ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

By: abp sanjha | | Last Updated: Friday, 12 January 2018 3:04 PM
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ ਅੰਡਰਗਾਰਮੈਂਟ ਬਣਾਇਆ ਹੈ, ਜਿਸ ਦੀ ਵਰਤੋਂ ਨਾਲ ਮਹਿਲਾਵਾਂ ਬਲਾਤਕਾਰ ਵਰਗੀਆਂ ਘਟਨਾਵਾਂ ਤੋਂ ਬਚ ਸਕਦੀਆਂ ਹਨ।  ਫਾਰੂਖਾਬਾਦ ਦੀ ਰਹਿਣ ਵਾਲੀ ਸਧਾਰਨ ਕਿਸਾਨ ਪਰਿਵਾਰ ਦੀ 19 ਸਾਲਾ ਸੀਨੂ ਕੁਮਾਰੀ ਨੇ ਇਹ ਪੈਂਟੀ ਬਣਾਈ ਹੈ। ਇਹ ਔਰਤਾਂ ਨੂੰ ਜਬਰ ਜ਼ਨਾਹ ਤੋਂ  ਬਚਾਏਗੀ। ਸੀਨੂ ਬੀ.ਐਸ.ਸੀ. ਭਾਗ ਤੀਜਾ ਦੀ ਵਿਦਿਆਰਥਣ ਹੈ।
ਇਸ ਪੈਂਟੀ ਦੇ ਆਈਡੀਆ ਬਾਰੇ ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ 7 ਸਾਲ ਦੀ ਬੱਚੀ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਉਸ ਦੇ ਦਿਮਾਗ਼ ‘ਚ ਇਸ ਤਰ੍ਹਾਂ ਦਾ ਅੰਡਰਗਾਰਮੈਂਟ ਬਣਾਉਣ ਦਾ ਆਈਡੀਆ ਆਇਆ।
ਸੀਨੂ ਨੇ ਦੱਸਿਆ ਕਿ ਇਹ ਅੰਡਰਗਾਰਮੈਂਟ ਜਬਰ-ਜ਼ਨਾਹ ਪਰੂਫ਼ ਹੈ। ਇਸ ਨੂੰ ਆਸਾਨੀ ਨਾਲ ਕੱਟਿਆ ਜਾਂ ਪਾੜਿਆ ਨਹੀਂ ਜਾ ਸਕਦਾ। ਇਸ ਅੰਡਰਗਾਰਮੈਂਟ ਨੂੰ ਸਾੜਿਆ ਵੀ ਨਹੀਂ ਜਾ ਸਕਦਾ। ਇਸ ‘ਚ ਇੱਕ ਸਿਸਟੇਮੈਟਿਕ ਲੌਕ ਲੱਗਾ ਹੋਇਆ ਹੈ, ਜੋ ਬਿਨਾਂ ਪਾਸਵਰਡ ਤੋਂ ਨਹੀਂ ਖੁੱਲ੍ਹ ਸਕਦਾ। ਅੰਡਰਗਾਰਮੈਂਟ ਨਾਲ ਛੇੜਖ਼ਾਨੀ ਕਰਨ ਜਾਂ ਬਟਨ ਦਬਾਉਣ ‘ਤੇ ਪੁਲਿਸ ਹੈਲਪ ਲਾਈਨ ਨੰਬਰ 100 ਤੇ ਵੁਮੈਨ ਹੈਲਪ ਲਾਈਨ ਨੰਬਰ 1090 ‘ਤੇ ਕਾਲ ਚਲੀ ਜਾਵੇਗੀ।
ਇਸ ‘ਚ ਜੀ.ਪੀ.ਆਰ.ਐਸ. ਸਿਸਟਮ ਵੀ ਲੱਗਾ ਹੈ, ਜਿਸ ਦੀ ਮਦਦ ਨਾਲ ਉਹ ਥਾਂ ਲੱਭਣ ‘ਚ ਪੁਲਸ ਨੂੰ ਸੌਖ ਹੋਵੇਗੀ ਜਿੱਥੋਂ ਇਹ ਕਾਲ ਆਈ। ਗੱਲਬਾਤ ਰਿਕਾਰਡ ਕਰਨ ਲਈ ਇੱਕ ਰਿਕਾਰਡਰ ਵੀ ਲੱਗਾ ਹੈ। ਅਕਸਰ ਹੀ ਜਬਰ-ਜ਼ਨਾਹ, ਸੈਕਸ ਸ਼ੋਸ਼ਣ ਆਦਿ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਬਰ-ਜ਼ਨਾਹ ਦੇ ਮਾਮਲੇ ਨਾ ਸਿਰਫ਼ ਔਰਤਾਂ ਸਗੋਂ ਹਰ ਉਸ ਘਰ ਦੀ ਸਮੱਸਿਆ ਬਣ ਗਏ ਹਨ, ਜਿੱਥੇ ਬੇਟੀਆਂ ਹਨ।
First Published: Friday, 12 January 2018 3:04 PM

Related Stories

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ
ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ

ਓਨਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਸੜਕ ‘ਤੇ ਟ੍ਰੈਫ਼ਿਕ ਜਾਮ ਦੌਰਾਨ ਔਰਤ

ਛੁੱਟੀਆਂ 'ਚ ਪਤੀ-ਪਤਨੀ ਦਾ ਜ਼ਿਆਦਾ ਇਕੱਠੇ ਰਹਿਣਾ ਖ਼ਤਰਨਾਕ!
ਛੁੱਟੀਆਂ 'ਚ ਪਤੀ-ਪਤਨੀ ਦਾ ਜ਼ਿਆਦਾ ਇਕੱਠੇ ਰਹਿਣਾ ਖ਼ਤਰਨਾਕ!

ਆਕਲੈਂਡ: ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਤੀ-ਪਤਨੀ ਵੱਲੋਂ ਇਕੱਠੇ ਬਿਤਾਇਆ ਲੰਬਾ

ਨਵੇਂ ਸਾਲ 'ਤੇ 30 ਕਰੋੜ ਦੀ ਸ਼ਰਾਬ ਗਟਕੀ!
ਨਵੇਂ ਸਾਲ 'ਤੇ 30 ਕਰੋੜ ਦੀ ਸ਼ਰਾਬ ਗਟਕੀ!

ਨਵੀਂ ਦਿੱਲੀ: ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਉਣ ਵਾਲੇ ਦਿੱਲੀ ਵਾਸੀਆਂ ਨੇ ਜਾਂਦੇ

ਮੱਛੀ ਖਾਣ ਨਾਲ ਬੱਚਿਆਂ ਦਾ IQ ਹੁੰਦਾ ਹੈ ਤੇਜ਼
ਮੱਛੀ ਖਾਣ ਨਾਲ ਬੱਚਿਆਂ ਦਾ IQ ਹੁੰਦਾ ਹੈ ਤੇਜ਼

ਨਿਊ ਯਾਰਕ: ਇੱਕ ਨਵੀਂ ਖੋਜ ਵਿੱਚ ਪਤਾ ਲੱਗਿਆ ਹੈ ਕਿ ਹੈ ਹਫਤੇ ਵਿੱਚ ਘੱਟ ਤੋਂ ਘੱਟ