ਪੁੱਤ ਦੇ ਕਤਲ ਮਗਰੋਂ ਡਰਿਆ ਅਰਬਪਤੀ ਬਜ਼ੁਰਗ ਜੋੜਾ ਬੰਗਲੇ 'ਚ ਕੈਦ

By: ਰਵੀ ਇੰਦਰ ਸਿੰਘ | | Last Updated: Tuesday, 9 January 2018 5:47 PM
ਪੁੱਤ ਦੇ ਕਤਲ ਮਗਰੋਂ ਡਰਿਆ ਅਰਬਪਤੀ ਬਜ਼ੁਰਗ ਜੋੜਾ ਬੰਗਲੇ 'ਚ ਕੈਦ

ਮ੍ਰਿਤਕ ਯੋਗੇਸ਼ ਆਪਣੀ ਪਤਨੀ ਪ੍ਰਿਅੰਕਾ ਨਾਲ

ਯਮੁਨਾਨਗਰ: ਹਰਿਆਣਾ ਦਾ ਇੱਕ ਬਜ਼ੁਰਗ ਅਰਬਪਤੀ ਜੋੜਾ ਆਪਣੇ ਕਤਲ ਦੇ ਡਰੋਂ ਬੰਗਲੇ ਦੀ ਚਾਰਦਿਵਾਰੀ ਵਿੱਚ ਕੈਦ ਹੋਣ ਲਈ ਮਜਬੂਰ ਹੋ ਗਿਆ ਹੈ। ਜੋੜੇ ਨੂੰ ਆਪਣੀ ਨੂੰਹ ਤੋਂ ਜਾਨ ਦਾ ਖ਼ਤਰਾ ਜਾਪਦਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਨੂੰਹ ਨੇ ਹੀ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਹੈ। ਹੁਣ ਉਨ੍ਹਾਂ ਨੂੰ ਮਾਰ ਦੇਵੇਗੀ। ਬਜ਼ੁਰਗਾਂ ਨੇ ਆਪਣੀ ਨੂੰਹ ‘ਤੇ ਜ਼ਬਰੀ ਘਰ ਵਿੱਚ ਦਾਖ਼ਲ ਹੋਣ ਦੇ ਇਲਜ਼ਾਮ ਵੀ ਲਾਏ ਹਨ। ਪੂਰਾ ਮਾਮਲਾ ਕਾਫੀ ਪੇਚੀਦਾ ਹੈ।

 

ਦਰਅਸਲ, 2016 ਵਿੱਚ ਅਰਬਪਤੀ ਸੁਭਾਸ਼ ਬਤਰਾ ਦੇ ਇਕਲੌਤੇ ਪੁੱਤਰ ਯੋਗੇਸ਼ ਬਤਰਾ ਦੀ ਅਚਾਨਕ ਮੌਤ ਹੋ ਗਈ ਸੀ। ਸੁਭਾਸ਼ ਬਤਰਾ ਮੁਤਾਬਕ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਦੀ ਨੂੰਹ ਨੇ ਆਪਣੇ ਪ੍ਰੇਮੀ, ਪੁੱਤਰੀ ਤੇ ਦੋ ਕਿਰਾਏ ਦੇ ਗੁੰਡਿਆਂ ਨਾਲ ਰਲ਼ ਕੇ ਉਸ ਦੇ ਪੁੱਤ ਦਾ ਕਤਲ ਕਰ ਦਿੱਤਾ ਤੇ ਉਸ ਨੂੰ ਹਾਦਸੇ ਦਾ ਰੂਪ ਦੇ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਉਕਤ ਪੰਜ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਹੁਣ ਇਹ ਸਾਰੇ ਜ਼ਮਾਨਤ ‘ਤੇ ਰਿਹਾਅ ਹਨ।

 

ਇਸ ਤੋਂ ਬਾਅਦ ਸੁਭਾਸ਼ ਬਤਰਾ ਦੀ ਨੂੰਹ ਪ੍ਰਿਅੰਕਾ ਤੇ ਹੋਰ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਵਿੱਚ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। CCTV ਵਿੱਚ ਕੰਧ ਟੱਪਦਿਆਂ ਹੋਏ ਉਕਤ ਪੰਜ ਲੋਕ ਕੈਦ ਹੋ ਗਏ ਹਨ। ਬਜ਼ੁਰਗ ਜੋੜੇ ਨੇ ਦੱਸਿਆ ਕਿ ਡਰਦੇ ਹੋਏ ਉਨ੍ਹਾਂ ਖ਼ੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਆਪਣੀ ਨੂੰਹ ਤੇ ਪੋਤੀ ਨੂੰ ਘਰ ਵਿੱਚ ਰੱਖਣ ਦੀ ਹਦਾਇਤ ਕੀਤੀ।

 

ਸੁਭਾਸ਼ ਬਤਰਾ ਨੇ ਦੱਸਿਆ ਕਿ ਉਨ੍ਹਾਂ ਉਕਤ ਮੁਲਜ਼ਮਾਂ ਦੀ ਜ਼ਮਾਨਤ ਰੱਦ ਕਰਵਾਉਣ ਲਈ ਹਾਈਕੋਰਟ ਜਾਣਗੇ। ਇਸ ਮਾਮਲੇ ‘ਤੇ ਯਮੁਨਾਨਗਰ ਦੇ ਸੀਨੀਅਰ ਵਕੀਲ ਪ੍ਰਮੋਦ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪੁੱਤ ਦੇ ਕਤਲ ਦੇ ਮੁਲਜ਼ਮਾਂ ਨੂੰ ਮਾਪਿਆਂ ਨਾਲ ਰਹਿਣ ਲਈ ਮਜਬੂਰ ਕਰਨਾ ਸਹੀ ਨਹੀਂ ਹੈ। ਸੀਨੀਅਰ ਸਿਟੀਜ਼ਨ ਜੋੜੇ ਦੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ।

First Published: Tuesday, 9 January 2018 5:47 PM

Related Stories

ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ
ਕੇਜਰੀਵਾਲ ਨੂੰ ਹਾਈਕੋਰਟ ਤੋਂ ਵੀ ਝਟਕਾ

ਨਵੀਂ ਦਿੱਲੀ: ਆਫ਼ਿਸ ਆਫ ਪ੍ਰੋਫਿਟ ਮਾਮਲੇ ਵਿੱਚ ਆਪਣੀਆਂ ਸੀਟਾਂ ਤੋਂ ਹੱਥ ਧੋਣ ਵਾਲੇ

ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ
ਹਰਮਨਪ੍ਰੀਤ ਬਣੀ ਸੀਏਟ ਨਾਲ ਕਰਾਰ ਕਰਨ ਵਾਲੀ ਪਹਿਲੀ ਖਿਡਾਰਨ

ਨਵੀਂ ਦਿੱਲੀ: ਭਾਰਤ ਦੀ ਸਟਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਸੀਏਟ ਨਾਲ ਬੱਲੇ ਦਾ

'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'
'ਪਰੀਕਰ ਬੀਫ ਦਰਾਮਦ, ਯੋਗੀ ਬਰਾਮਦ, ਰਿਜੀਜੂ ਖਾਣਾ ਤੇ ਸੋਮ ਵੇਚਣਾ ਚਾਹੁੰਦੇ'

ਨਵੀਂ ਦਿੱਲੀ: ਇਸ ਸਾਲ ਹੋਣ ਵਾਲੇ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਕਰਨਾਟਕ ਵੀ ਸ਼ਾਮਲ

ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ
ਭਾਰਤ ਦਾ ਬਿਨ ਲਾਦੇਨ ਗ੍ਰਿਫਤਾਰ

ਨਵੀਂ ਦਿੱਲੀ: ਗਣਤੰਤਰ ਦਿਵਸ ਤੋਂ ਪਹਿਲਾਂ, ਭਾਰਤ ਦੇ ਸਭ ਮੋਸਟ ਵਾਂਟੇਡ ਅੱਤਵਾਦੀ

ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ
ਮੋਦੀ ਸਰਕਾਰ ਨੇ ਜ਼ੋਰ ਦਾ ਝਟਕਾ ਹੌਲੀ ਜਿਹੀ ਲਾਇਆ, 80 ਰੁਪਏ ਹੋਇਆ ਪੈਟਰੋਲ

ਨਵੀਂ ਦਿੱਲੀ: ਮੁਲਕ ਵਿੱਚ ਹੁਣ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ ਬਦਲ ਰਹੀਆਂ ਹਨ।

ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ
ਭਾਰਤ ਦੀ 73 ਫੀਸਦੀ ਜਾਇਦਾਦ ਇੱਕ ਫੀਸਦੀ ਲੋਕਾਂ ਦੀ ਜੇਬ 'ਚ

ਨਵੀਂ ਦਿੱਲੀ: ਭਾਰਤ ਵਿੱਚ ਸਭ ਤੋਂ ਧਨੀ ਇੱਕ ਫ਼ੀਸਦੀ ਅਮੀਰਾਂ ਨੇ ਪਿਛਲੇ ਸਾਲ 73 ਫ਼ੀਸਦੀ

ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ
ਮੋਦੀ ਨੂੰ ਅਹੁਦੇ ਦਾ ਹੰਕਾਰ: ਅੰਨਾ ਹਜ਼ਾਰੇ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਸਿੱਧ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ

ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ
ਧੁੰਦ ਦਾ ਕਹਿਰ: ਦਰਜਨ ਵਾਹਨ ਟਕਰਾਏ, 3 ਮੌਤਾਂ

ਕਰਨਾਲ: ਧੁੰਦ ਤੇ ਕੋਹਰੇ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ।

ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ

ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ

ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ
ਇਸ ਕੰਮ ਲਈ ਲੋਕਾਂ ਨੇ 14 ਹਜ਼ਾਰ ਕਿਲੋਮੀਟਰ ਲੰਬੀ ਮਨੁੱਖੀ ਲੜੀ ਬਣਾਈ

ਪਟਨਾ : ਬਿਹਾਰ ਦੇ ਕਰੋੜਾਂ ਲੋਕਾਂ ਨੇ ਐਤਵਾਰ ਨੂੰ ਇਕ ਦੂਸਰੇ ਦਾ ਹੱਥ ਫੜ ਕੇ ਦਾਜ ਅਤੇ