ਸਾਵਧਾਨ ! ਕਿਤੇ ਫਸ ਨਾ ਜਾਇਓ ਗੋਰਾ ਹੋਣ ਦੇ ਚੱਕਰ 'ਚ!

By: Pooja Sharma | | Last Updated: Tuesday, 4 October 2016 3:16 PM
ਸਾਵਧਾਨ ! ਕਿਤੇ ਫਸ ਨਾ ਜਾਇਓ ਗੋਰਾ ਹੋਣ ਦੇ ਚੱਕਰ 'ਚ!

 

ਨਵੀਂ ਦਿੱਲੀ: ਭਾਰਤ ਵਿੱਚ ਸਾਂਵਲੇ ਰੰਗ ਨੂੰ ਸੁੰਦਰਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਾਂਵਲੇ ਰੰਗ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਸ ਲਈ ਇੱਥੇ ਵੱਡੇ ਪੱਧਰ ‘ਤੇ ਗੋਰਾ ਕਰਨ ਵਾਲੀ ਕਰੀਮ ਜਾਂ ਉਤਪਾਦਾਂ ਦੀ ਵਿਕਰੀ ਹੁੰਦੀ ਹੈ। ਵਿਆਹ ਵਾਲੇ ਇਸ਼ਤਿਹਾਰਾਂ ਵਿੱਚ ਵੀ ਗੋਰੀਆਂ ਕੁੜੀਆਂ ਦੀ ਮੰਗ ਕੀਤੀ ਜਾਂਦੀ ਹੈ। ਜੋ ਲੋਕ ਵੀ ਗੋਰਾ ਹੋਣ ਜਾਂ ਰੰਗ ਸਾਫ ਕਰਨ ਦੇ ਉਪਾਅ ਭਾਲ ਰਹੇ ਹਨ, ਉਨ੍ਹਾਂ ਨੂੰ ਮਾਹਿਰਾਂ ਨੂੰ ਸਾਵਧਾਨ ਕੀਤਾ ਹੈ। ਇਸ ਤਰ੍ਹਾਂ ਦੇ ਉਤਪਾਦ ਤੁਹਾਡੇ ਲਈ ਜੀਵਨ ਭਰ ਦੀ ਪ੍ਰੇਸ਼ਾਨੀ ਖੜ੍ਹਾ ਕਰ ਸਕਦੇ ਹਨ।

 

 

ਅਪੋਲੋ ਹਸਪਤਾਲ, ਨਵੀਂ ਦਿੱਲੀ ਦੇ ਸੀਨੀਅਰ ਸਲਾਹਕਾਰ ਤੇ ਪਲਾਸਟਿਕ ਤੇ ਕਾਸਮੈਟਿਕ ਸਰਜਨ ਕੁਲਦੀਪ ਸਿੰਘ ਨੇ ਦੱਸਿਆ, ‘ਕਈ ਕਰੀਮਾਂ ਵਿੱਚ ਸਟੇਰਾਇਡ ਹੁੰਦੇ ਹਨ, ਜੋ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਤੋਂ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ।’

 

 

 

ਉਨ੍ਹਾਂ ਕਿਹਾ ਕਿ ਗਲੂਟੇਥਿਓਨ ਨੂੰ ਇੰਟਰਨੈੱਟ ‘ਤੇ ਗੋਰੇਪਣ ਦੇ ਏਜੰਟ ਦੇ ਰੂਪ ਵਿੱਚ ਪ੍ਰਚਾਰਿਤ ਕੀਤਾ ਜਾਂਦਾ ਹੈ, ਪਰ ਸੱਚ ਇਹ ਹੈ ਕਿ ਇਹ ਸਾਡੇ ਸ਼ਰੀਰ ਵਿੱਚ ਇੱਕ ਮਜ਼ਬੂਤ ਐਂਟੀਆਕਸੀਡੈਂਟ ਹੈ ਜੋ ਉਮਰ ਵਧਣ ਜਾਂ ਬੀਮਾਰੀ ਕਾਰਨ ਸਮਾਪਤ ਹੋ ਜਾਂਦਾ ਹੈ। ਗੋਰੇਪਣ ਨਾਲ ਇਸ ਦੇ ਸੰਬੰਧ ਬਾਰੇ ਵਿਗਆਨੀਆਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।

 

 

ਓਰੀਫਲੇਮ ਇੰਡੀਆ ਦੀ ਸੁੰਦਰਤਾ ਤੇ ਮੇਕਅਪ ਮਾਹਰ ਆਕ੍ਰਿਤੀ ਕੋਚਰ ਨੇ ਦੱਸਿਆ ਕਿ ਚਮੜੀ ਦਾ ਰੰਗ ਹਲਕਾ ਕਰਨ ਵਾਲੀ ਕਰੀਮ ਇੱਕ ਸੀਮਾ ਤੱਕ ਹੀ ਮੇਲਾਲੀਨ ਨੂੰ ਹਲਕਾ ਕਰ ਸਕਦੀ ਹੈ। ਇਹ ਚਮੜੀ ਨੂੰ ਬਿਲਕੁੱਲ ਗੋਰਾ ਨਹੀਂ ਕਰ ਸਕਦੀ। ਬਾਜ਼ਾਰ ਖੌਜੀ ਏ.ਸੀ. ਨੀਲਸਨ ਮੁਤਾਬਕ, ਭਾਰਤ ਵਿੱਚ ਗੋਰੇਪਣ ਦੀ ਕ੍ਰੀਮ ਦਾ ਬਾਜ਼ਾਰ 2010 ਵਿੱਚ 2600 ਕਰੋੜ ਰੁਪਏ ਸੀ। 2012 ਵਿੱਚ 233 ਟਨ ਗੋਰੇਪਣ ਦੀ ਉਤਪਾਦਾਂ ਦੀ ਵਰਤੋਂ ਭਾਰਤੀ ਉਪਭੋਗਤਾਵਾਂ ਵੱਲੋਂ ਕੀਤਾ ਗਿਆ

First Published: Tuesday, 4 October 2016 3:16 PM

Related Stories

ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!
ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

ਨਵੀਂ ਦਿੱਲੀ: ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਫਿੱਟ ਰਹਿਣ ਲਈ

ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?
ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?

ਨਵੀਂ ਦਿੱਲੀ: ਪਿਆਰ ਇੱਕ ਖੂਬਸੂਰਤ ਅਹਿਸਾਸ ਹੈ ਜੋ ਲੋਕਾਂ ਨੂੰ ਜੋੜਦਾ ਹੈ। ਅੱਜ ਦੇ