ਜੇ ਬੈਂਕ ਲੌਕਰ 'ਚ ਰੱਖਿਆ ਸਾਮਾਨ ਚੋਰੀ ਹੋ ਜਾਵੇ ਤਾਂ ਬੈਂਕ ਨਹੀਂ ਕਰੇਗਾ ਭਰਪਾਈ..! ਪਰ ਮਸਲੇ ਦਾ ਇਹ ਹੱਲ

By: ਰਵੀ ਇੰਦਰ ਸਿੰਘ | | Last Updated: Sunday, 17 December 2017 4:13 PM
ਜੇ ਬੈਂਕ ਲੌਕਰ 'ਚ ਰੱਖਿਆ ਸਾਮਾਨ ਚੋਰੀ ਹੋ ਜਾਵੇ ਤਾਂ ਬੈਂਕ ਨਹੀਂ ਕਰੇਗਾ ਭਰਪਾਈ..! ਪਰ ਮਸਲੇ ਦਾ ਇਹ ਹੱਲ

ਨਵੀਂ ਦਿੱਲੀ: ਜ਼ਿਆਦਾਤਰ ਭਾਰਤੀ ਲੋਕ ਆਪਣੇ ਜ਼ਿੰਦਗੀ ਵਿੱਚ ਮਿਹਨਤ ਨਾਲ ਕਮਾਏ ਪੈਸੇ ਤੇ ਸੋਨੇ-ਚਾਂਦੀ ਨੂੰ ਬੈਂਕ ਵਿੱਚ ਰੱਖਦੇ ਹਨ। ਸਾਨੂੰ ਇਹ ਲੱਗਦਾ ਹੈ ਕਿ ਬੈਂਕ ਦੇ ਲੌਕਰ ਵਿੱਚ ਰੱਖਿਆ ਪੈਸਾ, ਗਹਿਣੇ ਤੇ ਬੇਸ਼ਕੀਮਤੀ ਸਾਮਾਨ ਬਹੁਤ ਹੀ ਸੁਰੱਖਿਅਤ ਰਹਿੰਦਾ ਹੈ, ਪਰ ਇਹ ਸੱਚ ਨਹੀਂ ਹੈ।

 

ਨਿਯਮ ਮੁਤਾਬਕ ਜੇਕਰ ਬੈਂਕ ਵਿੱਚ ਰੱਖਿਆ ਤੁਹਾਡਾ ਪੈਸਾ ਤੇ ਹੋਰ ਕੀਮਤੀ ਸਾਮਾਨ ਚੋਰੀ ਵੀ ਹੋ ਜਾਂਦਾ ਹੈ ਤਾਂ ਬੈਂਕ ਤੁਹਾਨੂੰ ਇੱਕ ਪੈਸੇ ਦੀ ਵੀ ਭਰਪਾਈ ਨਹੀਂ ਕਰੇਗਾ। ਬੈਂਕ ਵਿੱਚ ਚੋਰੀ ਹੀ ਨਹੀਂ ਬਲਕਿ ਅੱਗ ਲੱਗਣ ਕਾਰਨ ਤੁਹਾਡਾ ਸਾਮਾਨ ਖ਼ਰਾਬ ਹੋ ਜਾਂਦਾ ਹੈ ਤਾਂ ਵੀ ਤੁਹਾਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ। ਇਸ ਗੱਲ ਦਾ ਖੁਲਾਸਾ ਕੇਂਦਰੀ ਰਿਜ਼ਰਵ ਬੈਂਕ ਨੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵਿੱਚ ਕੀਤਾ ਹੈ।

 

ਬੈਂਕਾਂ ਦਾ ਕਹਿਣਾ ਹੈ ਕਿ ਬੈਂਕ ਦਾ ਲੌਕਰ ਕਿਰਾਏ ‘ਤੇ ਦਿੱਤਾ ਜਾਂਦਾ ਹੈ ਇਸ ਲਈ ਇੱਥੇ ਬੈਂਕ ਸਿਰਫ ਕਿਰਾਏਦਾਰ ਦਾ ਕੰਮ ਕਰਦਾ ਹੈ। ਹਾਲਾਂਕਿ, ਲੌਕਰ ਕਿਰਾਏ ‘ਤੇ ਦੇਣ ਸਮੇਂ ਬੈਂਕ ਇਸ ਗੱਲ ਬਾਰੇ ਤੁਹਾਨੂੰ ਬਿਲਕੁਲ ਨਹੀਂ ਦੱਸਦੇ ਕਿ ਸਾਮਾਨ ਗ਼ਾਇਬ ਹੋਣ ਜਾਂ ਨੁਕਸਾਨੇ ਜਾਣ ‘ਤੇ ਬੈਂਕ ਦੀ ਕੋਈ ਜਵਾਬਦੇਹੀ ਨਹੀਂ ਹੋਵੇਗੀ।

 

ਕਿੰਝ ਰਹੀਏ ਸੁਰੱਖਿਅਤ?

 

ਇਸ ਲਈ ਤੁਹਾਡੇ ਕੋਲ ਇੱਕ ਵਿਕਲਪ ਹੈ। ਜਦੋਂ ਵੀ ਬੈਂਕ ਦੇ ਲੌਕਰ ਨੂੰ ਕਿਰਾਏ ‘ਤੇ ਲਵੋ ਤਾਂ ਇਸ ਦਾ ਇੰਸ਼ੋਰੈਂਸ ਕਰਵਾ ਲਓ, ਤਾਕਿ ਜੇਕਰ ਬੈਂਕ ਲੁੱਟਿਆ ਜਾਵੇ ਜਾਂ ਅੱਗ ਲੱਗਣ ਜਾਂ ਤੁਹਾਡੇ ਨੋਟ ਜਾਂ ਕੀਮਤੀ ਕਾਗ਼ਜ਼ ਸਿਉਂਕ ਆਦਿ ਕਾਰਨ ਨੁਕਸਾਨੇ ਜਾਣ ਤਾਂ ਇਸ ਦੀ ਭਰਪਾਈ ਇੰਸ਼ੋਰੈਂਸ ਕੰਪਨੀ ਵੱਲੋਂ ਕਰੇਗੀ।

First Published: Sunday, 17 December 2017 4:06 PM

Related Stories

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ

ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ
ਟ੍ਰੈਫ਼ਿਕ ਜਾਮ 'ਚ ਸੜਕ 'ਤੇ ਹੀ ਦਿੱਤਾ ਬੱਚੀ ਨੂੰ ਜਨਮ

ਓਨਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਸੜਕ ‘ਤੇ ਟ੍ਰੈਫ਼ਿਕ ਜਾਮ ਦੌਰਾਨ ਔਰਤ