ਕਿਤੇ ਤੁਸੀਂ ਇਕ ਕਰਕੇ ਤਾਂ ਨਹੀਂ ਇਕੱਲਾਪਣ ਦਾ ਸ਼ਿਕਾਰ ?

By: Pooja Sharma | | Last Updated: Sunday, 25 September 2016 3:23 PM
ਕਿਤੇ ਤੁਸੀਂ ਇਕ ਕਰਕੇ ਤਾਂ ਨਹੀਂ ਇਕੱਲਾਪਣ ਦਾ ਸ਼ਿਕਾਰ ?

ਨਵੀਂ ਦਿੱਲੀ : ਇਕੱਲਾਪਣ ਖਰਾਬ ਸਰੀਰਕ ਤੇ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਹੈ। 10,000 ਲੋਕਾਂ ‘ਤੇ ਹੋਈ ਨਵੀਂ ਖੋਜ ਵਿੱਚ ਪਤਾ ਚੱਲਿਆ ਹੈ ਕਿ ਇਕੱਲਾਪਣ ਥੋੜਾ ਜਿਹਾ ਜੱਦੀ ਕਾਰਨਾਂ ਕਾਰਨ ਵੀ ਹੁੰਦਾ ਹੈ। ਰਸਾਲੇ ‘ਜਨਰਲ ਨਿਊਰੋਕੋਫਾਰਮਾਕੋਲੌਜੀ’ ਵਿੱਚ ਪ੍ਰਕਾਸ਼ਤ ਖੋਜ ਮੁਤਾਬਕ, ਇਕੱਲਾਪਣ ਅਨੁਵਾਸ਼ਿੰਕ ਖਤਰਾ ਤੰਤਰਿਕਾ ਰੋਗ ਨਾਲ ਜੁੜਿਆ ਹੁੰਦਾ ਹੈ। ਲੰਬੇ ਸਮੇਂ ਤੱਕ ਨਕਾਰਾਤਮਕ ਭਾਵਨਾਵਾਂ ਦੀ ਵਜ੍ਹਾ ਨਾਲ ਹੋਰ ਅਵਸਾਦ ਦੇ ਲੱਛਣਾਂ ਨਾਲ ਇਸ ਦਾ ਸਬੰਧ ਹੈ।

 

 

 

ਅਮਰੀਕਾ ਦੇ ਸੈਨ ਡਿਏਗੋ ਸਕੂਲ ਆਫ ਮੈਡੀਸਨ, ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ, ਪ੍ਰਮੁੱਖ ਖੋਜਕਰਤਾ ਅਬਰਾਹਮ ਪਾਲਮਰ ਨੇ ਕਿਹਾ, ‘ਦੋ ਲੋਕਾਂ ਦੇ ਇੱਕ ਸਮਾਨ ਗਿਣਤੀ ਵਿੱਚ ਕਰੀਬੀ ਦੋਸਤਾਂ ਤੇ ਪਰਿਵਾਰ ਵਿੱਚ ਇੱਕ ਦੇ ਲਈ ਸਮਾਜਿਕ ਸਰੰਚਨਾ ਸਹੀ ਦਿੱਖਦੀ ਹੈ ਜਦਕਿ ਦੂਸਰੇ ਲਈ ਨਹੀਂ।’

 

 

 

ਪਾਲਮਰ ਨੇ ਕਿਹਾ,’ ਸਾਡਾ ਮਤਲਬ ਇਕੱਲੇਪਣ ਦੀ ਅਨੁਵਾਸ਼ਿੰਕ ਗੜਬੜੀ ਤੋਂ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਉਂ, ਬਰਾਬਰ ਹਾਲਾਤ ਵਿੱਚ ਅਨੁਵਾਸਿੰਕ ਰੂਪ ਤੋਂ ਇੱਕ ਜਿਹਾ ਆਦਮੀ ਦੂਜੇ ਤੋਂ ਜ਼ਿਆਦਾ ਇਕੱਲਾ ਮਹਿਸੂਸ ਕਰਦਾ ਹੈ ?’ਆਪਣੀ ਨਵੀਂ ਖੋਜ ਵਿੱਚ ਪਾਲਮਰ ਤੇ ਉਸ ਦੇ ਦਲ ਨੇ 10,760 ਲੋਕਾਂ ਦੇ ਅਨੁਵਾਸ਼ਿੰਕ ਤੇ ਸਿਹਤ ਸਬੰਧੀ ਜਾਣਕਾਰੀਆਂ ਦੀ ਪੜਤਾਲ ਕੀਤੀ ਗਈ। ਇਨ੍ਹਾਂ ਲੋਕਾਂ ਦੀ ਉਮਰ 50 ਜਾ ਇਸ ਤੋਂ ਜ਼ਿਆਦਾ ਰਹੀ ਹੈ।

 

 

ਖੋਜਕਰਤਾਵਾਂ ਨੇ ਵੇਖਿਆ ਕਿ ਇਕੱਲਾਪਣ ਇਨ੍ਹਾਂ ਦੇ ਪੂਰੀ ਜ਼ਿਦੰਗੀ ਵਿੱਚ ਰਿਹਾ। ਇਹ ਕਦੇ-ਕਦੇ ਹਾਲਾਤ ਦੀ ਵਜ੍ਹਾ ਨਾਲ ਤੇ 14 ਤੋਂ 27 ਫੀਸਦ ਇੱਕ ਅਨੁਵਾਂਸ਼ਕ ਵਜ੍ਹਾ ਕਾਰਨ ਵੀ ਰਿਹਾ। ਉਨ੍ਹਾਂ ਵੇਖਿਆ ਕਿ ਇਕੱਲਾਪਣ ਤੰਤਰਿਕਾ ਰੋਗ ਤੇ ਅਵਸਾਦ ਵਾਲੇ ਲੱਛਣਾਂ ਕਾਰਨ ਅਗਲੀ ਪੀੜ੍ਹੀ ਵਿੱਚ ਚਲਾ ਜਾਂਦਾ ਹੈ।

First Published: Sunday, 25 September 2016 3:23 PM

Related Stories

ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ
ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ

ਨਵੀਂ ਦਿੱਲੀ: ਹੁਣ ਤੱਕ ਤੁਹਾਡੇ ਹੱਥ ‘ਚ ਦੋ ਹੀ ਅੰਗੂਠੇ ਸੀ ਪਰ ਹੁਣ ਤੁਸੀਂ ਅਸਾਨੀ

ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!
ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

ਨਵੀਂ ਦਿੱਲੀ: ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਫਿੱਟ ਰਹਿਣ ਲਈ