ਇੰਨਾ ਵੈੱਬਸਾਈਟਾਂ 'ਤੇ 80 ਫ਼ੀਸਦੀ ਤੱਕ ਛੋਟ

By: abp sanjha | | Last Updated: Thursday, 10 August 2017 8:32 AM
 ਇੰਨਾ ਵੈੱਬਸਾਈਟਾਂ  'ਤੇ 80 ਫ਼ੀਸਦੀ  ਤੱਕ ਛੋਟ

ਨਵੀਂ ਦਿੱਲੀ (ਏਜੰਸੀ) : ਤਿਉਹਾਰਾਂ ਦੇ ਮੌਸਮ ‘ਚ ਈ- ਕਾਮਰਸ ਕੰਪਨੀਆਂ ਵੀ ਆਪਣੇ ਗਾਹਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ‘ਚ ਲੱਗੀਆਂ ਹਨ। 15 ਅਗਸਤ ਤੋਂ ਪਹਿਲਾਂ ਹੀ ਐਮਾਜ਼ੋਨ 9-11 ਅਗਸਤ ਤਕ ਗ੍ਰੇਟ ਇੰਡੀਅਨ ਸੇਲ ਲਗਾ ਰਹੀ ਹੈ। ਇਸ ਨੂੰ ਦੇਖਦੇ ਹੋਏ ਹੁਣ ਮੁਕਾਬਲੇਬਾਜ਼ ਕੰਪਨੀ ਫਲਿਪਕਾਰਟ ਨੇ 9-11 ਅਗਸਤ ਲਈ ਸੇਲ ਦਾ ਐਲਾਨ ਕਰ ਦਿੱਤਾ ਹੈ। ਭਾਵਂੇ ਹੀ ਦੋਨਾਂ ਕੰਪਨੀਆਂ ‘ਚ ਹੁਣ ਚੰਗਾ ਮੁਕਾਬਲਾ ਹੋਵੇ ਪਰ ਇਹ ਤਾਂ ਤੈਅ ਹੈ ਕਿ ਇਹ ਗਾਹਕਾਂ ਲਈ ਭਾਰੀ ਛੋਟ ਵੀ ਲੈ ਕੇ ਆਈਆਂ ਹਨ। ਇਸ ਸੇਲ ‘ਚ ਇਲੈਕਟ੫ਾਨਿਕ ਗੈਜੇਟਸ ਤੋਂ ਲੈ ਕੇ ਫਰਨੀਚਰ, ਕੱਪੜੇ ਤੇ ਰਸੋਈ ਦੇ ਸਾਮਾਨ ਤੇ ਵੱਡੇ ਇਲੈਕਟ੫ਾਨਿਕ ਸਾਮਾਨ ਦੀ ਖ਼ਰੀਦ ‘ਤੇ ਚੰਗੀ ਡੀਲ ਮਿਲ ਸਕਦੀ ਹੈ।

 

 

ਮੋਬਾਈਲ ‘ਤੇ ਛੋਟ

ਆਈ ਫੋਨ ਸਮੇਤ ਕਈ ਹੋਰ ਮੋਬਾਈਲਾਂ ‘ਤੇ ਐਮਾਜ਼ੋਨ 35 ਫ਼ੀਸਦੀ ਤਕ ਛੋਟ ਦੇ ਰਿਹਾ ਹੈ। ਇਸੇ ਤਰ੍ਹਾਂ ਫਲਿਪਕਾਰਟ ‘ਤੇ ਗੂਗਲ ਪਿਕਸਲ ਸਿਰਫ਼ 18,000 ਰੁਪਏ ‘ਚ ਮੌਜੂਦ ਹੈ। ਇਹ ਇਸ ਫੋਨ ਦੀ ਸਭ ਤੋਂ ਘੱਟ ਕੀਮਤ ਹੈ। ਇਸ ਤੋਂ ਇਲਾਵਾ ਕਈ ਹੋਰ ਕੰਪਨੀਆਂ ਦੇ ਸਮਾਰਟਫੋਨ ‘ਤੇ ਛੋਟ ਤੋਂ ਇਲਾਵਾ ਭਾਰੀ ਕੈਸ਼ ਬੈਕ ਦਾ ਵੀ ਬਦਲ ਹੈ।

 

 

ਘਰੇਲੂ ਸਾਮਾਨ ‘ਤੇ ਛੋਟ

ਐਮਾਜ਼ੋਨ ਜਿਥੇ ਸੈਮਸੰਗ, ਐੱਲਜੀ ਤੇ ਬਲੂ ਸਟਾਰ ਏਸੀ ‘ਤੇ 32 ਫ਼ੀਸਦੀ ਦੀ ਛੋਟ ਨਾਲ 2,250 ਰੁਪਏ ਦੀ ਈਐੱਮਆਈ ‘ਤੇ ਏਸੀ ਦੇ ਰਹੀ ਹੈ ਉਥੇ ਹੀ ਫਲਿਪਕਾਰਟ ਇਸੇ ਤਰ੍ਹਾਂ ਦੇ ਆਫਰ ਟੀਵੀ ‘ਤੇ ਦੇ ਰਹੀ ਹੈ। ਫਰਿਜ ਤੇ ਵਾਸ਼ਿੰਗ ਮਸ਼ੀਨ ‘ਤੇ 6,000 ਰੁਪਏ ਤਕ ਦੀ ਛੋਟ ਚੱਲ ਰਹੀ ਹੈ।

 

 

ਫੈਸ਼ਨ ਤੇ ਲਾਈਫ ਸਟਾਈਲ

ਐਮਾਜ਼ੋਨ ਇਸ ਸੇਲ ‘ਚ ਲਗਭਗ 1,200 ਬਰਾਂਡ ਦੀਆਂ 3 ਲੱਖ ਵਸਤੂਆਂ ‘ਤੇ 80 ਫ਼ੀਸਦੀ ਤਕ ਦੀ ਛੋਟ ਦੇ ਰਹੀ ਹੈ। ਇਸ ‘ਚ ਕੱਪੜੇ, ਗਹਿਣੇ ਤੇ ਘੜੀਆਂ ਆਦਿ ਮੌਜੂਦ ਹਨ।

 

 

ਘਰ ਤੇ ਫਰਨੀਚਰ

ਐਮਾਜ਼ੋਨ ਕਈ ਵੱਡੇ ਬਰਾਂਡ ਦੀ ਬੈੱਡ ਸ਼ੀਟ ‘ਤੇ 50 ਤੋਂ ਲੈ ਕੇ 80 ਫ਼ੀਸਦੀ ‘ਤੇ ਛੋਟ ਦੇ ਰਹੀ ਹੈ। ਨਾਲ ਹੀ 10,000 ਤੋਂ ਘੱਟ ਕੀਮਤ ‘ਤੇ ਸੋਫਾ ਉਪਲੱਬਧ ਹੈ ਤੇ ਗੱਦਿਆਂ ‘ਤੇ 80 ਫ਼ੀਸਦੀ ਦੀ ਛੋਟ ਚੱਲ ਰਹੀ ਹੈ।

ਬਿਗ ਬਾਜ਼ਾਰ ਨੇ ਵੀ 15 ਅਗਸਤ ਲਈ ਤਿਆਰੀ ਕਰ ਲਈ ਹੈ। ਕੰਪਨੀ ਨੇ 12 ਤੋਂ 16 ਅਗਸਤ ਤਕ 5 ਦਿਨ ਦੀ ਮਹਾ ਬੱਚਤ ਸੇਲ ਦਾ ਐਲਾਨ ਕੀਤਾ ਹੈ।

First Published: Thursday, 10 August 2017 8:32 AM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ