਸਾਈਟਾਂ 'ਤੇ ਵੱਡਾ ਹਮਲਾ

ਨਵੀਂ ਦਿੱਲੀ: ਦੇਸ਼ ਦੇ ਚਾਰ ਪ੍ਰਮੁੱਖ ਵਿੱਦਿਅਕ ਅਦਾਰਿਆਂ ਦਿੱਲੀ ਯੂਨੀਵਰਸਿਟੀ,

ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ
ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ 'ਤੇ ਵੱਡੇ ਸਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਤੋਂ ਵੱਡੀ

ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ
ਤਾਰਾਂ ਨਾਲ ਟਕਰਾ ਡਿੱਗਿਆ ਜਹਾਜ਼, ਦੋ ਪਾਇਲਟ ਹਲਾਕ

ਭੋਪਾਲ: ਮੱਧ ਪ੍ਰਦੇਸ਼ ਦੇ ਬਾਲਘਾਟ ਜ਼ਿਲ੍ਹੇ ‘ਚ ਖੇਰਲਾਜ਼ੀ ‘ਚ ਬੁੱਧਵਾਰ ਸਵੇਰੇ

ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?
ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ

ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ
ਯੋਗੇਂਦਰ ਯਾਦਵ ਦੀ ਕੇਜਰੀਵਾਲ ਨੂੰ ਨਸੀਹਤ

ਨਵੀਂ ਦਿੱਲੀ: ਐਮਸੀਡੀ ਚੋਣ ਨਤੀਜਿਆਂ ਬਾਰੇ ਗੱਲਬਾਤ ਕਰਦਿਆਂ ਸਵਰਾਜ ਇੰਡੀਆ ਦੇ