ਸਾਲ 2018 'ਚ ਛੁੱਟੀਆਂ ਹੀ ਛੁੱਟੀਆਂ, ਮੁਲਾਜ਼ਮ ਬਾਗੋਬਾਗ!

By: ABP SANJHA | | Last Updated: Monday, 18 December 2017 3:30 PM
ਸਾਲ 2018 'ਚ ਛੁੱਟੀਆਂ ਹੀ ਛੁੱਟੀਆਂ, ਮੁਲਾਜ਼ਮ ਬਾਗੋਬਾਗ!

ਨਵੀਂ ਦਿੱਲੀ: ਜੇਕਰ ਤੁਸੀਂ ਇਸ ਸਾਲ ਕਿਤੇ ਘੁੰਮਣ ਨਹੀਂ ਜਾ ਸਕੇ ਤਾਂ ਕੋਈ ਗੱਲ ਨਹੀਂ ਆਉਣ ਵਾਲੇ ਸਾਲ ਵਿੱਚ ਤੁਹਾਨੂੰ ਕਾਫੀ ਮੌਕੇ ਮਿਲਣਗੇ। ਅਗਲੇ ਸਾਲ 16 ਅਜਿਹੇ ਲੰਮੇ ਵੀਕੈਂਡ ਆਉਣਗੇ ਜਿਸ ਦੌਰਾਨ ਤੁਸੀਂ ਆਪਣੀਆਂ ਛੁੱਟੀਆਂ ਦੀ ਲੰਮੀ ਪਲਾਨਿੰਗ ਕਰ ਸਕਦੇ ਹੋ। ਯਾਦ ਰਹੇ ਕੁਝ ਛੁੱਟੀਆਂ ਪੰਜਾਬ ਵਿੱਚ ਨਹੀਂ ਹਨ। ਪੜ੍ਹੋ ਇਹ ਖਾਸ ਖਬਰ।

 

ਜਨਵਰੀ- ਦੋ ਲੰਮੇ ਵੀਕੈਂਡ ਹੋਣਗੇ। ਤੀਜੇ ਹਫਤੇ ਵਿੱਚ ਤਿੰਨ ਛੁੱਟੀਆਂ ਹੋਣਗੀਆਂ। ਸ਼ਨੀਵਾਰ, ਐਤਵਾਰ ਤੇ ਬਸੰਤ ਪੰਚਮੀ ਇਕੱਠੀ। ਅਗਲੇ ਵੀਕੈਂਡ ਦੀ ਸ਼ੁਰੂਆਤ 26 ਜਨਵਰੀ ਗਣਤੰਤਰ ਦਿਵਸ ਤੋਂ ਹੋਵੇਗੀ। ਇਹ ਸ਼ੁੱਕਰਵਾਰ ਹੈ, ਫਿਰ 27 ਨੂੰ ਸ਼ਨੀਵਾਰ ਤੇ 28 ਨੂੰ ਐਤਵਾਰ ਦੀ ਛੁੱਟੀ ਹੋਵੇਗੀ।

 

ਫਰਵਰੀ- ਇਸ ਮਹੀਨੇ ਵਿੱਚ ਜੇਕਰ ਤੁਸੀਂ ਇੱਕ ਛੁੱਟੀ ਲੈ ਲਵੋ ਤਾਂ 10 ਨੂੰ ਸ਼ਨੀਵਾਰ, 11 ਨੂੰ ਐਤਵਾਰ, 12 ਨੂੰ ਛੁੱਟੀ ਲੈ ਲਓ ਤਾਂ 13 ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਹੈ। ਮਤਲਬ ਚਾਰ ਦਿਨ ਇਕੱਠੀਆਂ ਛੁੱਟੀਆਂ।

 

ਮਾਰਚ-ਇਸ ਮਹੀਨੇ ਵਿੱਚ ਦੋ ਲੰਮੀਆਂ ਛੁੱਟੀਆਂ ਆਉਣਗੀਆਂ। ਇੱਕ ਤਰੀਕ ਨੂੰ ਹੋਲੀ ਹੈ, 2 ਨੂੰ ਦੁਲਹੇਂਡੀ ਦੀ ਛੁੱਟੀ, 3 ਨੂੰ ਸ਼ਨੀਵਾਰ ਤੇ 4 ਨੂੰ ਐਤਵਾਰ ਦੀ ਛੁੱਟੀ। ਇਸੇ ਮਹੀਨੇ 29 ਨੂੰ ਮਹਾਵੀਰ ਜਯੰਤੀ ਤੇ 30 ਨੂੰ ਗੁੱਡਫ੍ਰਾਈਡੇ ਤੇ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਵੇਗੀ।

 

ਅਪ੍ਰੈਲ- ਇਸ ਮਹੀਨੇ ਵੀ ਚਾਰ ਛੁੱਟੀਆਂ ਆਉਣਗੀਆਂ। 28 ਨੂੰ ਸ਼ਨੀਵਾਰ, 29 ਨੂੰ ਐਤਵਾਰ, 30 ਨੂੰ ਬੁੱਧ ਪੂਰਨਿਮਾ ਤੇ 1 ਮਈ ਨੂੰ ਮਜ਼ਦੂਰ ਦਿਵਸ ਹੋਵੇਗਾ।

 

ਜੂਨ-ਇਸ ਮਹੀਨੇ 15 ਜੂਨ ਨੂੰ ਈਦ ਦੀ ਛੁੱਟੀ ਹੋਵੇਗੀ। ਫਿਰ ਸ਼ਨੀਵਾਰ ਤੇ ਐਤਵਾਰ ਦਾ ਦਿਨ ਵੀ ਛੁੱਟੀ ਵਿੱਚ ਲੰਘੇਗਾ।

 

ਅਗਸਤ-ਸਭ ਤੋਂ ਪਹਿਲਾਂ 15 ਅਗਸਤ ਦੀ ਛੁੱਟੀ। ਜੇਕਰ ਤੁਸੀਂ 16 ਤੇ 17 ਦੀ ਛੁੱਟੀ ਲੈ ਲਵੋ ਤਾਂ ਫਿਰ ਸ਼ਨੀਵਾਰ ਤੇ ਐਤਵਾਰ ਆ ਜਾਵੇਗਾ। 22 ਨੂੰ ਈਦ ਹੈ। 23 ਨੂੰ ਛੁੱਟੀ ਲੈਣੀ ਪੈ ਸਕਦੀ ਹੈ। 24 ਨੂੰ ਵੀ ਛੁੱਟੀ ਹੈ ਫਿਰ 25-26 ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ।

 

ਸਤੰਬਰ-ਇਸ ਮਹੀਨੇ ਦੀ ਸ਼ੁਰੂਆਤ ਹੀ ਸ਼ਨੀਵਾਰ ਤੇ ਐਤਵਾਰ ਤੋਂ ਹੋ ਰਹੀ ਹੈ। ਤਿੰਨ ਤਰੀਕ ਨੂੰ ਜਨਮ ਅਸ਼ਟਮੀ ਦੀ ਛੁੱਟੀ। ਇਸ ਤੋਂ ਬਾਅਦ 13 ਤਰੀਕ ਨੂੰ ਗਣੇਸ਼ ਚਤੁਰਥੀ ਤੇ 15-16 ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ। ਇਸੇ ਦੇ ਨਾਲ 29-30 ਸਤੰਬਰ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ।

 

ਅਕਤੂਬਰ-29 ਤੇ 30 ਸਤੰਬਰ ਨੂੰ ਸ਼ਨੀਵਾਰ-ਐਤਵਾਰ ਹੈ। ਜੇਕਰ ਤੁਸੀਂ ਇੱਕ ਅਕਤੂਬਰ ਦੀ ਛੁੱਟੀ ਲੈ ਲਵੋ ਤਾਂ ਦੋ ਅਕਤੂਬਰ ਨੂੰ ਗਾਂਧੀ ਜਯੰਤੀ ਦੀ ਛੁੱਟੀ ਹੈ। ਮਤਲਬ ਚਾਰ ਦਿਨ ਛੁੱਟੀਆਂ। ਇਸ ਤੋਂ ਬਾਅਦ 18 ਅਕਤੂਬਰ ਤੋਂ ਰਾਮ ਨਵਮੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। 19 ਨੂੰ ਦਸ਼ਹਿਰੇ ਦੀ ਛੁੱਟੀ ਮਿਲੇਗੀ। 20 ਨੂੰ ਸ਼ਨੀਵਾਰ ਤੇ 21 ਨੂੰ ਐਤਵਾਰ ਦੀ ਛੁੱਟੀ ਆ ਜਾਵੇਗੀ।

 

ਨਵੰਬਰ-ਇਸ ਮਹੀਨੇ ਸਿਰਫ ਇਕ ਛੁੱਟੀ ਲੈਣ ‘ਤੇ 10 ਇਕੱਠੀ ਛੁੱਟੀਆਂ ਮਿਲ ਜਾਣਗੀਆਂ। ਇਸ ਮਹੀਨੇ ਦੀ ਸ਼ੁਰੂਆਤ ਵਿੱਚ 3 ਤਰੀਕ ਨੂੰ ਸ਼ਨੀਵਾਰ, 4 ਨੂੰ ਐਤਵਾਰ, 5 ਨੂੰ ਧਨਤੇਰਸ ਦੀ ਛੁੱਟੀ ਹੈ। ਜੇਕਰ ਤੁਸੀਂ 6 ਤਰੀਕ ਦੀ ਛੁੱਟੀ ਲੈ ਲਵੋ ਤਾਂ 7 ਨੂੰ ਛੋਟੀ ਦਿਵਾਲੀ, 8 ਨੂੰ ਦਿਵਾਲੀ, 9 ਨੂੰ ਭਾਈ ਦੂਜ ਦੀ ਛੁੱਟੀ ਹੈ। ਫਿਰ 10 ਨੂੰ ਸ਼ਨੀਵਾਰ ਤੇ 11 ਨੂੰ ਐਤਵਾਰ ਦੀ ਛੁੱਟੀ ਹੋਵੇਗੀ।

 

ਦਸੰਬਰ-22 ਨੂੰ ਸ਼ਨੀਵਾਰ ਤੇ 23 ਨੂੰ ਐਤਵਾਰ ਹੈ। ਇਕ ਛੁੱਟੀ ਲੈਣ ਤੋਂ ਬਾਅਦ 25 ਨੂੰ ਕ੍ਰਿਸਮਸ ਦੀ ਛੁੱਟੀ ਹੋਵੇਗੀ। ਇਹ ਵੀ ਲੰਮਾ ਵੀਕੈਂਡ ਹੈ।

First Published: Monday, 18 December 2017 3:30 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ