ਪੁੱਤ 'ਤੇ ਕਾਲੇ ਧਨ ਦਾ ਇਲਜ਼ਾਮ ਆਉਣ 'ਤੇ ਯਸ਼ਵੰਤ ਸਿਨਹਾ ਨੇ ਅਮਿਤ ਸ਼ਾਹ ਨੂੰ ਵੀ ਘੜੀਸਿਆ

By: ਰਵੀ ਇੰਦਰ ਸਿੰਘ | | Last Updated: Saturday, 11 November 2017 2:33 PM
ਪੁੱਤ 'ਤੇ ਕਾਲੇ ਧਨ ਦਾ ਇਲਜ਼ਾਮ ਆਉਣ 'ਤੇ ਯਸ਼ਵੰਤ ਸਿਨਹਾ ਨੇ ਅਮਿਤ ਸ਼ਾਹ ਨੂੰ ਵੀ ਘੜੀਸਿਆ

ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਜੈਅੰਤ ਸਿਨਹਾ ਸਮੇਤ ਉਨ੍ਹਾਂ ਸਾਰੇ ਨੇਤਾਵਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਨਾਂ ਪੈਰਾਡਾਈਜ਼ ਪੇਪਰਜ਼ ਵਿੱਚ ਆਏ ਹਨ। ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਮੁਖੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਦੀ ਕਥਿਤ ਹੈਰਾਨੀਜਨਕ ਤਰੱਕੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

 

ਸਿਨਹਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਜਿਹੜੇ ਵੀ ਨੇਤਾਵਾਂ ਦੇ ਨਾਂਅ ਪੈਰਾਡਾਈਜ਼ ਪੇਪਰਜ਼ ਵਿੱਚ ਆਏ ਹਨ, ਉਨ੍ਹਾਂ ਦੀ ਜਾਂਚ ਕਰ ਕੇ 15 ਦਿਨਾ ਵਿੱਚ ਐਲਾਨ ਕੀਤਾ ਜਾਵੇ ਕਿ ਕੌਣ ਦੋਸ਼ੀ ਹੈ ਤੇ ਕੌਣ ਦੋਸ਼ੀ ਨਹੀਂ ਹੈ।

 

ਉਨ੍ਹਾਂ ਕਿਹਾ, “ਜੇਕਰ ਜੈਅੰਤ ਸਿਨਹਾ ਵਿਰੁੱਧ ਜਾਂਚ ਹੋਵੇਗੀ ਤਾਂ ਜੈ ਸ਼ਾਹ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੈ ਸ਼ਾਹ ਦੇ ਮਾਮਲੇ ਵਿੱਚ ਇਹ ਕਿਉਂ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਤਕਲੀਫ ਹੈ ਉਹ ਅਦਾਲਤ ਜਾਣ?”

 

ਪਿਛਲੇ ਮਹੀਨੇ ਇੱਕ ਖ਼ਬਰਾਂ ਵਾਲੀ ਵੈੱਬਸਾਈਟ ਨੇ ਜੈ ਸ਼ਾਹ ਦੀ ਕੰਪਨੀ ਨਾਲ ਸਬੰਧਤ ਰਿਪੋਰਟ ਛਾਪੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਾਹ ਦੀ ਕੰਪਨੀ ਦਾ ਟਰਨਓਵਰ ਇੱਕ ਸਾਲ ਵਿੱਚ ਕਥਿਤ ਤੌਰ ‘ਤੇ 16,000 ਗੁਣਾ ਵਧ ਗਿਆ।

 

ਜੈ ਸ਼ਾਹ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ। ਵਿਰੋਧੀ ਧਿਰ ਵੱਲੋਂ ਇਸ ਮੁੱਦੇ ਨੂੰ ਜ਼ੋਰ-ਸ਼ੋਰ ਚੁੱਕਿਆ ਗਿਆ ਸੀ ਪਰ ਆਰ.ਐਸ.ਐਸ. ਦੇ ਸੀਨੀਅਰ ਆਗੂ ਸੁਰੇਸ਼ ਭੈਆਜੀ ਜੋਸ਼ੀ ਨੇ ਕਿਹਾ ਸੀ ਕਿ ਜੈ ਸ਼ਾਹ ‘ਤੇ ਇਲਜ਼ਾਮ ਲਾਉਣ ਵਾਲੇ ਲੋਕਾਂ ਨੂੰ ਅਦਾਲਤ ਜਾਣਾ ਚਾਹੀਦਾ ਹੈ।

 

ਪੈਰਾਡਾਈਜ਼ ਪੇਪਰਜ਼ ਵਿੱਚ ਆਪਣੇ ਪੁੱਤਰ ਦਾ ਨਾਂ ਹੋਣ ‘ਤੇ ਯਸ਼ਵੰਤ ਸਿਨਹਾ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਜੈਅੰਤ ਸ਼ਾਹ ਦਾ ਲੈਣ-ਦੇਣ ਪੂਰੀ ਤਰ੍ਹਾਂ ਸਹੀ ਹੈ ਤੇ ਕਾਨੂੰਨ ਦੇ ਮੁਤਾਬਕ ਹੀ ਹੈ।

First Published: Saturday, 11 November 2017 2:28 PM

Related Stories

ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ
ਡਿਜੀਟਲ ਪੇਮੈਂਟ 'ਤੇ ਮਿਲੇਗੀ 2 ਫੀਸਦੀ ਛੋਟ

ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ ‘ਤੇ ਦੋ

ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ ਟੈਕਸ?
ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋਰ ਰਹੇ, ਜਾਣੋ ਕਿਸ ਚੀਜ਼ 'ਤੇ ਕਿੰਨਾ...

ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ

ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ
ਰੇਲ ਦੀ ਟਿਕਟ ਨਹੀਂ ਲਈ ਤਾਂ ਨਾ ਹੋਵੋ ਪ੍ਰੇਸ਼ਾਨ, ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ: ਜੇਕਰ ਤੁਸੀਂ ਟ੍ਰੇਨ ‘ਤੇ ਸਫਰ ਕਰ ਰਹੇ ਹੋ ਤੇ ਜਲਦਬਾਜ਼ੀ ‘ਚ ਟਿਕਟ

ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲੀ 'ਆਕਸੀਜ਼ਨ'

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਚੰਗੀ ਖਬਰ ਆਈ

ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ
ਆਖਰ ਕੀ ਹੈ ਦੇਸ਼ ਦੀ ਰਾਜਨੀਤੀ 'ਚ ਹੰਗਾਮਾ ਮਚਾਉਣ ਵਾਲਾ 'MEME'? ਜਾਣੋ ਇਤਿਹਾਸ

ਨਵੀਂ ਦਿੱਲੀ: ਸੋਸ਼ਲ ਮੀਡੀਆ ਤੇ ਯੂਥ ਕਾਂਗਰਸ ਦੇ ਇੱਕ ਮੀਮ ਨਾਲ ਵਿਵਾਦ ਖੜ੍ਹਾ ਹੋ

ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ
ਸੱਤਵਾਂ ਤਨਖਾਹ ਕਮਿਸ਼ਨ: ਮੁਲਾਜ਼ਮਾਂ ਨੂੰ ਵੱਡਾ ਝਟਕਾ

ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ

ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..
ਪਹਿਲਾਂ ਮਹਿਲਾ ਨਾਲ ਬਦਸਲੂਕੀ, ਫਿਰ ਪੈਰ ਛੂਹ ਕੇ ਮੁਆਫ਼ੀ ਮੰਗੀ..

ਹੈਦਰਾਬਾਦ- ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਦੋ ਵਿਅਕਤੀਆਂ ਨੇ ਪਹਿਲਾਂ

ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ
ਇੰਡੀਗੋ ਏਅਰਲਾਈਨਜ਼ ਦੇ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ

ਨਵੀਂ ਦਿੱਲੀ- ਇੰਡੀਗੋ ਏਅਰਲਾਈਨਜ਼ ਹੁਣ ਫਿਰ ਵਿਵਾਦਾਂ ਵਿੱਚ ਆ ਗਈ ਹੈ। ਉਸ ਦੇ ਕੁਝ

ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...
ਆਰ.ਐੱਸ.ਐੱਸ. ਦੇ ਵਰਕਰ ਦਾ ਕਤਲ...

ਮੇਰਠ- ਸ਼ਹਿਰ ਦੇ ਸਿਵਲ ਥਾਣਾ ਖੇਤਰ ਵਿੱਚ ਆਰ ਐੱਸ ਐੱਸ ਦੇ ਇੱਕ ਵਰਕਰ ਸੁਨੀਲ ਗਰਗ (56)