ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

By: abp sanjha | | Last Updated: Thursday, 10 August 2017 4:29 PM
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਇਸ ਦਾ ਬਿਹਤਰ ਅਨੰਦ ਲੈ ਸਕਦੇ ਹੋ। ਮਾਬੋਊ ਇੰਡੀਆ ਦੀ ਮਾਰਕੇਟਰਜ਼ ਰਮਿਤਾ ਚੌਧਰੀ ਤੇ ਦ ਐਨਸ਼ੀਏਟ ਬਾਰਵੈਕਿਊ ਦੇ ਸੋਨੂੰ ਨੇਗੀ ਨੇ ਬੀਅਰ ਲੈਣ ਤੋਂ ਪਹਿਲਾਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬਾਰੇ ਦੱਸਿਆ ਹੈ।
ਜਦੋਂ ਤੱਕ ਹਰ ਕਿਸੇ ਦੇ ਹੱਥ ਵਿੱਚ ਬੀਅਰ ਨਾ ਜਾਵੇ ਤਾਂ ਇਸ ਦਾ ਇੰਤਜ਼ਾਰ ਕਰੋ। ਚਾਹੇ ਬੋਤਲ, ਕੇਨ ਜਾਂ ਛੋਟੇ ਗਿਲਾਸ ਵਿੱਚ ਹੋਵੇ। ਮਹੱਤਪੂਰਨ ਗੱਲ ਇਹ ਹੈ ਕਿ ਹਰ ਕੋਈ ਬੀਅਰ ਦੇ ਜਾਮ ਨੂੰ ਛਲਕਾਏ। ਇਸ ਦੀ ਹਰ ਕਿਸੇ ਨੂੰ ਪਾਲ਼ਣਾ ਕਰਨੀ ਚਾਹੀਦਾ ਹੈ ਤੇ ਪੀਣ ਤੋਂ ਪਹਿਲਾਂ ਚੀਅਰਜ਼ ਬੋਲ ਕੇ ਪੀਣਾ ਸ਼ੁਰੂ ਕਰਨਾ ਚਾਹੀਦਾ ਹੈ। ਜਦੋਂ ਹੱਥ ਵਿੱਚ ਬੀਅਰ ਹੋਵੇ ਤਾਂ ਪੀਣ ਤੋਂ ਪਹਿਲਾਂ ਦੂਸਰਿਆਂ ਦੀ ਪ੍ਰਵਾਹ ਕੌਣ ਕਰਦਾ ਹੈ ਪਰ ਜੇਕਰ ਤੁਸੀਂ ਇਸ ਦਾ ਪਾਲਨ ਕਰੋਗੇ ਤਾਂ ਪੀਣ ਦਾ ਮਜ਼ਾ ਦੁੱਗਣਾ ਹੋ ਜਾਵੇਗਾ।
ਕਦੇ ਵੀ ਗਰਮ ਬੀਅਰ ਨਾ ਪਰੋਸੋ, ਜਿਵੇਂ ਕਿ ਕਈ ਮਾਮਲਿਆਂ ਵਿੱਚ ਦੇਖਿਆ ਜਾਂਦਾ ਹੈ ਕਿ ਹਮੇਸ਼ਾ ਠੰਢੀ ਬੀਅਰ ਹੀ ਪਰੋਸਣੀ ਚਾਹੀਦੀ ਹੈ। ਜਿਵੇਂ ਕਿਸੇ ਨੂੰ ਠੰਢਾ ਭੋਜਨ ਪਰੋਸਣ ਦੀ ਰੁਚੀ ਪੈਦਾ ਹੁੰਦੀ ਹੈ, ਓਵੇਂ ਹੀ ਬੀਅਰ ਨੂੰ ਗਰਮ ਪਰੋਸਿਆ ਜਾਵੇ ਤਾਂ ਪੀਣ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਬੀਅਰ ਦੀ ਅਸਲੀ ਖ਼ੁਸ਼ਬੂ ਤੇ ਸੁਆਦ ਦਾ ਅਨੰਦ ਲੈਣਾ ਚਾਹੁੰਦੇ ਹੋ ਤਾਂ ਉਸ ਨੂੰ ਸਹੀ ਤਾਪਮਾਨ ਉੱਤੇ ਪਰੋਸੋ (ਤਿੰਨ ਡਿਗਰੀ ਤੋਂ 5 ਡਿਗਰੀ) ਦੇ ਵਿੱਚ ਹੋਵੇ। ਇਸ ਤੋਂ ਇਲਾਵਾ ਬੀਅਰ ਨੂੰ ਠੰਢੀ ਕਰਨ ਲਈ ਕਦੇ ਵੀ ਉਸ ਵਿੱਚ ਆਈਸ ਨਾ ਮਿਲਾਓ। ਇਸ ਨੂੰ ਚਿੱਲਰ (ਰੈਫੀਜਰੇਟਰ) ਵਿੱਚ ਉਦੋਂ ਤੱਕ ਰੱਖੋ।
ਬੀਅਰ ਨੂੰ ਕਿਸੇ ਵੀ ਗਿਲਾਸ ਵਿੱਚ ਨਾ ਪਰੋਸੋ। ਹਰੇਸ ਐਲਕੋਹਲ ਲਈ ਉਸ ਦਾ ਆਪਣਾ ਵਿਸ਼ੇਸ਼ ਗਿਲਾਸ ਹੁੰਦਾ ਹੈ। ਇਸ ਵਿੱਚ ਉਸ ਨੂੰ ਪਰੋਸਿਆ ਜਾਂਦਾ ਹੈ ਤਾਂ ਬੀਅਰ ਦੇ ਮਾਮਲੇ ਵਿੱਚ ਹੀ ਇਹ ਬੇਹੱਦ ਮਹੱਤਵਪੂਰਨ ਹੋ ਸਕਦਾ ਹੈ ਕਿ ਕੁਝ ਗਿਲਾਸ ਖ਼ੂਬਸੂਰਤ ਦਿੱਖ ਰਹੇ ਹੋਣ ਪਰ ਸ਼ੈਪੇਨ ਗਿਲਾਸ ਤੇ ਬੀਅਰ ਇੱਕ ਦੂਸਰੇ ਦੇ ਪੂਰਕ ਨਹੀਂ ਹਨ।
ਬੀਅਰ ਦੇ ਝੱਗ ਨੂੰ ਨਾ ਹਟਾਓ: ਇਹ ਝੱਗ ਇੱਕ ਚੰਗੀ ਚੀਜ਼ ਹੈ। ਖ਼ਾਸਕਰ ਉਦੋਂ ਜਦੋਂ ਤੁਸੀਂ ਬੀਅਰ ਨੂੰ ਗਿਲਾਸ ਵਿੱਚ ਸਹੀ ਤਰੀਕੇ ਨਾਲ ਪਾ ਰਹੇ ਹੋਵੋ। ਇਸ ਮਲਾਈਦਾਰ ਝੱਗ ਦਾ ਆਪਣਾ ਹੀ ਬਿਹਤਰ ਸਵਾਦ ਹੁੰਦਾ ਹੈ। ਇਸ ਦਾ ਅਨੰਦ ਲਵੋ। ਜਦੋਂ ਤੁਸੀਂ ਬੀਅਰ ਪੀਂਦੇ ਹੋ ਤਾਂ ਇਹ ਝੱਗ ਤੁਹਾਨੂੰ ਬੁੱਲ੍ਹਾਂ ਤੋਂ ਲੈ ਕੇ ਜੀਭ ਤੱਕ ਸਵਾਦ ਦਾ ਅਹਿਸਾਸ ਦਲ਼ਾਉਂਦੀ ਹੈ। ਜਦੋਂ ਅਜਿਹਾ ਕਰਨਾ ਸ਼ੁਰੂ ਕਰੋਗੇ ਤਾਂ ਸਪਸ਼ਟ ਰੂਪ ਤੋਂ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੁਆਦ ਮਿਲੇਗਾ।
ਗਿਲਾਸ ਵਿੱਚ ਬੀਅਰ ਨੂੰ ਉੱਪਰ ਤੱਕ ਨਾ ਭਰੋ: ਗੰਦੇ ਗਿਲਾਸ ਵਿੱਚ ਬੀਅਰ ਦਾ ਸੁਆਦ ਵਿਗੜ ਸਕਦਾ ਹੈ। ਬੀਅਰ ਦੀ ਬੋਤਲ ਨੂੰ ਵੀ ਪੂਰੀ ਤਰ੍ਹਾਂ ਨਾਲ ਸੀਲ ਬੰਦ ਰੱਖਣਾ ਚਾਹੀਦਾ। ਨਹੀਂ ਤਾਂ ਆਕਸੀਡੇਸ਼ਨ ਕਰਕੇ ਬੀਅਰ ਦਾ ਸੁਆਦ ਵਿਗੜ ਸਕਦਾ ਹੈ।
ਬੀਅਰ ਕਈ ਤਰ੍ਹਾਂ ਦੇ ਸੁਆਦ ਤੇ ਖ਼ੁਸ਼ੀਆਂ ਵਿੱਚ ਉਪਲਬਧ ਹੁੰਦੀ ਹੈ। ਇਹ ਪੀਣ ਵਾਲੇ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿਹੜੀ ਖ਼ੁਸ਼ਬੂ ਜਾਂ ਕਿਹੜਾ ਸੁਆਦ ਪਸੰਦ ਹੈ। ਇਸ ਲਈ ਦੂਸਰਿਆਂ ਲਈ ਆਪਣੀ ਪਸੰਦ ਦਾ ਬੀਅਰ ਨਾ ਮੰਗਵਾਓ ਬਲਕਿ ਅਗਲੇ ਵਿਅਕਤੀ ਨੂੰ ਆਪਣਾ ਪਸੰਦੀਦਾ ਸੁਆਦ ਵਾਲਾ ਬੀਅਰ ਖ਼ੁਦ ਮੰਗਵਾਉਣ ਦਿਓ।
ਕਦੇ ਵੀ ਠੰਢੇ ਗਿਲਾਸ ਵਿੱਚ ਬੀਅਰ ਨਾ ਲਵੋ: ਖ਼ਾਸ ਕਰ ਫ੍ਰੀਜਰ ਤੋਂ ਕੱਢੇ ਗਏ ਗਿਲਾਸ ਵਿੱਚ ਬੀਅਰ ਨਾ ਪਾਵੋ ਕਿਉਂਕਿ ਬੀਅਰ ਦਾ ਮਜ਼ਾ ਉਦੋਂ ਆਉਂਦਾ ਹੈ ਜਦੋਂ ਬੀਅਰ ਠੰਢੀ ਹੋਵੇ ਨਾ ਕਿ ਗਿਲਾਸ ਠੰਢਾ ਹੋਵੇ। ਸਾਨੂੰ ਬੀਅਰ ਰੱਖਣ ਦੀ ਜ਼ਰੂਰਤ ਹੈ ਨਾ ਕਿ ਗਿਲਾਸ ਦੀ।
ਆਪਣੀ ਬੀਅਰ ਦੀ ਚੋਣ ਕਦੇ ਵੀ ਭੀੜ ਦੀ ਪਸੰਦ ਨੂੰ ਦੇਖ ਕੇ ਨਾ ਕਰੋ। ਬੀਅਰ ਦੀ ਚੋਣ ਆਪਣੇ ਸੁਆਦ ਮੁਤਾਬਕ ਹੀ ਕਰਨੀ ਚਾਹੀਦੀ ਹੈ। ਹੋ ਸਕਦਾ ਤੁਹਾਨੂੰ ਹਲਕੇ ਸੁਆਦ ਵਾਲੀ ਜਾਂ ਲਾਈਟ ਕਰੀਮ ਪਸੰਦ ਹੋਵੇ ਤਾਂ ਕੁਝ ਸਵੀਟ ਡਾਰਕ ਲੈ ਕੇ ਪਸੰਦ ਕਰੋ।
First Published: Thursday, 10 August 2017 4:27 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ