ਆਪ' ਦੀ ਜੰਗ 'ਚ ਯੋਗੇਂਦਰ ਯਾਦਵ ਵੀ ਕੁੱਦਿਆ

By: ABP SANJHA | | Last Updated: Sunday, 14 May 2017 5:21 PM
ਆਪ' ਦੀ ਜੰਗ 'ਚ ਯੋਗੇਂਦਰ ਯਾਦਵ ਵੀ ਕੁੱਦਿਆ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਦੀ ਲੜਾਈ ਵਿੱਚ ਹੁਣ ‘ਆਪ’ ਦਾ ਇੱਕ ਹੋਰ ਸਾਬਕਾ ਆਗੂ ਤੇ ਸਵਰਾਜ ਇੰਡੀਆ ਪਾਰਟੀ ਦੇ ਮੁਖੀ ਯੋਗੇਂਦਰ ਯਾਦਵ ਵੀ ਕੁੱਦ ਪਿਆ ਹੈ। ਯਾਦਵ ਨੇ ਕੇਜਰੀਵਾਲ ਤੇ ਕਪਿਲ ਮਿਸ਼ਰਾ ਉੱਤੇ ਇਕੱਠਾ ਹਮਲਾ ਬੋਲਿਆ ਹੈ।

 
ਯੋਗੇਂਦਰ ਨੇ ਟਵੀਟ ਰਾਹੀਂ ਕੇਜਰੀਵਾਲ ਤੇ ਕਪਿਲ ਮਿਸ਼ਰਾ ਨੂੰ ਸੱਚਾ ਗੁਰੂ ਚੇਲਾ ਆਖਿਆ ਹੈ। ਯਾਦਵ ਨੇ ਵਿਅੰਗਆਤਮਕ ਤਰੀਕੇ ਨਾਲ ਆਖਿਆ ਹੈ ਕਿ ਕਪਿਲ ਦੀ ਪਰਫਾਰਮੈਂਸ ਨੂੰ ਦੇਖ ਕੇ ਲੱਗਦਾ ਹੈ ਕਿ ਗੁਰੂ ਗੁੜ ਰਹਿ ਗਿਆ ਤੇ ਚੇਲਾ ਸ਼ੱਕਰ ਹੋ ਗਿਆ।

 

Yogendra Yadav ✔ @_YogendraYadav
Kejriwal-Kapil is a model of Guru-Shishya parampara!
Today it seemed @KapilMishraAAP is outdoing his guru!
1:42 PM – 14 May 2017

 

ਆਪਣੇ ਇੱਕ ਹੋਰ ਟਵੀਟ ਵਿੱਚ ਯੋਗੇਂਦਰ ਯਾਦਵ ਨੇ ਆਖਿਆ ਕਿ ਕਪਿਲ ਮਿਸ਼ਰਾ ਦੇ ਲਾਏ ਹੋਏ ਦੋਸ਼ ਪੁਰਾਣੇ ਜ਼ਰੂਰ ਹਨ ਪਰ ਗੰਭੀਰ ਹਨ। ਇਨ੍ਹਾਂ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਆਪਣੇ ਇਸੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਇਹ ਇੱਕ ਤਰਫਾ ਮੁਹਿੰਮ ਕਿਉਂ, ਬੀਜੇਪੀ ਤੇ ਕਾਂਗਰਸ ਦੇ ਕਾਲ਼ੇ ਧਨ ਉੱਤੇ ਚੁੱਪੀ ਕਿਉਂ?

 

Yogendra Yadav ✔ @_YogendraYadav
Kapil repeats old but serious charges, needs probe.
But why no action against BJP Cong on foreign funds?
1:51 PM – 14 May 2017

ਯੋਗੇਂਦਰ ਯਾਦਵ ਦੇ ਇੱਕ ਬਿਆਨ ਦੀ ਖ਼ਾਸੀਅਤ ਹੈ, ਕਿਉਂਕਿ ਉਨ੍ਹਾਂ ਨੂੰ ਇੱਕ ਸੁਲਝੇ ਹੋਏ ਰਾਜਨੇਤਾ ਦੇ ਤੌਰ ਉੱਤੇ ਸ਼ੁਮਾਰ ਕੀਤਾ ਜਾਂਦਾ ਹੈ। ਯਾਦਵ ਦਾ ਬਿਆਨ ਅਜਿਹੇ ਵਕਤ ਆਇਆ ਹੈ ਜਦੋਂ ਕਪਿਲ ਮਿਸ਼ਰਾ ਦੇ ਸਹਿਯੋਗੀ ਨੀਲ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਨੀਲ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਯੋਗੇਂਦਰ ਦੇ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ।

 

 

ਕਪਿਲ ਮਿਸ਼ਰਾ ਪਿਛਲੇ ਪੰਜ ਦਿਨ ਤੋਂ ਦਿੱਲੀ ਵਿੱਚ ਭੁੱਖ ਹੜਤਾਲ ਉੱਤੇ ਬੈਠਾ ਹੈ। ਕਪਿਲ ਮਿਸ਼ਰਾ ਨੇ ਕੇਜਰੀਵਾਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ।

First Published: Sunday, 14 May 2017 5:21 PM

Related Stories

ਹੁਣ ਆਉਣਗੇ 200 ਦੇ ਨੋਟ!
ਹੁਣ ਆਉਣਗੇ 200 ਦੇ ਨੋਟ!

ਨਵੀਂ ਦਿੱਲੀ: ਹੁਣ ਜਲਦ ਹੀ 200 ਰੁਪਏ ਦਾ ਨੋਟ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ

ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!
ਆਖਰ ਕਹਿਣ ਲਈ ਮਜਬੂਰ ਹੋਏ ਇਹ ਭਾਰਤ ਉਨ੍ਹਾਂ ਦਾ ਨਹੀਂ!

ਮੁੰਬਈ: ਦੇਸ਼ ਵਿੱਚ ਅਸਹਿਣਸ਼ੀਲਤਾ ਦੇ ਫੈਲੇ ਮਾਹੌਲ ਨੂੰ ਲੈ ਕੇ ਬੁੱਧਵਾਰ ਨੂੰ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਕਾਰਾ

ਪੁਲਵਾਮਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਦਸਤੇ ਦੀ ਮੁਸਤੈਦੀ ਕਾਰਨ

ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!
ਭਾਰਤ ਤੇ ਚੀਨ ਵਿਚਾਲੇ ਇਹ ਹੈ ਪੁਆੜੇ ਦੀ ਜੜ੍ਹ!

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਖਹਿਬਾਜ਼ੀ ਵਧ ਗਈ ਹੈ। ਇਸ ਦਾ

 ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ
ਗਊ ਰਾਖਿਆਂ ਨੂੰ ਮੋਦੀ ਦੀ ਚੇਤਾਵਨੀ

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ‘ਤੇ

ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ
ਵਿਚਾਰਧਰਾ ਤੇ ਸਿਧਾਂਤ ਲਈ ਯੂਪੀਏ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਸ਼ਟਰਪਤੀ ਚੋਣਾਂ ਨੂੰ

ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ
ਸਰਕਾਰ ਦਾ ਹੁਕਮ; 1 ਜੁਲਾਈ ਤੋਂ ਅਧਾਰ ਕਾਰਡ ਜ਼ਰੂਰੀ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 1 ਜੁਲਾਈ ਤੋਂ ਅਧਾਰ ਕਾਰਡ ਨੂੰ ਪੈਨ ਕਾਰਡ ਨਾਲ

ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…
ਸ਼ਰਾਬ ਪੀਣ ਤੋਂ ਪਹਿਲਾਂ ਇਹ ਖ਼ਬਰ ਪੜ੍ਹਨੀ ਜ਼ਰੂਰੀ ਹੈ…

ਦਿੱਲੀ: ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਇਹ ਵਾਕਈ ਇਕ ਵੱਡਾ ਝਟਕਾ ਹੋ ਸਕਦਾ ਹੈ।

ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'
ਮੁਸਲਮਾਨ ਨੌਜਵਾਨ ਦੇ ਕਤਲ ਲਈ 'ਹਾਅ ਦਾ ਨਾਅਰਾ'

ਦਿੱਲੀ: ਕੌਮੀ ਰਾਜਧਾਨੀ ਨੇੜੇ ਮੁਸਲਿਮ ਨੌਜਵਾਨ ਦੇ ਕਤਲ ਦੇ ਰੋਸ ਵਿੱਚ ਉੱਘੀ

ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ
ਅਮਰਨਾਥ ਯਾਤਰਾ ਦੀ ਸੁਰੱਖਿਆ ਕੇਂਦਰ ਨੇ ਲਈ ਆਪਣੇ ਹੱਥ

ਨਵੀਂ ਦਿੱਲੀ: ਭਾਰਤੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਅਮਰਨਾਥ